ਸੰਤ ਬਾਬਾ ਨਿਰਮਲ ਦਾਸ ਗੱਦੀ ਨਸ਼ੀਨ ਬਾਬੇ ਜੋੜੇ ਵਾਲਿਆ ਦੇ ਵੱਡੇ ਭਰਾ ਮਹਿੰਦਰ ਸਿੰਘ ਦੀ ਅੰਤਿਮ ਅਰਦਾਸ 12 ਦਸੰਬਰ ਦਿਨ ਸੋਮਵਾਰ



ਹੁਸ਼ਿਆਰਪੁਰ 11 ਦਸੰਬਰ (ਤਰਸੇਮ ਦੀਵਾਨਾ)-
ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਰਾਏਪੁਰ ਰਸੂਲਪੁਰ ਦੇ ਗੱਦੀ ਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ ਅਤੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ ਨੂੰ  ਉਸ ਸਮੇ ਗਹਿਰਾ ਸਦਮਾ ਲੱਗਾ ਜਦੋ ਕਿ ਬੀਤੇ ਦਿਨੀ ਉਨਾ ਦੇ ਵੱਡੇ ਭਰਾ ਮਹਿੰਦਰ ਸਿੰਘ ਦਾ 5 ਦਸੰਬਰ ਨੂੰ ਇੱਕ ਸੰਖੇਪ ਜਿਹੀ ਬਿਮਾਰੀ ਦੋਰਾਨ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਇਸ ਦੁਖਦਾਈ ਘਟਨਾ ਦਾ ਜਿੱਥੇ ਸੰਤਾ ਮਹਾਪੁਰਸ਼ਾ ਦੇ ਪ੍ਰੀਵਾਰ ਨੂੰ ਘਾਟਾ ਪਿਆ ਉੱਥੇ ਪ੍ਰੀਵਾਰ ਅਤੇ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜਾਣਕਾਰੀ ਦਿੰਦਿਆ ਸੰਤ ਬਾਬਾ ਨਿਰਮਲ ਦਾਸ ਹੋਰਾ ਨੇ ਦੱਸਿਆ ਕਿ ਮਹਿੰਦਰ ਸਿੰਘ ਦੀ ਆਂਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਉਨਾ ਦੇ ਗ੍ਰਹਿ ਪਿੰਡ ਹਰਦੋਖਾਨਪੁਰ ਵਿਖੇ 12 ਦਸੰਬਰ ਦਿਨ ਸੋਮਵਾਰ (ਅੱਜ) ਪਾਏ ਜਾਣਗੇ ਅਤੇ ਸ਼ਰਧਾਜ਼ਲੀ ਭੇਂਟ ਕੀਤੀ ਜਾਵੇਗੀ।

Post a Comment

0 Comments