ਜਲੰਧਰ (ਅਮਰਜੀਤ ਸਿੰਘ)- ਥਾਣਾ ਪਤਾਰਾ ਦਿਹਾਤੀ ਦੀ ਪੁਲਿਸ ਵੱਲੋਂ ਇੱਕ ਵਿਆਕਤੀ ਨੂੰ 5 ਗ੍ਰਾਮ ਹੈਰੋਇਨ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਸਮੇਤ ਕਾਬੂ ਕਰਨ ਵਿੱਚ ਸ਼ਫਲਤਾ ਹਾਸਲ ਕੀਤੀ ਹੈ। ਥਾਣਾ ਪਤਾਰਾ ਮੁੱਖੀ ਐੱਸ.ਐੱਚ.ਓ ਅਰਸ਼ਪ੍ਰਰੀਤ ਕੌਰ ਨੇ ਜਾਣਕਾਰੀ ਦਿੰਦੇ ਦਸਿਆ ਕਿ ਐੱਸ.ਆਈ ਜਸਪਾਲ ਸਿੰਘ ਨੇ ਮੁਲਾਜ਼ਮਾਂ ਸਮੇਤ ਕੰਗਣੀਵਾਲ ਦੀ ਨਹਿਰ ਪੁਲੀ ਤੋਂ ਮੁਲਜ਼ਮ ਨੂੰ ਕਾਬੂ ਕੀਤਾ ਹੈ। ਜਿਸਨੇ ਪਿੰਡ ਕੰਗਣੀਵਾਲ ਨਹਿਰ ਪੁੱਲੀ ਤੇ ਨਾਕੇ ਤੇ ਵਾਹਨਾਂ ਦੀ ਚੈਕਿੰਗ ਕਰਦੇ ਮੁਲਾਜ਼ਮਾਂ ਨੂੰ ਦੇਖ ਕੇ ਉਸਨੇ ਨਸ਼ੇ ਵਾਲਾ ਲਿਫ਼ਾਫਾ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕੁਝ ਦੂਰੀ ‘ਤੇ ਹੀ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਕਾਬੂ ਕਰ ਲਿਆ। ਕਾਬੂ ਕੀਤੇ ਮੁਲਜ਼ਮ ਤੋਂ 5 ਗ੍ਰਾਮ ਹੈਰੋਇਨ ਤੇ ਸਪਲੈਡਰ ਮੋਟਰਸਾਇਕਲ ਨੰਬਰ ਪੀਬੀ08-ਈ.ਜੇ-6946 (ਸਪਲੈਡਰ) ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਮੁਲਜ਼ਮ ਦੀ ਪਹਿਚਾਣ ਬਲਵਿੰਦਰ ਕੁਮਾਰ ਉਰਫ ਹਨੀ ਪੁੱਤਰ ਸੁੱਚਾ ਰਾਮ ਵਾਸੀ ਪਿੰਡ ਮੁਬਾਰਕਪੁਰ ਸ਼ੇਖੇ ਥਾਣਾ ਮਕਸੂਦਾਂ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਕਿਹਾ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਪਾਸੋਂ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
0 Comments