ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਡੇਰਿਆਂ ਵਿਚੋਂ ਸ਼ਿਰਕਤ ਕਰਨਗੇ, ਸੰਤ ਮਹਾਂਪੁਰਸ਼
ਆਦਮਪੁਰ/ਜਲੰਧਰ 02 ਦਸੰਬਰ (ਅਮਰਜੀਤ ਸਿੰਘ ਜੰਡੂ ਸਿੰਘਾ)- ਸੇਵਾ ਦਲ ਸਮਾਜ ਭਲਾਈ ਸਗੰਠਨ ਪੰਜਾਬ ਰਜ਼ਿ. ਅਤੇ ਐਂਟੀ ਕਰਾਈਮ, ਐਂਟੀ ਕੁਰਪਸ਼ਨ ਐਸੋਸੀਏਸ਼ਨ ਪੰਜਾਬ ਰਜ਼ਿ. ਦੇ ਸਮੂਹ ਮੈਂਬਰਾਂ ਅਤੇ ਸੇਵਾਦਾਰਾਂ ਵਲੋਂ 100ਵਾਂ ਮਹੀਨਾਵਾਰੀ ਸਮਾਗਮ ਗੁਰੂ ਨਾਨਕ ਮਾਰਕੀਟ, ਨੇੜੇ ਲੰਮਾਂ ਪਿੰਡ ਚੋਂਕ ਵਿਖੇ (ਸਲਾਨੀ ਮਾਤਾ ਮੰਦਿਰ, ਗੇਟ ਨੰਬਰ 1), 4 ਦਸੰਬਰ ਦਿਨ ਐਤਵਾਰ ਨੂੰ ਦੁਪਿਹਰ 2 ਤੋਂ 5 ਵਜੇ ਤੱਕ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਦੀ ਦੇਖਰੇਖ ਹੇਠ ਕਰਵਾਇਆ ਜਾ ਰਿਹਾ ਹੈ। ਸ. ਕੈਰੋਂ ਨੇ ਦਸਿਆ ਕਿ ਇਸ ਸਮਾਗਮ ਵਿੱਚ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਜੀ, ਮਹਾਂਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ ਜੀ ਉਦਾਸੀਨ ਗੋਪਾਲ ਨਗਰ ਵਾਲੇ, ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਵਾਲੇ, ਸੰਤ ਬਾਬਾ ਸਤਨਾਮ ਸਿੰਘ ਨਰੂੜ ਵਾਲੇ, ਸੰਤ ਸੁਆਮੀ ਬੇਲਾ ਦਾਸ ਜੀ ਕਪੂਰਥਲੇ ਵਾਲੇ, ਸੰਤ ਬਾਬਾ ਤਰਲੋਕ ਸਿੰਘ ਹਮੀਰਾ ਵਾਲੇ, ਬਾਬਾ ਲਖਵੀਰ ਸਿੰਘ ਜੀ ਮੁੱਖੀ ਸ਼ਹੀਦਾਂ, ਤਰਨਾਂ ਦਲ ਵਾਲੇ, ਸੰਤ ਅਚਾਰਯ ਰਿਸ਼ੀ ਰਾਜ ਜੀ ਨਵਾਂ ਸ਼ਹਿਰ ਵਾਲੇ ਉਚੇਚੇ ਤੋਰ ਤੇ ਪੁੱਜ ਕੇ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਨਗੇ। ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਨੇ ਕਿਹਾ ਇਸ ਸਮਾਮਗ ਵਿੱਚ ਲੋ੍ਹੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਮੁਹੱਈਆਂ ਕਰਵਾਇਆ ਜਾਵੇਗਾ ਅਤੇ ਜਲ ਪਾਣੀ ਦਾ ਖਾਸ ਪ੍ਰਬੰਧ ਹੋਵੇਗਾ।
0 Comments