ਦਿ ਇੰਪੀਰੀਅਲ ਸਕੂਲ ਸਿਟੀ ਕੈੰਪਸ ਆਦਮਪੁਰ ਨੇ ਖੁਸ਼ੀਆਂ ਦੀ ਭਰੀ ‘ਉਡਾਣ‘, ਪੰਜਵਾਂ ਸਲਾਨਾ ਦਿਵਸ ਮਨਾਇਆਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਕਲਾਂ ਦਾ ਕੀਤਾ ਪ੍ਰਦਰਸ਼ਨ, ਵੱਖ-ਵੱਖ ਗੀਤਾਂ ਤੇ ਡਾਂਸ ਕਰਕੇ ਹਾਜ਼ਰੀਨ ਨੂੰ ਕੀਲਿਆ
ਆਦਮਪੁਰ-ਜਲੰਧਰ (ਹਰਦੀਪ ਸਿੰਘ, ਅਮਰਜੀਤ ਸਿੰਘ)-
ਦਿ ਇੰਪੀਰੀਅਲ ਸਕੂਲ, ਸਿਟੀ ਕੈਂਪਸ ਆਦਮਪੁਰ ਵਿਖੇ ਬਹੁਤ ਹੀ ਉਤਸ਼ਾਹ ਦੇ ਨਾਲ ਪੰਜਵੇਂ ਸਲਾਨਾ ਦਿਵਸ ਦਾ ਆਯੋਜਨ ਕੀਤਾ ਗਿਆ। ਬੱਚਿਆਂ ਦਾ ਉਤਸ਼ਾਹ ਵਧਾਉਣ ਦੇ ਲਈ ਇਸ ਮੌਕੇ ਉੱਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਐੱਮ. ਐੱਲ. ਏ ਹਲਕਾ ਆਦਮਪੁਰ ਸੁਖਵਿੰਦਰ ਸਿੰਘ ਕੋਟਲੀ, ਵਿਸ਼ੇਸ਼ ਮਹਿਮਾਨ ਦੇ ਰੂਪ ਗਰੁੱਪ ਕੈਪਟਨ ਐੱਸ.ਐੱਮ ਟਾਂਗਰੀ, ਸਕੂਲ ਦੇ ਚੇਅਰਮੈਨ ਜਗਦੀਸ਼ ਲਾਲ ਪਸਰੀਚਾ, ਡਾਇਰੈਕਟਰ ਜਗਮੋਹਨ ਅਰੋੜਾ, ਦਿਸ਼ਾ ਅਰੋੜਾ, ਮੀਨਾ ਪਸਰੀਚਾ ਅਤੇ ਪਰਿਵਾਰ ਦੇ ਹੋਰ ਮੈਂਬਰ, ਪਿ੍ਰੰਸੀਪਲ ਸਿਟੀ ਕੈਂਪਸ ਪੂਜਾ ਠਾਕੁਰ, ਪਿ੍ਰੰਸੀਪਲ ਗ੍ਰੀਨ ਕੈਂਪਸ ਸਵਿੰਦਰ ਕੌਰ ਮੱਲ੍ਹੀ, ਪਿ੍ਰੰਸੀਪਲ ਯੂਰੋ ਕਿਡਸ ਦੀਪਾ ਪਾਂਡੇ, ਸ਼ਹਿਰ ਦੇ ਹੋਰ ਪਤਵੰਤੇ ਸੱਜਣ, ਅਹਿੱਮ ਸ਼ਖਸ਼ੀਅਤਾਂ, ਤੇ ਬਚਿਆਂ ਦੇ ਮਾਪਿਆਂ ਨੇ ਇਸ ਸਮਾਗਮ ਵਿੱਚ ਭਾਗ ਲਿਆ। ਪ੍ਰੋਗਰਾਮ ਦਾ ਸ਼ੁੱਭ ਅਰੰਭ ਦੀਪ ਜਲਾਉਣ ਦੇ ਨਾਲ ਕੀਤਾ ਗਿਆ। ਡਾਇਰੈਕਟਰ ਜਗਮੋਹਨ ਅਰੋੜਾ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਬੱਚਿਆਂ ਨੇ ਇੱਕ ਤੋਂ ਇੱਕ ਵੱਧ ਕੇ ਆਪਣੀ ਕਲਾਂ ਦੀ ਪੇਸ਼ਕਾਰੀ ਦਿੰਤੀ। ਮਾਸਟਰ ਹੇਮੰਤ, ਤਨਿਸ ਅਤੇ ਦੀਆ ਨੇ ਰੋਲ-ਪਲੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।

