ਆਈਵੀ ਵਰਲਡ ਸਕੂਲ ਦਾ ਦਸਵਾਂ ਸਥਾਪਨਾ ਦਿਵਸ "ਯੂਫ਼ੋਰੀਆ 2022" ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੇ ਨਾਮ ਹੋ ਨਿਬੜਿਆ



ਜਲੰਧਰ (ਅਮਰਜੀਤ ਸਿੰਘ)-
ਆਈਵੀ ਵਰਲਡ ਸਕੂਲ ਵਾਸਲ ਐਜੁਕੇਸ਼ਨ ਸੋਸਾਇਟੀ ਦੇ ਅਧੀਨ ਦਾ ਦਸਵਾਂ ਸਥਾਪਨਾ ਦਿਵਸ ਦੋ ਦਿਨ ਸਕੂਲ ਦੇ ਕੇ.ਕੇ ਆਡੀਟੋਰੀਅਮ ਵਿੱਚ ਬੜੇ ਉਤਸ਼ਾਹ ਨਾਲ਼ ਮਨਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਸ਼੍ਰੀ ਸੰਜੀਵ ਕਾਲੜਾ (ਆਈ.ਪੀ.ਐੱਸ) ਸਪੈਸ਼ਲ ਡੀ ਜੀ ਪੀ ਪੰਜਾਬ ਹੋਮ ਗਾਰਡ, ਵਿਸ਼ੇਸ਼ ਮਹਿਮਾਨ ਡਾ.ਧਰਮਿੰਦਰ ਪੂਨੀਆ ਸੰਯੁਕਤ ਕਮਿਸ਼ਨਰ ਆਮਦਨ ਕਰ ਵਿਭਾਗ ਜਲੰਧਰ, ਸ਼੍ਰੀ ਅਮਿਤ ਮਹਾਜਨ ਏ.ਡੀ.ਸੀ. ਜਲੰਧਰ, ਸ਼੍ਰੀ.ਜੈ ਇੰਦਰ ਐੱਸ.ਡੀ.ਐੱਮ ਜਲੰਧਰ, ਸ਼੍ਰੀ ਵਿਵੇਕਸ਼ੀਲ ਸੋਨੀ ਐੱਸ.ਐੱਸ.ਪੀ ਮੁਹਾਲੀ, ਸ਼੍ਰੀ ਦਲੀਪ ਸਿੰਘ ਰਾਣਾ ਗੇ੍ਟ ਖਲੀ ਅਤੇ ਉਹਨਾਂ ਦੀ ਪਤਨੀ, ਸ਼੍ਰੀਮਤੀ ਸ਼ੁਭੀ ਅੰਗਰਾ ਸੋਨੀ, ਸ਼੍ਰੀ ਸ਼ਰਤ ਕੁਮਾਰ ਸਿੰਘ ਪ੍ਰਿੰਸੀਪਲ ਜੈਮਸ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ, ਵਾਸਲ ਐਜੁਕੇਸ਼ਨ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਕੇ.ਕੇ ਵਾਸਲ, ਸ਼੍ਰੀਮਤੀ ਸੁਦੇਸ਼ ਵਾਸਲ, ਚੇਅਰਮੈਨ ਸ਼੍ਰੀ. ਸੰਜੀਵ ਵਾਸਲ, ਉਪ-ਅਧਿਅਕਸ਼ਾ ਸ਼੍ਰੀਮਤੀ ਈਨਾ ਵਾਸਲ, ਡਾ. ਆਰ.ਕੇ ਵਾਸਲ, ਸੀ.ਈ.ਓ ਸ਼੍ਰੀ ਰਾਘਵ ਵਾਸਲ ਅਤੇ ਡਾਇਰੈਕਟਰ ਸ਼੍ਰੀਮਤੀ ਅਦਿਤੀ ਵਾਸਲ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਐੱਸ.ਚੋਹਾਨ ਜੀ ਵੀ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਵਿਦਿਆਰਥੀਆਂ ਦੀ ਰੰਗਾਰੰਗ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਜੀ ਵੱਲੋਂ ਸ਼ਮਾ ਰੌਸ਼ਨ ਕਰ ਕੇ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਦੁਆਰਾ ਵੱਖ-ਵੱਖ ਨਾਚ ਪੇਸ਼ ਕੀਤੇ ਗਏ, ਜਿਹਨਾਂ ਵਿੱਚ ਪੰਜਾਬ, ਗੁਜਰਾਤ, ਹਰਿਆਣਾ, ਮਹਾਰਾਸ਼ਟਰ ਅਤੇ ਵੱਖ-ਵੱਖ ਤਰ੍ਹਾਂ ਦੇ ਪੱਛਮੀ ਨਾਚ ਸ਼ਾਮਿਲ ਸਨ। ਔਰਤਾਂ ਦੇ ਸਸ਼ਕਤੀਕਰਨ ਨਾਲ ਸੰਬੰਧਿਤ ਨਾਚ ਅਤੇ ਪਲੇ ਵੀ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਦੁਆਰਾ ਆਰਟ, ਸਕਲਪਚਰ, ਸਾਇੰਸ ਅਤੇ ਵੱਖ-ਵੱਖ ਧਾਤੂਆਂ ਤੋਂ ਬਣੀਆਂ ਚੀਜ਼ਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
        ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਐੱਸ.ਚੋਹਾਨ ਨੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਸਾਰੇ ਵਿਦਿਆਰਥੀਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ। ਉਹਨਾਂ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ ਜਿਹਨਾਂ ਦੀ ਮਿਹਨਤ ਸਦਕਾ ਇਹ ਸਮਾਗਮ ਆਪਣੀਆਂ ਅਮਿਟ ਯਾਦਾਂ ਛੱਡ ਗਿਆ। ਇਸ ਤਰ੍ਹਾਂ ਇਹ ਸਮਾਗਮ ਇੱਕ ਯਾਦਗਾਰੀ ਸਮਾਗਮ ਹੋ ਨਿਬੜਿਆ।

Post a Comment

0 Comments