ਗ੍ਰਾਮੀਣ ਬੈਂਕ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਕੁਰੱਪਸ਼ਨ ਖਿਲਾਫ ਜਾਗਰੂਕ ਕੀਤਾ



ਆਦਮਪੁਰ (ਅਮਰਜੀਤ ਸਿੰਘ)- ਪੰਜਾਬ ਗ੍ਰਾਮੀਣ ਬੈਂਕ ਬ੍ਰਾਂਚ ਜਲੰਧਰ ਵੱਲੋ ਵਿਜ਼ੀਲੈਂਸ ਅਵੇਅਰਨੇਸ ਵੀਕ ਪ੍ਰੋਗਰਾਮ ਦੇ ਤਹਿਤ ਆਈ.ਟੀ.ਆਈ ਕਾਲਜ ਜਲੰਧਰ ਵਿਖੇ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕਰਦੇ ਹੋਏ ਵਿਦਿਆਰਥੀਆਂ ਨੂੰ ਕੁਰੱਪਸ਼ਨ ਦੇ ਖਿਲਾਫ ਜਾਗਰੂਕ ਕੀਤਾ। ਇਸ ਸੰਖੇਪ ਸਮਾਗਮ ਵਿੱਚ ਮੁੱਖ ਮਹਿਮਾਨ ਸੁਨੀਲ ਅਰੋੜਾ ਰੀਜ਼ਨਲ ਮੈਨੇਜਰ ਪੰਜਾਬ ਗ੍ਰਾਮੀਣ ਬੈਂਕ, ਸੁਖਵੀਰ ਸਿੰਘ ਚੀਫ ਮੈਨੇਜਰ ਵਿਜੀਲੈਂਸ, ਸਤਿੰਦਰਪਾਲ ਸਿੰਘ ਸੈਣੀ ਜ਼ਿਲਾ ਕੋਆਰਡੀਨੇਟਰ, ਸੰਜੀਵ ਕੁਮਾਰ ਬ੍ਰਾਂਚ ਮੈਨੇਜਰ, ਕਾਲਜ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ। ਇਸ ਮੌਕੇ ਸੁਨੀਲ ਅਰੋੜਾ ਅਤੇ ਸੁਖਵੀਰ ਸਿੰਘ ਵੱਲੋ ਲੋਕਾਂ ਨੂੰ ਵਿਜੀਲੈਂਸ ਤੇ ਕੁਰੱਪਸ਼ਨ ਵਰਗੇ ਮੁੱਦਿਆਂ ਤੋਂ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ। ਜ਼ਿਲਾ ਕੋਆਰਡੀਨੇਟਰ ਸਤਿੰਦਰਪਾਲ ਸਿੰਘ ਸੈਣੀ ਅਤੇ ਬ੍ਰਾਂਚ ਮੈਨੇਜਰ ਸੰਜੀਵ ਕੁਮਾਰ ਨੇ ਬੈਂਕ ਦੀਆਂ ਵੱਖ ਵੱਖ ਸੇਵਿੰਗ, ਲੋਨ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਗ੍ਰਾਮੀਣ ਬੈਂਕ ਇਸ ਵੇਲੇ ਕਮਰਸ਼ੀਅਲ ਅਤੇ ਪ੍ਰਾਈਵੇਟ ਬੈਂਕਾਂ ਦੇ ਮੁਕਾਬਲੇ ਕਾਫੀ ਘੱਟ ਵਿਆਜ ਦਰਾਂ ਤੇ ਲੋਨ ਮੁਹੱਈਆ ਕਰਵਾ ਰਿਹਾ ਹੈ। ਬਾਕੀ ਬੈਂਕਾਂ ਦੇ ਮੁਕਾਬਲੇ ਫਿਕਸ ਡਿਪੋਜ਼ਿਟ ਉੱਤੇ ਵੀ ਪੰਜਾਬ ਗ੍ਰਾਮੀਣ ਬੈਂਕ ਵੱਲੋਂ ਸਬ ਤੋਂ ਵੱਧ ਵਿਆਜ ਦਰ ਮੁਹੱਈਆ ਕਰਵਾਈ ਜਾ ਰਹੀ ਹੈ। ਸਮਾਗਮ ਦੇ ਅਖੀਰ ਵਿਚ ਸੁਖਵੀਰ ਸਿੰਘ ਵੱਲੋਂ ਕੁਇਜ਼ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ ਅਤੇ ਜੈਤੂ ਵਿਦਿਆਰਥੀਆਂ ਨੂੰ ਸਨਮਾਨ ਦੇ ਕੇ ਉਨ੍ਹਾਂ ਦੀ ਹੋਸਲਾ ਅਫਜਾਈ ਕੀਤੀ। ਸੁਨੀਲ ਅਰੋੜਾ ਰੀਜ਼ਨਲ ਮੈਨੇਜਰ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਪੁਰਸਕਾਰ ਵੰਡੇ ਗਏ ਅਤੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ। ਇਸ ਮੌਕੇ ਕਲਾਜ਼ ਦੀ ਪਿ੍ਰੰਸੀਪਲ ਰੁਪਿੰਦਰ ਕੌਰ, ਸੁਧੀਰ ਕੁਮਾਰ, ਨਵੀਨ ਕੁਮਾਰ, ਸੁਖਜੀਤ ਕੌਰ, ਸਵਰਨਜੀਤ ਕੌਰ, ਅਮਨਦਪ ਕੌਰ, ਨੀਨੂੰ ਚਾਵਲਾ, ਦੀਪਕ ਗੁਪੱਤਾ ਅਤੇ ਹੋਰ ਹਾਜ਼ਰ ਸਨ।

Post a Comment

0 Comments