ਲਾਇਨਜ਼ ਆਈ ਹਸਪਤਾਲ ਵਿਖੇ 7 ਦਿਨਾਂ ਸਲਾਨਾ 33ਵਾਂ ਅੱਖਾਂ ਦਾ ਕੈਂਪ ਸ਼ੁਰੂ



ਐਨ. ਆਰ. ਆਈ ਸ. ਸਮਾਜ ਸੇਵਕ ਜਤਿੰਦਰ ਜੇ ਮਿਨਹਾਸ ਨੇ ਕੀਤਾ ਉਦਘਾਟਨ
1542 ਮਰੀਜਾਂ ਦੀ ਜਾਂਚ ਉਪਰੰਤ 1092 ਮਰੀਜਾਂ ਨੂੰ ਅਪ੍ਰੇਸ਼ਨ ਲਈ ਚੁਣਿਆ
1600 ਮਰੀਜਾਂ ਦੀ ਸ਼ੂਗਰ ਜਾਂਚ ਕਰ ਮੁਫ਼ਤ ਦਵਾਈਆਂ ਦਿੱਤੀਆਂ
ਆਦਮਪੁਰ 20 ਨਵੰਬਰ (ਹਰਦੀਪ ਸਿੰਘ ਪੰਡੋਰੀ, ਵਰਿੰਦਰ ਬੈਂਸ)-
ਲਾਇਨਜ਼ ਕਲੱਬ ਆਦਮਪੁਰ ਵੱਲੋਂ ਲਾਇਨਜ਼ ਆਈ ਹਸਪਤਾਲ ਆਦਮਪੁਰ ਵਿਖੇ ਲਾਇਨਜ਼ ਆਈ ਹਸਪਤਾਲ ਚੈਰੀਟੇਬਲ ਟ੍ਰਸਟ ਦੀ ਦੇਖਰੇਖ ਹੇਠ ਸੰਤ ਵਤਨ ਸਿੰਘ ਨੰਬਰਦਾਰ, ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟ੍ਰਸਟ ਅਤੇ ਆਈਜ਼ ਫਾਰ ਦ ਵਰਲਡ ਕੈਨੇਡਾ ਦੇ ਸਹਿਯੋਗ ਨਾਲ 33ਵਾਂ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਉਪਰੰਤ ਅਰੰਭ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਮਾਜ ਸੇਵਕ ਐਨ.ਆਰ.ਆਈ ਜਤਿੰਦਰ ਜੇ ਮਿਨਹਾਸ ਨੇ ਰੀਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸਤਨਾਮ ਸਿੰਘ ਮਿਨਹਾਸ ਕੈਨੇਡਾ, ਦਵਿੰਦਰ ਸਿੰਘ ਮਿਨਹਾਸ ਕੈਨੇਡਾ, ਮਨਜੀਤ ਸਿੰਘ ਨਿੱਝਰ ਯੂ.ਕੇ, ਮੈਡਮ ਕੇ.ਔਜਲਾ ਯੂ.ਕੇ, ਗੁਰੂ ਨਾਨਕ ਫ਼ੂਡ ਬੈਂਕ ਸਰੀ ਕੈਨੇਡਾ ਤੋਂ ਤੇਜਵੰਤ ਸਿੰਘ ਅਤੇ ਪ੍ਰੀਤ ਤੂਰ ਵਿਸ਼ੇਸ਼ ਤੌਰ ਤੇ ਹਾਜਿਰ ਰਹੇ। ਇਸ ਸੰਬੰਧੀ ਜਾਣਕਾਰੀ ਦਿੰਦਿਆ ਚੇਅਰਮੈਨ ਦਸ਼ਵਿੰਦਰ ਚਾਂਦ ਨੇਂ ਦੱਸਿਆ ਕਿ ਲਗਾਤਰ 7 ਦਿਨ ਚੱਲਣ ਵਾਲੇ ਇਸ ਮੈਂਗਾ ਅੱਖਾਂ ਦੇ ਅਪ੍ਰੇਸ਼ਨ ਕੈਂਪ ਵਿੱਚ ਪਿੰਡਾਂ ਅੰਦਰ ਲਗਾਏ ਮਿੰਨੀ ਕੈਂਪਾਂ ਅਤੇ ਅੱਜ ਕੁੱਲ 1542 ਮਰੀਜਾਂ ਦੀ ਜਾਂਚ ਕਰ 1092 ਮਰੀਜਾਂ ਨੂੰ ਅਪ੍ਰੇਸ਼ਨ ਲਈ ਚੁਣੇ ਗਏ ਹਨ। ਜਿਨਾਂ ਦੇ ਅਪ੍ਰੇਸ਼ਨ ਹਸਪਤਾਲ ਵਿਖੇ ਹੀ ਅਲਟਰਾ ਮਾਡਰਨ ਫੀਕੋ ਵਿਧੀ ਰਾਹੀਂ ਕੀਤੇ ਜਾਣਗੇ ਅਤੇ ਮਰੀਜਾਂ ਦੇ ਰਹਿਣ ਸਹਿਣ ਖਾਣ ਪੀਣ ਦਾ ਸਾਰਾ ਖਰਚਾ ਲਾਇਨਜ਼ ਕਲੱਬ ਵੱਲੋਂ ਹੀ ਕੀਤਾ ਜਾਵੇਗਾ ਅਤੇ ਇਸਦੇ ਨਾਲ ਨਾਲ ਅੱਜ ਸ਼ੂਗਰ ਅਤੇ ਬੀ.ਪੀ ਰੋਗਾਂ ਦੇ ਕਰੀਬ 1600 ਮਰੀਜਾਂ ਦੇ ਟੈਸਟ ਕਰ ਉਨਾਂ ਨੂੰ ਵੀ ਦਵਾਈਆਂ ਮੁਫ਼ਤ ਦਿੱਤਾਂ ਗਈਆਂ ਹਨ। ਇਸ ਮੌਕੇ ਜਤਿੰਦਰ ਜੇ ਮਿਨਹਾਸ ਨੇ ਕਿਹਾ ਕਿ ਕੈਂਪ ਵਿੱਚ ਆਈਜ਼ ਫਾਰ ਦਾ ਵਰਲਡ ਵੱਲੋਂ ਇਹ ਲਗਾਤਾਰ 5ਵਾਂ ਸਾਂਝਾ ਅਪ੍ਰੇਸ਼ਨ ਕੈਂਪ ਹੈ ਜਿਸ ਵਿੱਚ ਵੱਡੀਆਂ ਸੇਵਾਵਾਂ ਆਈਜ਼ ਫਾਰ ਦ ਵਰਲਡ ਦੇ ਸਹਿਯੋਗ ਨਾਲ ਹੀ ਹੋ ਰਹੀਆਂ ਹਨ। ਇਸ ਮੌਕੇ ਵਿਧਾਇਕ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਲਾਇਨਜ਼ ਆਈ ਹਸਪਤਾਲ ਵੱਲੋਂ ਲਗਾਤਾਰ ਅੱਖਾਂ ਦੇ ਖੇਤਰ ਅੰਦਰ ਵੱਡੀਆਂ ਸੇਵਾਵਾਂ ਇਲਾਕੇ ਵਿੱਚ ਹੀ ਨਹੀਂ ਸਗੋਂ ਸਾਰੇ ਉੱਤਰ ਭਾਰਤ ਵਿੱਚ ਜਾਣੀਆਂ ਜਾਣ ਲੱਗੀਆਂ ਹਨ ਤੇ ਇਨਾਂ ਦੀ ਹਰ ਸਾਲ ਇਹ ਸੇਵਾ ਦੂਜਿਆਂ ਲਈ ਮਿਸਾਲ ਬਣਦੀ ਜਾ ਰਹੀ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਐਸ.ਜੀ.ਪੀ.ਸੀ ਮੈਂਬਰ ਹਰਪਾਲ ਸਿੰਘ ਜੱਲਾ ਨੇ ਵੀ ਹਸਪਤਾਲ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਆਉਣ ਵਾਲੇ ਸਮੇਂ ਅੰਦਰ ਉਹ ਵੀ ਆਪਣਾ ਬਣਦਾ ਯੋਗਦਾਨ ਸੇਵਾ ਅੰਦਰ ਪਾਇਆ ਕਰਨਗੇ। ਅਖੀਰ ਕਲੱਬ ਦੇ ਪ੍ਰਧਾਨ ਵਿਨੋਦ ਕੁਮਾਰ ਟੰਡਨ ਨੇ ਸਭਨਾਂ ਸਹਿਯੋਗੀਆਂ, ਆਏ ਪਤਵੰਤਿਆਂ ਦਾ ਧੰਨਵਾਦ ਵੀ ਕੀਤਾ।

Post a Comment

0 Comments