            ਇਸ ਪ੍ਰੋਗਰਾਮ ਵਿੱਚ ਬੱਚਿਆਂ ਨੇ ਆਪਣੀ ਕਲਾ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕਰਦੇ ਹੋਏ ਵਾਹ-ਵਾਹੀ ਖੱਟੀ। ਪ੍ਰੋਗਰਾਮ ਦਾ ਵਿਸ਼ਾ ‘ਉਤਸਵ, ਇੱਕ ਉਡਾਣ ਖੁਸ਼ੀਆਂ ਦੀ‘ ਸੀ। ਸਕੂਲ ਦੇ ਨੰਨ੍ਹੇ -ਮੁੰਨ੍ਹੇ ਬੱਚਿਆਂ ਨੇ ਆਪਣੀ ਪ੍ਰਤਿਭਾ ਅਤੇ ਕਲਾ ਦੀ ਮਨਮੋਹਕ ਪੇਸ਼ਕਸ ਦੇ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਮੰਚ ਦਾ ਸੰਚਾਲਨ ਮੀਰਾ ਉੱਤਮ ਅਤੇ ਮੀਨੂੰ ਅਰੋੜਾ ਨੇ ਕੀਤਾ। ਪ੍ਰੋਗਰਾਮ ਦੇ ਵਿਸ਼ੇ ਦੇ ਅਨੁਸਾਰ ਬੱਚਿਆਂ ਨੇ ਭਾਰਤ ਵਿੱਚ ਮਨਾਏ ਜਾਣ ਵਾਲੇ ਸਾਰੇ ਤਿਉਹਾਰਾਂ ਨੂੰ ਬੜੇ ਹੀ ਰੋਮਾਂਚਕ ਤਰੀਕੇ ਨਾਲ ਮੰਚ ਉੱਤੇ ਪੇਸ਼ ਕੀਤਾ। ਬੀਹੂ, ਓਨਮ, ਦੀਵਾਲੀ, ਹੋਲੀ, ਦੁਰਗਾ ਪੂਜਾ, ਕਾਰਨੀਵਲ, ਵਿਸਾਖੀ ਅਤੇ ਹੋਰ ਸਾਰੇ ਤਿਉਹਾਰਾਂ ਨੂੰ ਸਮੇਟਦੇ ਹੋਏ ਇਹ ਪ੍ਰੋਗਰਾਮ ਆਪਣੇ ਆਪ ਵਿੱਚ ਹੀ ਬਹੁਤ ਵਿਸ਼ੇਸ਼ ਰਿਹਾ। ਇਹ ਸਾਰਾ ਪ੍ਰੋਗਰਾਮ ਪਿ੍ਰੰਸੀਪਲ ਦਿ ਇੰਪੀਰੀਅਲ ਸਕੂਲ, ਸਿਟੀ ਕੈਂਪਸ ਪੂਜਾ ਠਾਕੁਰ ਅਤੇ ਉਹਨਾਂ ਦੀ ਟੀਮ ਦੀ ਦੇਖ- ਰੇਖ ਵਿੱਚ ਤਿਆਰ ਕੀਤਾ ਗਿਆ। ਇਸ ਮੌਕੇ ਉੱਤੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਅਕੈਡਮਿਕ ਐਕਸੀਲੈਂਸ ਅਵਾਰਡ ਅਤੇ ਫੁੱਲ ਅਟੈਂਡੈਂਸ ਅਵਾਰਡ ਵੀ ਦਿੱਤੇ ਗਏ। ਪਾਰਥ ਗੁਪਤਾ, ਜਤਿਨ ਚਾਹਰ, ਮਨਸਿਮਰਨ ਅਤੇ ਤਨੀਸਾ ਗੁਪਤਾ ਪਹਿਲੇ ਸਥਾਨ ਉੱਤੇ ਰਹੇ। ਆਰੁਸ, ਰੇਆਂਸ, ਆਦਵਿਕ ਸਿੰਘ ਅਤੇ ਅਵਨੀ ਉੱਪਲ ਦੂਸਰੇ ਸਥਾਨ ਤੇ ਰਹੇ ਅਤੇ ਮੌਨਵੀ, ਮਨੂਸ੍ਰੀ, ਮਾਨਿਆ ਅਰੋੜਾ ਅਤੇ ਜੀਵੀਤੇਸ ਨੇ ਤੀਸਰੇ ਸਥਾਨ ਉੱਤੇ ਜਗ੍ਹਾ ਬਣਾਈ। ਉਪਰਾਜ ਸਿੰਘ, ਪ੍ਰੀਆਂਸ ਬੱਧਣ, ਏਕਮ ਸਿੰਘ, ਸੁਮੀਤ ਬੱਧਣ ਅਤੇ ਦ੍ਰੀਸ਼ਿਆ ਕੁਸਵਾਹਾ ਫੁੱਲ ਅਟੈਂਡੈਂਸ ਅਵਾਰਡ ਦੇ ਵਿਜੇਤਾ ਰਹੇ। ਮੁੱਖ ਮਹਿਮਾਨ ਵਲੋਂ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਹੋਏ ਉਹਨਾਂ ਦੇ ਭਵਿੱਖ ਲਈ ਸੁੱਭਕਾਮਨਾਵਾਂ ਦਿੱਤੀਆਂ। ਸਾਰੇ ਮਾਪਿਆਂ ਨੇ ਪ੍ਰੋਗਰਾਮ ਦਾ ਆਨੰਦ ਉਠਾਇਆ ਅਤੇ ਦਿਲ ਖੋਲ੍ਹ ਕੇ ਬੱਚਿਆ ਅਤੇ ਅਧਿਆਪਕਾਂ ਦੀ ਪ੍ਰਸੰਸਾ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਪੇਰੇਂਟਸ ਅਤੇ ਬੱਚਿਆਂ ਨੇ ਸਕੂਲ ਵੱਲੋਂ ਪਰਬੰਧਿਤ ਭੋਜਨ ਦਾ ਆਨੰਦ ਉਠਾਇਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਦਿਨ ‘ਦਿ ਇੰਪੀਰੀਅਲ ਸਕੂਲ, ਸਿਟੀ ਕੈਂਪਸ ਆਦਮਪੁਰ ਦੇ ਬੱਚਿਆਂ ਦੇ ਲਈ ਯਾਦਗਾਰ ਰਿਹਾ।    

Post a Comment

0 Comments