48ਵੇਂ ਜੋੜ ਮੇਲੇ ਅਤੇ ਵਿਸ਼ਾਲ ਭਗਵਤੀ ਜਾਗਰਣ ਸਬੰਧੀ ਤਿਆਰੀਆਂ ਮੁਕੰਮਲ- ਪ੍ਰਧਾਨ ਗਿਆਨ ਚੰਦ
ਦੇਸ਼ਾਂ ਵਿਦੇਸ਼ਾਂ ਤੋਂ ਭਾਰੀ ਗਿਣਤੀ ਵਿੱਚ ਸ਼੍ਰੀ ਪਰਮਦੇਵਾ ਮਾਤਾ ਜੀ ਕਪੂਰ ਪਿੰਡ ਵਾਲਿਆਂ ਦੇ ਦਰਬਾਰ ਵਿੱਖੇ ਨਤਮਸਤਕ ਹੋਣ ਲਈ ਪੁੱਜੀਆਂ ਸੰਗਤਾਂ
ਜਲੰਧਰ (ਅਮਰਜੀਤ ਸਿੰਘ)- ਸੱਚਖੰਡ ਵਾਸੀ ਬ੍ਰਹਮਲੀਨ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਅਤੇ ਮੁੱਖ ਗੱਦੀ ਸੇਵਾਦਾਰ ਅਤੇ ਚੈਅਰਪਰਸਨ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ 48ਵਾਂ ਸਲਾਨਾ ਜੋੜ ਮੇਲਾ ਅਤੇ ਵਿਸ਼ਾਲ ਭਗਵਤੀ ਜਾਗਰਣ ਸਮੂਹ ਸੰਗਤਾਂ ਦੇ ਸਹਿਯੋਗ ਨਾਲ 22 ਨਵੰਬਰ ਦਿਨ ਮੰਗਲਵਾਰ ਨੂੰ ਕਪੂਰ ਪਿੰਡ (ਜਲੰਧਰ) ਵਿਖੇ ਬਹੁਤ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਅੱਜ ਇਨ੍ਹਾਂ ਤਿੰਨ ਦਿਨਾਂ ਸਮਾਗਮਾਂ ਦੇ ਸਬੰਧ ਵਿੱਚ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਵਲੋਂ ਹਵਨ ਕੁੰਡ ਸਥਾਪਿਤ ਕੀਤਾ ਗਿਆ। ਅੱਜ ਹਵਨ ਕੁੰਡ ਸਥਾਪਨਾਂ ਮੌਕੇ ਸਮਾਜ ਸੇਵਕ ਅਤੇ ਪ੍ਰਧਾਨ ਸ਼੍ਰੀ ਕਿਸ਼ਨ ਲਾਲ ਸ਼ਰਮਾਂ, ਵਨੀਤ ਸ਼ਰਮਾਂ, ਐਸ.ਐਚ.ਉ ਪਤਾਰਾ ਇੰਸਪੈਕਟਰ ਮੈਡਮ ਅਰਸ਼ਪ੍ਰੀਤ ਕੌਰ ਵੀ ਮੁਲਾਜ਼ਮਾਂ ਸਮੇਤ ਸਮਾਗਮ ਵਿੱਚ ਉਚੇਚੇ ਤੋਰ ਤੇ ਪੁੱਜੇ। ਜਿਨ੍ਹਾਂ ਦਾ ਪ੍ਰਧਾਨ ਗਿਆਨ ਚੰਦ ਅਤੇ ਸਕੱਤਰ ਨਰਿੰਦਰ ਸਿੰਘ ਸੋਨੂੰ ਅਤੇ ਸੇਵਾਦਾਰਾਂ ਵਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਜੋੜ ਮੇਲੇ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।
ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਇਸ ਤਿੰਨ ਦਿਨਾਂ ਜੋੜ ਮੇਲੇ ਦੇ ਸਬੰਧ ਵਿੱਚ 22 ਨਵੰਬਰ ਦਿਨ (ਜੇਠਾ) ਮੰਗਲਵਾਰ ਨੂੰ ਪਹਿਲਾ ਸਵੇਰੇ 10 ਵਜੇ ਸ਼੍ਰੀ ਰਾਮਾਇਣ ਜੀ ਦੇ ਜਾਪ ਦੇ ਭੋਗ ਉਪਰੰਤ, ਕੰਜਕਾਂ ਦਾ ਪੂਜਨ ਕੀਤਾ ਜਾਵੇਗਾ, ਉਪਰੰਤ ਝੰਡੇ ਦੀ ਰਸਮ ਸੰਗਤਾਂ ਵਲੋਂ ਨਿਭਾਈ ਜਾਵੇਗੀ। ਉਨ੍ਹਾਂ ਕਿਹਾ ਦੁਪਿਹਰ ਵੇਲੇ ਸੰਗਤਾਂ ਲਈ ਜਿਥੇ ਭੰਡਾਰਾ ਕਰਵਾਇਆ ਜਾਵੇਗਾ ਉਥੇ ਸਲਾਨਾ ਰਾਸ਼ਨ ਵੰਡ ਸਮਾਰੋਹ ਵੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਰਾਸ਼ਨ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਪਦਮ ਸ਼੍ਰੀ ਵਿਜੇ ਚੋਪੜਾ ਜੀ ਸ਼ਿਰਕਤ ਕਰਨਗੇ ਅਤੇ ਲੋ੍ਹੜਵੰਦ ਪਰਿਵਾਰਾਂ ਨੂੰ ਆਪਣੇ ਸ਼ੁੱਭ ਕਰ ਕਮਲਾਂ ਨਾਲ ਰਾਸ਼ਨ ਵਿਤਰਿਤ ਕਰਨਗੇ। ਸ਼੍ਰੀ ਨਰਿੰਦਰ ਸਿੰਘ ਸੋਨੂੰ ਨੇ ਕਿਹਾ ਇਸ ਮੌਕੇ ਨਗਰ ਅਤੇ ਇਲਾਕੇ ਦੇ ਹੋਨਹਾਰ ਵਿਦਿਆਰਥੀਆਂ ਨੂੰ ਸ਼੍ਰੀ ਪਰਮਦੇਵਾ ਜੀ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਰਜ਼ਿ ਦੀ ਚੈਅਰਪਰਸਨ ਜਸਵਿੰਦਰ ਕੌਰ ਅੰਜੂ ਜੀ, ਪ੍ਰਧਾਨ ਗਿਆਨ ਅਤੇ ਸਮੂਹ ਮੈਂਬਰਾਂ ਵਲੋਂ ਵਿਸ਼ੇਸ਼ ਸਨਮਾਨ ਚਿੰ੍ਹਨ ਦੇ ਕੇ ਉਨ੍ਹਾਂ ਦਾ ਸਨਮਾਨ ਅਤੇ ਹੋਸਲਾ ਅਫਜਾਈ ਕੀਤੀ ਜਾਵੇਗੀ। ਸ਼੍ਰੀ ਪਰਮਦੇਵਾ ਜੀ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੰੁਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ। ਇਸ ਮੌਕੇ ਹਰੀ ਰਾਮ ਯੂ.ਕੇ, ਜਸਵਿੰਦਰ ਕੌਰ ਯੂ.ਕੇ, ਮਨਜੀਤ ਕੌਰ ਯੂ.ਕੇ, ਦਲਵਿੰਦਰ ਯੂ.ਐਸ.ਏ, ਜਸਵੀਰ ਕੌਰ ਯੂ.ਐਸ.ਏ, ਸਾਬੀ, ਕਰਮਾ, ਰਣਜੀਤ ਕੁਮਾਰ, ਕੀਪਾ, ਗੋਪੀ, ਗੁਰਪ੍ਰੀਤ, ਪੰਡਿਤ ਰਾਮਾਨੁੱਜ਼ ਤਿਵਾੜੀ, ਪੰਡਿਤ ਮਨੋਜ ਕੁਮਾਰ, ਤਰਸੇਮ ਲਾਲ, ਪਵਨ ਕੁਮਾਰ, ਸੰਦੀਪ ਕੁਮਾਰ, ਕਾਲਾ ਪਰਸਰਾਮਪੁਰ, ਨੀਟਾ ਹਰੀਪੁਰ, ਮਨੀ ਬੱਦੋਵਾਲੀ, ਮਾ. ਜੋਗਿੰਦਰ ਬੱਡੋਵਾਲ, ਵਿਨੋਦ ਕੁਮਾਰ, ਭੁਪਿੰਦਰ ਸਾਬੀ, ਬਿੰਦਰ ਸਰਹਾਲੀ, ਮਾਹੀ, ਗੁਰਪ੍ਰੀਤ ਸਿੰਘ, ਬਿੱਲੂ, ਅਮਨ, ਸਾਬੀ ਧੋਗੜੀ, ਗੋਬਿੰਦ, ਮੁਰਾਰੀ ਅਤੇ ਹੋਰ ਸੇਵਾਦਰ ਹਾਜ਼ਰ ਸਨ।
0 Comments