ਬਲਾਕ ਫਗਵਾੜਾ ਦੇ ਸਮੂਹ ਸਰਪੰਚਾਂ ਦੀ ਮੀਟਿੰਗ 7 ਦਸੰਬਰ ਨੂੰ


ਫਗਵਾੜਾ 1 ਦਸੰਬਰ (ਸ਼ਿਵ ਕੋੜਾ)
ਬਲਾਕ ਫਗਵਾੜਾ ਦੇ ਸਮੂਹ ਸਰਪੰਚਾਂ ਦੀ ਇਕ ਮੀਟਿੰਗ 7 ਦਸੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਬੀ.ਡੀ.ਪੀ.ਓ. ਦਫਤਰ ਵਿਖੇ ਬੁਲਾਈ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਓਮ ਪ੍ਰਕਾਸ਼ ਸਰਪੰਚ ਵਜੀਦੋਵਾਲ, ਦੇਸਰਾਜ ਝਮਟ ਸਰਪੰਚ ਬਘਾਣਾ, ਗੁਲਜਾਰ ਸਿੰਘ ਸਰਪੰਚ ਅਕਾਲਗੜ੍ਹ ਅਤੇ ਬੀਬੀ ਸੰਤੋਸ਼ ਰਾਣੀ ਸਰਪੰਚ ਜਗਤਪੁਰ ਜੱਟਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਰਪੰਚਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਕਾਫੀ ਸਮੇਂ ਤੋਂ ਸਰਪੰਚਾਂ ਨੂੰ ਮਾਣ ਭੱਤੇ ਦੀ ਅਦਾਇਗੀ ਪੰਜਾਬ ਸਰਕਾਰ ਵਲੋਂ ਨਹੀਂ ਕੀਤੀ ਗਈ ਹੈ। ਵੱਖ ਵੱਖ ਦਫਤਰਾਂ ਵਿਚ ਸਰਪੰਚਾਂ ਨੂੰ ਪਿੰਡ ਵਾਸੀਆਂ ਦੀ ਸਮੱਸਿਆਵਾਂ ਤੋਂ ਇਲਾਵਾ ਵਿਕਾਸ ਦੇ ਕੰਮ ਕਰਵਾਉਣ ਲਈ ਆਉਣ ਸਮੇਂ ਪੂਰਾ ਮਾਣ ਸਤਿਕਾਰ ਮਿਲੇ, ਇਹਨਾਂ ਮੁੱਦਿਆਂ ਬਾਰੇ ਉਕਤ ਮੀਟਿੰਗ ਵਿਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਹਨਾਂ ਸਮੂਹ ਸਰਪੰਚਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਸਾਰੇ ਰੁਝੇਵੇਂ ਛੱਡ ਕੇ ਉਕਤ ਮੀਟਿੰਗ ਵਿਚ ਹਾਜਰੀ ਯਕੀਨੀ ਬਣਾਈ ਜਾਵੇ। ਇਸ ਮੌਕੇ ਬੀਬੀ ਕਸ਼ਮੀਰ ਕੌਰ ਸਰਪੰਚ ਬੇਗਮਪੁਰ, ਸੋਮਨਾਥ ਸਰਪੰਚ ਕ੍ਰਿਪਾਲਪੁਰ ਕਲੋਨੀ, ਸਤਪਾਲ ਸਿੰਘ, ਪਰਮਜੀਤ ਖਲਵਾੜਾ, ਆਗਿਆਪਾਲ ਸਿੰਘ ਸਰਪੰਚ ਖਲਵਾੜਾ, ਗੁਰਦੀਪ ਕੁਮਾਰ ਬੰਗੜ ਜਮਾਲਪੁਰ ਅਤੇ ਹਰਜੀਤ ਸਿੰਘ ਸਰਪੰਚ ਪਾਂਛਟਾ ਵੀ ਮੌਜੂਦ ਸਨ।

Post a Comment

0 Comments