ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਜਲੰਧਰ ਦੇ ਨਵ-ਨਿਯੁੱਕਤ ਅਹੁਦੇਦਾਰਾਂ ਨੂੰ ਸੂਬਾ ਪ੍ਰਧਾਨ ਸ. ਪੱਟੀ ਤੇ ਜਿਲ੍ਹਾ ਪ੍ਰਧਾਨ ਚਾਹਲ ਨੇ ਦਿੱਤੇ ਨਿਯੁਕਤੀ ਪੱਤਰ


ਜਲੰਧਰ (ਖ਼ਬਰਸਾਰ ਪੰਜਾਬ ਬਿਉਰੋ ਰਿਪੋਰਟ)-
ਸਮੂਹ ਪੱਤਰਕਾਰ ਭਾਈਚਾਰੇ ਦੀਆਂ ਹੱਕੀ ਮੰਗਾਂ ਲਈ ਲੰਬੇ ਸਮੇ ਤੋਂ ਸੰਘਰਸ਼ ਕਰਨ ਵਾਲੀ ਪੱਤਰਕਾਰਾਂ ਦੀ ਜਥੇਬੰਦੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਜਲੰਧਰ ਵਿਖੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਪੱਟੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਕਰਨ ਅਤੇ ਪੱਤਰਕਾਰਾਂ ਦੀਆਂ ਅਹਿਮ ਮੰਗਾਂ ਵਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਮੌਕੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਵਲੋਂ ਬੀਤੇ ਦਿਨੀ ਨਿਯੁਕਤ ਕੀਤੇ ਗਏ ਸਮੂਹ ਨਵੇਂ ਅਹੁਦੇਦਾਰਾਂ ਨੂੰ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਪੱਟੀ ਵਲੋਂ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਗਏ। ਇਸ ਸਮੇਂ ਨਿਯੁਕਤੀ ਪੱਤਰ ਲੈਣ ਵਾਲੇ ਪੱਤਰਕਾਰਾਂ ਵਿਚ ਸੀਨੀਅਰ ਜਰਨਲਿਸਟ ਅਮਨ ਮਹਿਰਾ ਮੁੱਖ ਸੰਪਾਦਕ ਰੋਜਾਨਾ ਲੋਕ ਬਾਣੀ, ਪਰਮਜੀਤ ਸਿੰਘ ਐਮ. ਐਚ.ਵਨ, ਰਜਿੰਦਰ ਸਿੰਘ ਠਾਕੁਰ ਯੂ ਐਨ ਆਈ, ਕੁਲਵੰਤ ਸਿੰਘ ਮਠਾਰੂ ਪੀ.ਟੀ.ਆਈ, ਅਮਰਜੀਤ ਸਿੰਘ ਨਿੱਝਰ ਜਗਬਾਣੀ, ਪ੍ਰੋ. ਬਲਵਿੰਦਰ ਪਾਲ ਸਿੰਘ ਪੰਜਾਬ ਟਾਇਮਸ, ਗੁਰਨੇਕ ਸਿੰਘ ਵਿਰਦੀ ਪੰਜਾਬੀ ਟ੍ਰਿਬਿਉਨ, ਨਰਿੰਦਰ ਸਿੰਘ ਸੱਤੀ ਜਾਗਰਣ, ਜੇ.