ਜਲੰਧਰ- ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਅੱਜ ਮਿਤੀ 17.11.2022 ਨੂੰ ਦਫਤਰ ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਵਿਖੇ ਕਰਾਇਮ ਸਬੰਧੀ ਮੀਟਿੰਗ ਕੀਤੀ ਗਈ ।
ਮੀਟਿੰਗ ਵਿੱਚ ਹਾਜਰ ਜੀ.ਓ ਸਹਿਬਾਨ ਨੂੰ ਹਦਾਇਤ ਕੀਤੀ ਗਈ ਕਿ ਨਸ਼ਾ ਤਸਕਰਾਂ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇ , ਐਨ.ਡੀ.ਪੀ.ਸੀ ਐਕਟ ਦੇ ਭਗੌੜਿਆਂ ਨੂੰ ਗ੍ਰਿਫਤਾਰ ਕਰਦੇ ਹੋਏ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਧਾਰਮਿਕ ਅਸਥਾਨਾਂ ਅਤੇ ਆਰ.ਐਸ.ਐਸ ਦੀਆ ਸੰਸਥਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਸਮੇ ਸਮੇ ਤੇ ਚੈਕਿੰਗ ਕੀਤੀ ਜਾਵੇ। ਐਨ.ਡੀ.ਪੀ.ਐਸ ਐਕਟ ਦੇ ਲੰਬਿਤ ਮੁਕੱਦਮਿਆ ਦਾ ਜਲਦ ਨਿਪਟਾਰਾ ਕੀਤਾ ਜਾਵੇ ਅਤੇ ਮਾਲ ਮੁਕੱਦਮਾ ਨਸਟ ਕਰਵਾਇਆ ਜਾਵੇਂ ਲੰਬਿਤ ਦਰਖਾਸਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ ਤਾਂ ਜੋ ਪਬਲਿਕ ਨੂੰ ਸਮੇਂ ਸਿਰ ਇੰਨਸਾਫ ਮਿਲ ਸਕੇ ।
ਇਸ ਮੌਕਾ ਸ਼੍ਰੀਮਤੀ ਮਨਜੀਤ ਕੌਰ , ਪੀ.ਪੀ.ਐਸ. ਪੁਲਿਸ ਕਪਤਾਨ ( ਸਥਾਨਿਕ ਕਮ – ਇੰਨਵੈਸਟੀਗੇਸ਼ਨ ) , ਸ਼੍ਰੀ ਹਰਜੀਤ ਸਿੰਘ , ਪੀ.ਪੀ.ਐਸ ਉਪ ਪੁਲਿਸ ਕਪਤਾਨ , ( ਸਥਾਨਿਕ ) , ਸ਼੍ਰੀ ਸੁਰਿੰਦਰਪਾਲ ਧੋਗੜੀ , ਪੀ.ਪੀ.ਐਸ. ਉਪ ਪੁਲਿਸ ਕਪਤਨ , ਸਬ – ਡਵੀਜ਼ਨ , ਕਰਤਾਰਪੁਰ , ਸ਼੍ਰੀ ਸਬਰਜੀਤ ਰਾਏ ਪੀ.ਪੀ.ਐਸ. ਉਪ ਪੁਲਿਸ ਕਪਤਨ , ਸਬ – ਡਵੀਜਨ , ਆਦਮਪੁਰ , ਸ਼੍ਰੀ ਜਗਦੀਸ਼ ਰਾਜ , ਉਪ ਪੁਲਿਸ ਕਪਤਨ , ਸਬ – ਡਵੀਜ਼ਨ ਫਿਲੌਰ , ਸ਼੍ਰੀ ਹਰਜਿੰਦਰ ਸਿੰਘ , ਪੀ.ਪੀ.ਐਸ. ਉਪ ਪੁਲਿਸ ਕਪਤਨ , ਸਬ – ਡਵੀਜ਼ਨ ਨਕੋਦਰ , ਸ਼੍ਰੀ ਗੁਰਪ੍ਰੀਤ ਸਿੰਘ , ਪੀ.ਪੀ.ਐਸ. ਉਪ ਪੁਲਿਸ ਕਪਤਨ , ਸਬ – ਡਵੀਜਨ ਸ਼ਾਹਕੋਟ , ਸ਼੍ਰੀ ਜਸਵਿੰਦਰ ਸਿੰਘ , ਚਾਹਲ ਪੀ.ਪੀ.ਐਸ ਉਪ ਪੁਲਿਸ ਕਪਤਾਨ ( ਡਿਟੈਕਟਿਵ ) ਅਤੇ ਸ਼੍ਰੀ ਰੋਸ਼ਨ ਲਾਲ ਪੀ.ਪੀ.ਐਸ , ਉਪ ਪੁਲਿਸ ਕਪਤਨ , (ਈ.ਓ.ਡਬਲਯੂ) ਮੌਜੂਦ ਸਨ ।
0 Comments