ਵੰਗਾ ਇਸ਼ਕ ਦੀਆ ਕੋਈ ਕੋਈ ਪਾਉਦਾ ਯਾਰ ਕਵਾਲੀ ਨੇ ਸਰੋਤਿਆ ਨੂੰ ਕੀਲਿਆ ।


ਹੁਸ਼ਿਆਰਪੁਰ 19 ਨਵੰਬਰ (ਤਰਸੇਮ ਦੀਵਾਨਾ)- 
ਸਥਾਨਿਕ ਮੁਹੱਲਾ ਨੀਲ ਕੰਠ ਵਿਖੇ ਗਿਆਰਵੀ ਸਰੀਫ ਤੇ ਹਜ਼ਰਤ ਪੀਰ ਗੌੰਸ ਪਾਕ ਗਿਆਰਵੀ ਵਾਲੀ ਸਰਕਾਰ ਦਾ ਪਲੇਠਾ ਉਰਸ ਹਜ਼ਰਤ ਸਾਈ ਕੰਵਲ ਸ਼ਾਹ ਕਾਦਰੀ ਜੀ ਦੇ ਖਾਦਿਮ ਬੀਬੀ ਸੰਤੋਸ਼ ਦੇਵੀ ਤੇ ਸੋਢੀ ਰਾਮ ਹੀਰ ਦੀ ਦੇਖ-ਰੇਖ ਹੇਠ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ । ਮੇਲੇ ਵਾਲੇ ਦਿਨ ਸਵੇਰੇ 11 ਵਜੇ ਸਾਂਈ ਕੰਵਲ ਸ਼ਾਹ ਕਾਦਰੀ ਜੀ ਦੇ ਖਾਦਿਮ ਸਾਈ ਗੀਤਾ ਸਾਹ ਕਾਦਰੀ ਜੀ ਨੇ ਗਿਆਰਵੀ ਸ਼ਰੀਫ ਦੀ ਦੂਆ ਪੜੀ । ਉਸ ਤੋ ਉਪਰੰਤ ਵਰਲਡ ਦੀ ਫੇਮਸ ਅਵਾਜ਼ ਅਸ਼ਰਫ ਕਵਾਲ ਨੇ ਪਾਕੇ ਪਿਆਰ ਪਿਆਰ ਪਿਆਰ,ਯੇ ਜਲਵਾ ਯਾਰ ਕਾ ਹੈ, ਮੈ ਨਹੀ ਹੂ ਤੇ ਵੰਗਾ ਇਸ਼ਕ ਦੀਆ ਕੋਈ ਕੋਈ ਪਾਉਦਾ ਯਾਰ ਤੋ ਇਲਾਵਾ ਅਨੇਕਾ ਕਵਾਲੀਆ ਗਾਕੇ ਸਰੋਤਿਆ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ । ਮੇਲੇ ਵਿੱਚ ਪਹੁੰਚੇ ਫਕੀਰਾ ਨੇ ਅਸ਼ਰਫ ਕਵਾਲ ਬੈਚਾ ਵਾਲਿਆ ਤੇ ਨੋਟਾ ਦੀ ਝੜੀ ਲਾ ਦਿੱਤੀ । ਇਸ ਮੌਕੇ ਦਾਤਾ ਜੀ ਦਾ ਲੰਗਰ ਬੇ-ਪ੍ਰਵਾਹ ਚੱਲਿਆ ਕੁੱਲ ਮਿਲਾਕੇ ਪਲੇਠਾ ਉਰਸ ਆਉਦੇ ਸਾਲ ਨੂੰ ਫੇਰ ਮਿਲਣ ਦਾ ਵਾਅਦਾ ਕਰਕੇ ਸਮਾਪਿਤ ਹੋਇਆ ਅਤੇ ਅਖੀਰ ਵਿੱਚ ਸੋਢੀ ਰਾਮ ਹੀਰ ਤੇ ਬੀਬੀ ਸੰਤੋਸ਼ ਦੇਵੀ ਨੇ ਵੱਖ ਵੱਖ ਆਏ ਡੇਰਿਆ ਤੋ ਸੰਤਾ ਮਹਾਪੁਰਸ਼ਾ ਨੂੰ ਸਿਰੋਪੇ ਪਾਕੇ ਸਨਮਾਨਿਤ ਕੀਤਾ ਅਤੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ।

Post a Comment

0 Comments