ਐਸ ਸੰਧੂ ਰੋਜਾਨਾ ਸਪੋਕਸਮੈਨ, ਜਸਪਾਲ ਕੈਂਥ ਦਾ ਮਿਰਰ ਨਿਊਜ਼, ਐਚ.ਐਸ ਚਾਵਲਾ ਜੀ ਇੰਡੀਆ ਨਿਊਜ, ਪ੍ਰਦੀਪ ਸਿੰਘ ਬਸਰਾ ਨਿਊਜ ਚੈਨਲ, ਕੁਲਬੀਰ ਸਿੰਘ ਕਾਹਲੋਂ ਜਾਗਰਣ, ਗੁਰਪ੍ਰੀਤ ਸਿੰਘ ਬਾਹੀਆ ਜਾਗਰਣ, ਗੁਰਪ੍ਰੀਤ ਸਿੰਘ ਪਾਪੀ ਨਵਾਂ ਜ਼ਮਾਨਾ, ਅਮਰਜੀਤ ਸਿੰਘ ਜੰਡੂ ਸਿੰਘਾ, ਨਿਰਮਲ ਸਿੰਘ ਸਪੋਕਸਮੈਨ, ਜਸਵਿੰਦਰ ਸਿੰਘ ਬੱਲ ਚੜ੍ਹਦੀਕਲਾ ਟਾਈਮ ਟੀ ਵੀ ਅਤੇ ਪੁਸ਼ਪਿੰਦਰ ਕੌਰ ਪਬਲਿਕ ਟਾਇਮਸ, ਰਮੇਸ਼ ਕੁਮਾਰ ਵਰਿਆਣਾ ਪੰਜਾਬ ਕੇਸਰੀ, ਕਮਲਜੀਤ ਤੁਸਾਮੜ੍ਹ ਈ.ਟੀ.ਵੀ, ਸੌਰਭ ਮਹਿਤਾ ਫਾਸਟਵੇਜ ਅਤੇ ਬਿਮਲ ਰਾਏ ਪੰਜਾਬ ਨਿਊਜ, ਬਲਵਿੰਦਰ ਸਿੰਘ ਬਾਬਾ ਨਵਾਂ ਜ਼ਮਾਨਾ, ਗੁਰਪ੍ਰੀਤ ਸਿੰਘ ਚੜ੍ਹਦਾ ਪੰਜਾਬ ਟੀ.ਵੀ, ਸੰਜੀਵ ਕੁਮਾਰ ਈ.ਟੀ.ਵੀ, ਕਮਲਜੀਤ ਸਿੰਘ ਪੰਚਾਇਤਨਾਮਾ ਹੇਡਲਾਇਨ, ਪੀ.ਐਸ ਅਰੋੜਾ, ਬਲਬੀਰ ਬੈਂਸ ਜਗਬਾਣੀ, ਯੋਗੇਸ਼ ਸੂਰੀ ਨਿਊਜ ਲਿੰਕਰ, ਅਨਿਲ ਦੁੱਗਲ ਪੰਜਾਬ ਕੇਸਰੀ ਪ੍ਰਧਾਨ ਜਲੰਧਰ ਕੈਂਟ, ਕਰਮਜੀਤ ਸਿੰਘ ਅਕਾਲੀ ਪਤ੍ਰਕਾ ਪ੍ਰਧਾਨ ਆਦਮਪੁਰ,  ਕੰਵਰਪਾਲ ਸਿੰਘ ਕਾਹਲੋ ਜਾਗਰਣ ਪ੍ਰਧਾਨ ਭੋਗਪੁਰ, ਭਜਨ ਸਿੰਘ ਧੀਰਪੁਰ ਅਜੀਤ ਪ੍ਰਧਾਨ ਕਰਤਾਰਪੁਰ, ਦਿਲਬਾਗ ਸੱਲ੍ਹਣ ਨਿਊਜ 22 ਟੀਵੀ ਪ੍ਰਧਾਨ ਲਾਂਬੜਾ, ਸੰਦੀਪ ਵਿਰਦੀ ਦੋਆਬਾ ਨਿਊਜ ਪ੍ਰਧਾਨ ਕਿਸ਼ਨਗੜ੍ਹ, ਸੁਰਿੰਦਰ ਕੁਮਾਰ ਛਾਬੜਾ ਜਗਬਾਣੀ ਪ੍ਰਧਾਨ ਨਕੋਦਰ, ਸੁਖਦੀਪ ਸਿੰਘ ਅਜੀਤ ਸ਼ਾਹਕੋਟ ਪ੍ਰਧਾਨ, ਰਾਜ ਕੁਮਾਰ ਨੰਗਲ ਲਿਵਿੰਗ ਨਿਊਜ ਟੀ.ਵੀ ਪ੍ਰਧਾਨ ਫਿਲੌਰ, ਮੁਨੀਸ਼ ਬਾਵਾ ਪੀ.ਟੀ.ਸੀ ਨਿਊਜ ਪ੍ਰਧਾਨ ਗੁਰਾਇਆ ਆਦਿ ਸ਼ਾਮਲ ਸਨ।

Post a Comment

0 Comments