ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਵਿਖੇ ਹੋਈ ਅੰਤਿਮ ਅਰਦਾਸ ਦੀ ਰਸਮ
ਜਲੰਧਰ (ਅਮਰਜੀਤ ਸਿੰਘ)- ਪਿੰਡ ਜੋਹਲਾ ਜਲੰਧਰ ਦੇ ਇੰਸਪੈਕਟਰ ਰਣਜੀਤ ਸਿੰਘ ਦੇ ਸਤਿਕਾਰਯੋਗ ਪਿਤਾ ਚੈਚਲ ਸਿੰਘ ਜੋਹਲ (ਰਿਟਾਇੰਡ ਡੀਐਸਪੀ) ਦਾ ਬੀਤੇ ਦਿਨੀਂ ਸੰਖੇਪ ਬੀਮਾਰੀ ਦੇ ਚੱਲਦੇ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨਮਿਤ ਸ਼੍ਰੀ ਸਹਿਜਪਾਠ ਸਾਹਿਬ ਜੀ ਦੇ ਭੋਗ ਉਪਰੰਤ ਅੰਤਿਮ ਅਰਦਾਸ ਦੀ ਰਸਮ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾ ਵਿਖੇ ਹੋਈ। ਇਸ ਮੌਕੇ ਰਾਗੀ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ ਸਾਹਿਬ ਵਲੋਂ ਸੰਗਤਾਂ ਨੂੰ ਗੁਰਬਾਣੀ ਦੇ ਬੈਰਾਗਮਈ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ। ਰਿਟਾਇੰਡ ਡੀਐਸਪੀ ਸ. ਚੈਚਲ ਸਿੰਘ ਜੋਹਲ ਨੂੰ ਸਮਾਗਮ ਵਿੱਚ ਪੁੱਜੇ, ਸਾਬਕਾ ਐਮਐਲਏ ਰਜਿੰਦਰ ਬੇਰੀ, ਸਾਬਕਾ ਐਮ.ਐਲ.ਏ ਪਵਨ ਕੁਮਾਰ ਟੀਨੂੰ,ਗੁਰਚਰਨ ਸਿੰਘ ਚੰਨੀ, ਅਮਰਜੀਤ ਸਿੰਘ ਅਮਰੀ ਭਾਜਪਾ ਆਗੂ, ਬਲਵੀਰ ਸਿੰਘ ਬਿੱਟੂ ਸਾਬਕਾ ਕੋਸਲਰ, ਸੁਰਜੀਤ ਸਿੰਘ ਨੀਲਾ ਮਹਿਲ, ਹਰਰਪਿੰਦਰ ਸਿੰਘ ਸਵੀਟੀ ਪ੍ਰਧਾਨ ਬੀ.ਸੀ ਵਿੰਗ ਅਕਾਲੀ ਦਲ ਸ਼ਹਿਰੀ, ਡੀਐਸਪੀ ਪਰਵਿੰਦਰ ਕੁਮਾਰ, ਸਾਬਕਾ ਡੀ.ਜ਼ੀ.ਪੀ ਮਹਿਲ ਸਿੰਘ ਭੁੱਲਰ, ਡਾ. ਪਰਮਜੀਤ ਸਿੰਘ ਮਰਵਾਹਾ, ਸੁਰਿੰਦਰਪਾਲ ਸਿੰਘ ਗੋਲਡੀ, ਹਰਭੁਪਿੰਦਰ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਇਕਬਾਲ ਸਿੰਘ ਢੀਡਸਾ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ, ਸਮੂਹ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਗੁ. ਪੰਜ ਤੀਰਥ ਸਾਹਿਬ ਜੀ ਜੰਡੂ ਸਿੰਘਾ, ਕੁਲਦੀਪ ਸਿੰਘ ਉਬਰਾਏ ਸਾਬਕਾ ਮੇਅਰ, ਪਰਮਿੰਦਰ ਸਿੰਘ ਢੀਗਰਾਂ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਨਟ ਫੈਡਰੇਸ਼ਨ, ਗੁਰਦੇਵ ਸਿੰਘ ਭਾਟੀਆ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸੰਤ ਬਾਬਾ ਹਰਜਿੰਦਰ ਸਿੰਘ ਜੀ ਚਾਹ ਵਾਲਿਆਂ ਨੇ ਸਰਬੱਤ ਸੰਗਤਾਂ ਨੂੰ ਸ. ਚੈਚਲ ਸਿੰਘ ਵੱਲੋਂ ਡੇਰੇ ਵਿਖੇ ਨਿਭਾਈਆਂ ਸੇਵਾਵਾਂ ਤੇ ਚਾਨਣਾਂ ਪਾ ਕੇ ਜਾਣੂ ਕਰਵਾਇਆ। ਸਮਾਗਮ ਦੇ ਅਖੀਰ ਵਿੱਚ ਇੰਸਪੈਕਟਰ ਰਣਜੀਤ ਸਿੰਘ ਅਤੇ ਸਮੂਹ ਪਰਿਵਾਰ ਵਲੋਂਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
0 Comments