ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਇੰਡੀਆ ਨੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਦਿੱਤਾ ਮੈਮੋਰੰਡਮ


ਪੱਤਰਕਾਰਾਂ ਖਿਲਾਫ ਡਾਕਟਰਾਂ ਦੇ ਦਬਾਓ ਹੇਠ ਦਰਜ ਕੀਤੇ ਨਜਾਇਜ ਪਰਚੇ ਰੱਦ ਕਰਨ ਦੀ ਕੀਤੀ ਮੰਗ

ਜ਼ਿੰਮੇਵਾਰ ਡਾਕਟਰਾਂ ਖ਼ਿਲਾਫ਼ ਕੇਸ ਦਰਜ ਨਾ ਹੋਇਆ ਤਾਂ ਹੋਵੇਗਾ ਤਿੱਖਾ ਸੰਘਰਸ਼- ਜਸਵਿੰਦਰ ਆਜ਼ਾਦ

ਹੁਸ਼ਿਆਰਪੁਰ 24 ਨਵੰਬਰ (ਪੱਤਰ ਪ੍ਰੇਰਕ ਹੁਸ਼ਿਆਰਪੁਰ)- ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਮਰੀਜ਼ਾਂ ਨਾਲ ਹੁੰਦੇ ਮਾੜੇ ਵਤੀਰੇ ਦੀ ਕਵਰੇਜ ਕਰਨ ਗਏ ਪੱਤਰਕਾਰਾਂ ਨਾਲ ਐੱਸਐੱਮਓ ਅਤੇ ਮੈਡੀਕਲ ਸਟਾਫ ਵਿਵਾਦ ਵਿੱਚ ਜ਼ਿਲਾ ਹੁਸ਼ਿਆਰਪੁਰ ਪੁਲਿਸ ਵੱਲੋਂ ਪੱਤਰਕਾਰਾਂ ਖਿਲਾਫ ਦਰਜ ਕੀਤਾ ਪਰਚਾ ਰੱਦ ਕਰਨ ਅਤੇ ਡਾਕਟਰਾਂ ਤੇ ਮੈਡੀਕਲ ਸਟਾਫ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ 'ਦਿ ਵਰਕਿੰਗ ਰਿਪੋਰਟਰਜ਼ ਐਸੋਸ਼ੀਏਸ਼ਨ ਰਜਿ.ਇੰਡੀਆ ਪੰਜਾਬ' ਦੇ ਚੇਅਰਮੈਨ ਪੰਜਾਬ ਜਸਵਿੰਦਰ ਸਿੰਘ ਆਜ਼ਾਦ ਅਤੇ ਸੂਬਾ ਜਨਰਲ ਸਕੱਤਰ ਅਮਰਜੀਤ ਸਿੰਘ ਦੀ ਅਗਵਾਈ ਹੇਠ ਪੱਤਰਕਾਰ ਭਾਈਚਾਰੇ ਨੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਮੈਮੋਰੰਡਮ ਦਿੱਤਾ। ਵਿਸ਼ੇਸ਼ ਪ੍ਰੈੱਸ ਵਾਰਤਾ ਵਿੱਚ 'ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.' ਦੇ ਪੰਜਾਬ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ ਅਤੇ ਸੂਬਾ ਜਨਰਲ ਸਕੱਤਰ ਅਮਰਜੀਤ ਸਿੰਘ ਨੇ ਦੱਸਿਆ ਕਿ ਐੱਸ.ਐੱਮ.ਓ ਤੇ ਮੈਡੀਕਲ ਸਟਾਫ ਦੇ ਪੱਤਰਕਾਰਾਂ ਦੇ ਵਿਵਾਦ ਵਿੱਚ ਪੱਤਰਕਾਰਾਂ ਨੂੰ ਲਗਾਤਾਰ ਖਲਨਾਇਕ ਵੱਜੋਂ ਪੇਸ਼ ਕੀਤਾ ਜਾ ਰਿਹਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਸਮਾਜ ਪ੍ਰਤੀ ਬਿਨਾਂ ਤਨਖਾਹ ਤੋਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਪੱਤਰਕਾਰ ਭਾਈਚਾਰੇ ਦੀ ਖਾਮੋਸ਼ੀ ਦੇ ਗਲਤ ਮਤਲਬ ਕੱਢੇ ਜਾ ਰਹੇ ਹਨ, ਜਦਕਿ ਪੱਤਰਕਾਰ ਭਾਈਚਾਰਾ ਕੇਵਲ ਸਮਾਜਿਕ ਸਾਰੋਕਾਰਾਂ ਨੂੰ ਪਹਿਲ ਦਿੰਦਿਆਂ ਇਸ ਮਸਲੇ ਦੇ ਸ਼ਾਂਤਮਈ ਹੱਲ ਦੇ ਹੱਕ ਵਿੱਚ ਯਤਨਸ਼ੀਲ ਰਿਹਾ ਹੈ। ਇਸ ਦੇ ਉਲਟ ਡਾਕਟਰ ਅਤੇ ਸਮੂਹ ਮੈਡੀਕਲ ਸਟਾਫ ਵੱਲੋਂ ਦਬਾਓ ਦੀ ਨੀਤੀ ਅਖਤਿਆਰ ਕਰਦਿਆਂ ਪੱਤਰਕਾਰਾਂ ਖਿਲਾਫ ਪਰਚੇ ਦਰਜ ਕਰਵਾਉਣ ਦੇ ਬਾਵਜੂਦ ਵੀ ਕਾਫੀ ਦਿਨ ਸਿਹਤ ਸੇਵਾਵਾਂ ਠੱਪ ਕੀਤੀਆਂ ਗਈਆਂ ਜੋ ਕਿ ਲੋਕਾਂ ਲਈ ਪਰੇਸ਼ਾਨੀ ਦਾ ਕਰਨ ਬਣਿਆ। ਉਨ੍ਹਾਂ ਦੱਸਿਆ ਕਿ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਇੰਡੀਆ ਰਜਿ. ਪੰਜਾਬ ਵੱਲੋੰ ਪੰਜਾਬ ਭਰ ਦੀਆਂ ਵੱਖ-ਵੱਖ ਪੱਤਰਕਾਰ ਐਸੋਸੀਏਸ਼ਨਾਂ ਅਤੇ ਭਰਾਤਰੀ ਜਥੇਬੰਦੀਆਂ ਨਾਲ ਰਾਬਤਾ ਕਾਇਮ ਕਰਕੇ ਰਲ ਕੇ ਜ਼ਿਲਾ ਪੁਲਿਸ ਦੀ ਪੱਖਪਾਤੀ ਤੇ ਇੱਕ ਪਾਸੜ ਕਾਰਵਾਈ ਖਿਲਾਫ ਜ਼ੋਰਦਾਰ ਤੇ ਤਿੱਖਾ ਸੰਘਰਸ਼ ਸ਼ੁਰੂ ਕਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦੇ ਚੇਅਰਮੈਨ ਪੰਜਾਬ ਜਸਵਿੰਦਰ ਸਿੰਘ ਆਜ਼ਾਦ ਨੇ ਜ਼ਿਲਾ ਹੁਸ਼ਿਆਰਪੁਰ ਪੁਲਿਸ ਅਤੇ ਜ਼ਿਲਾ ਪ੍ਰਸਾਸ਼ਨ ਨੂੂੰ ਪੱਤਰਕਾਰਾਂ ਖਿਲਾਫ ਕੀਤੇ ਨਜਾਇਜ਼ ਪਰਚੇ ਰੱਦ ਕਰਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਪੱਤਰਕਾਰਾਂ ਵੱਲੋੰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿੱਚ ਦਿੱਤੀ ਦਰਖਾਸਤ ਤੇ ਫੌਰੀ ਕਾਰਵਾਈ ਕਰਦਿਆਂ ਜ਼ਿੰਮੇਵਾਰ ਡਾਕਟਰਾਂ ਐੱਸਐੱਮਓ, ਵਧੀਕ ਐੱਸਐੱਮਓ, ਗੈਸ ਪਲਾਂਟ ਦੇ ਮੁਲਾਜ਼ਮ ਤੇ ਹੋਰਨਾਂ ਹਮਲਾਵਰਾਂ ਵੱਲੋਂ ਪੱਤਰਕਾਰਾਂ ਨਾਲ ਕੀਤੀ ਧੱਕੇਸ਼ਾਹੀ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਤਿੱਖਾ ਸੰਘਰਸ਼ ਅਰੰਭਿਆ ਜਾਵੇਗਾ। ਜਿਸ ਦੀ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਵਫਦ ਵਿੱਚ ਹੋਰਨਾਂ ਤੋਂ ਇਲਾਵਾ ਕਰਮਵੀਰ ਸਿੰਘ ਜਿਲ੍ਹਾ ਚੇਅਰਮੈਨ, ਪ੍ਰਵੀਨ ਕੁਮਾਰ ਜਿਲ੍ਹਾ ਪ੍ਰਧਾਨ, ਦਲਬੀਰ ਸਿੰਘ ਜਿਲ੍ਹਾ ਸਕੱਤਰ,  ਮੁੱਖ ਸੰਪਾਦਕ ਸੁਸ਼ੀਲ ਸ਼ਰਮਾ ਅਤੇ ਹੋਰ ਪੱਤਰਕਾਰ ਸਾਥੀ ਮੌਜੂਦ ਸਨ।


Post a Comment

0 Comments