ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿੱਤ ਤੀਸਰਾ ਬਲੱਡ ਕੈਂਪ 6 ਨਵੰਬਰ ਨੂੰ

ਆਦਮਪੁਰ/ਜਲੰਧਰ (ਅਮਰਜੀਤ ਸਿੰਘ)- ਬਲੱਡ ਮੋਟੀਵੇਟਰ ਅਤੇ ਬਲੱਡ ਡੋਨਰਾਂ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿੱਤ ਤੀਸਰਾ ਬਲੱਡ ਕੈਂਪ ਸਮੂਹ ਨੋਜਵਾਨ ਵੀਰਾਂ, ਦੁਕਾਨਦਾਰ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੇਨ ਚੋਕ ਰਾਣਾ ਬੇਕਰੀ ਐਂਡ ਸਵੀਟ ਸ਼ਾਪ ਅੱਡਾ ਕੋਟ ਫਤੂਹੀ ਵਿਖੇ 6 ਨਵੰਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਪ੍ਰਦੀਪ ਬੰਗਾ ਬਲੱਡ ਮੋਟੀਵੇਟਰ ਨੇ ਦਸਿਆ ਕਿ ਇਸ ਬਲੱਡ ਕੈਂਪ ਦਾ ਉਦਘਾਟਨ ਲਵਲੀ (ਬ੍ਰਦਰਜ਼ ਇਲੈਕਟ੍ਰੋਨਿਕਸ) ਵਾਲੇ 6 ਨਵੰਬਰ ਨੂੰ ਕਰਨਗੇ। ਉਨ੍ਹਾਂ ਇਹਾ ਇਸ ਕੈਂਪ ਲੈ ਕੇ ਨੋਜਵਾਨ ਵੀਰਾਂ ਅਤੇ ਦੁਕਨਦਾਰ ਵੀਰਾਂ ਵਿੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਇਲਾਕਾ ਵਾਸੀਆਂ ਨੂੰ ਇਸ ਕੈਂਪ ਵਿੱਚ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਪ੍ਰਦੀਪ ਬੰਗਾ ਨੇ ਕਿਹਾ ਇਸ ਤੀਸਰੇ ਬਲੱਡ ਕੈਂਪ ਸਬੰਧੀ ਹੋਈ ਮੀਟਿੰਗ ਵਿੱਚ ਸਮੂਹ ਮੈਂਬਰਾਂ ਅਤੇ ਸੇਵਾਦਾਰਾਂ ਨੇ ਸ਼ਿਰਕਤ ਕੀਤੀ ਅਤੇ ਬਲੱਡ ਕੈਂਪ ਨੂੰ ਕਾਮਯਾਬ ਬਣਾਉਣ ਵਿੱਚ ਆਪਣਾ ਬਣਦਾ ਸਹਿਯੋਗ ਪਾਉਣ ਦਾ ਪ੍ਰੱਣ ਲਿਆ। ਇਸ ਮੌਕੇ ਤੇ ਚੇਅਰਮੈਨ ਜਤਿੰਦਰ ਕੁਮਾਰ ਲਵਲੀ, ਗੁਰਦੀਪ ਸਿੰਘ, ਪ੍ਰਦੀਪ ਬੰਗਾ ਮੋਟੀਵੇਟਰ ਕੋਟ ਫਤੂਹੀ, ਡਾ. ਦਰਬਾਰੀ ਲਾਲ ਕੋਟ ਫਤੂਹੀ, ਸੰਦੀਪ ਸਿੰਘ, ਜੁਝਾਰ ਸਿੰਘ, ਗੋਲਡੀ ਰਾਣਾ, ਜੋਗਿੰਦਰ ਸਿੰਘ ਰਾਣਾ, ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ ਵੀ ਹਾਜ਼ਰ ਸਨ। ਸ਼ਹੀਦ ਬਾਬਾ ਮਤੀ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਸੇਵਾਦਾਰ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਵੀ ਇਸ ਕੈਂਪ ਵਿੱਚ ਸਮੂਹ ਮੈਂਬਰਾਂ ਵਲੋਂ ਆਪਣਾ ਬਣਦਾ ਯੋਗਦਾਨ ਪਾਉਣ ਦਾ ਸਮੂਹ ਕੈਂਪ ਆਯੋਜ਼ਕਾਂ ਨੂੰ ਭਰੋਸਾ ਦਿਵਾਇਆ ਹੈ।   
 

Post a Comment

0 Comments