ਸਵ. ਹਰਬੰਸ ਸਿੰਘ ਮਿਨਹਾਸ ਦੀ ਯਾਦ ਵਿੱਚ ਡਰੋਲੀ ਖੁਰਦ ਵਿਖੇ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਅੱਜ 6 ਨਵੰਬਰ ਨੂੰ


ਆਦਮਪੁਰ 05 ਨਵੰਬਰ (ਹਰਦੀਪ ਸਿੰਘ ਪੰਡੋਰੀ, ਅਮਰਜੀਤ ਸਿੰਘ)- ਲਾਇਨਜ਼ ਕਲੱਬ ਆਦਮਪੁਰ ਵੱਲੋਂ ਲਾਇਨਜ਼ ਆਈ ਹਸਪਤਾਲ ਚੈਰੀਟੇਬਲ ਸੁਸਾਇਟੀ ਦੀ ਦੇਖਰੇਖ ਹੇਠ ਸਵਰਗੀ ਹਰਬੰਸ ਸਿੰਘ ਮਿਨਹਾਸ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਜਾਂਚ ਅਤੇ ਅਪ੍ਰੇਸ਼ਨ ਕੈਂਪ 6 ਨਵੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਡਰੋਲੀ ਖੁਰਦ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨਿੱਕਾ, ਕਿਸਾਨ ਆਗੂ ਰੋਮੀ ਮਿਨਹਾਸ ਨੇ ਦੱਸਿਆ ਕਿ ਕੈੰਂਪ ਦੀ ਸ਼ੁਰੂਆਤ ਸਵੇਰੇ 9 ਵਜੇ ਹੋਵੇਗੀ ਅਤੇ ਇੱਕ ਵਜੇ ਤੱਕ ਲਾਇਨਜ਼ ਆਈ ਹਸਪਤਾਲ ਦੀ ਅੱਖਾਂ ਦੀ ਮਾਹਰ ਟੀਮ ਵੱਲੋਂ ਸਮੂਹ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕਰਕੇ ਦਵਾਈਆਂ ਵੀ ਫ੍ਰੀ ਦਿੱਤੀਆਂ ਜਾਣਗੀਆਂ ਉਨ੍ਹਾਂ ਕਿਹਾ ਮਰੀਜ਼ਾਂ ਦੇ ਅਪ੍ਰੇਸ਼ਨ ਵੀ ਲਾਇਨਜ਼ ਆਈ ਹਸਪਤਾਲ ਵਿਖੇ ਅਲਟਰਾ ਮਾਡਰਨ ਫੀਕੋ ਵਿਧੀ ਰਾਹੀਂ ਮੁਫ਼ਤ ਕੀਤੇ ਜਾਣਗੇ। ਉਨਾਂ ਸਮੂਹ ਇਲਾਕਾ ਵਾਸੀਆਂ ਨੂੰ ਵੱਧ ਚੜ ਕੇ ਕੈਂਪ ਦਾ ਲਾਹਾ ਉਠਾਉਣ ਦੀ ਅਪੀਲ ਕੀਤੀ ਹੈ।

Post a Comment

0 Comments