ਪਿੰਡ ਪਧਿਆਣਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਸ਼ਹੀਦ ਬਾਬਾ ਮੱਤੀ ਜੀ ਨੂੰ ਸਮਰਪਿਤ 8ਵਾਂ ਮਹਾਨ ਕੀਰਤਨ ਦਰਬਾਰ ਕਰਵਾਇਆ


ਇਲਾਕੇ ਦੀਆਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਕੀਤੀ ਸ਼ਿਰਕਤ

ਆਦਮਪੁਰ/ਜਲੰਧਰ (ਅਮਰਜੀਤ ਸਿੰਘ)- ਪਿੰਡ ਪਧਿਆਣਾ (ਆਦਮਪੁਰ) ਵਿਖੇ ਕਲਗੀਧਰ ਨੌਜਵਾਨ ਸਭਾ ਰਜ਼ਿ, ਐਨ.ਆਰ.ਆਈ ਵੀਰਾਂ, ਨਗਰ ਅਤੇ ਇਲਾਕੇ ਦੀਆਂ ਸੰਗਤਾਂ, ਗ੍ਰਾਮ ਪੰਚਾਇਤ ਵਲੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਅਤੇ ਸ਼ਹੀਦ ਬਾਬਾ ਮੱਤੀ ਜੀ ਨੂੰ ਸਮਰਪਿਤ 8ਵਾਂ ਮਹਾਨ ਕੀਰਤਨ ਦਰਬਾਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪਿੰਡ ਦੀ ਗਰਾਉਂਡ ਵਿੱਚ ਕਰਵਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਸੁਖਮਨੀ ਸਹਿਬ ਜੀ ਦੇ ਜਾਪ ਕਰਵਾਏ ਗਏ ਉਪਰੰਤ 8ਵੇਂ ਮਹਾਨ ਕੀਰਤਨ ਦਰਬਾਰ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਭਾਈ ਸਰਵਣ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਜੀ, ਮੀਰੀ ਪੀਰੀ ਜਥਾ ਜਗਾਧਰੀ ਵਾਲੇ, ਭਾਈ ਜਸਕਰਨ ਸਿੰਘ ਜੀ ਅਤੇ ਕਵੀਸ਼ਰੀ ਜਥਾ ਭਾਈ ਮਹਿਲ ਸਿੰਘ ਚੰਡੀਗ੍ਹੜ ਵਾਲੇ ਕੀਰਤਨ ਦਰਬਾਰ ਸਿੰਘ ਪੁੱਜੀਆਂ ਸਮੂਹ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ਕਥਾ ਵਾਰਤਾ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ। ਸਟੇਜ ਸਕੱਤਰ ਦੀ ਭੂਮਿਕਾ ਭਾਈ ਜਰਨੈਲ ਸਿੰਘ ਜੀ ਨਿਭਾਣਗੇ। ਇਸ ਕੀਰਤਨ ਦਰਬਾਰ ਦੋਰਾਨ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਪ੍ਰਬੰਧਕ ਕਮੇਟੀ ਡਰੋਲੀ ਕਲਾਂ, ਸ਼ਹੀਦ ਬਾਬਾ ਮਤੀ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ, ਐਨ.ਆਰ.ਆਈ ਵੀਰ, ਭਾਈ ਤਰਲੋਕ ਸਿੰਘ ਨੋਜਵਾਨ ਸਭਾ ਦਿਹਾਣਾ, ਭਾਈ ਬਚਿੱਤਰ ਸਿੰਘ ਨੋਜਵਾਨ ਸਭਾ ਪਧਿਆਣਾ ਅਤੇ ਸਮੂਹ ਸੰਗਤਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਸੰਗਤਾਂ ਨੂੰ ਚਾਹ ਪਕੋੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਤੇ ਕਲਗੀਧਰ ਨੋਜਵਾਨ ਸਭਾ ਦੇ ਪ੍ਰਧਾਨ ਬਲਜੀਤ ਸਿੰਘ, ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਕੈਸ਼ੀਅਰ ਗੁਰਦੇਵ ਸਿੰਘ, ਜਸਵੀਰ ਸਿੰਘ ਸਾਬੀ ਪਧਿਆਣਾ, ਇੰਦਰਜੀਤ ਸਿੰਘ, ਨੰਬਰਦਾਰ ਗੁਰਪ੍ਰੀਤ ਸਿੰਘ, ਇੰਦਰ ਸਿੰਘ ਮਿਨਹਾਸ, ਜਸਕਰਨ ਸਿੰਘ, ਕੰਵਲ ਸਿੰਘ, ਗੁਰਵਿੰਦਰ ਸਿੰਘ, ਆਕਾਸ਼ਦੀਪ ਸਿੰਘ, ਸਤਨਾਮ ਸਿੰਘ, ਬਿੰਦਰ ਸਿੰਘ ਫੋਜ਼ੀ, ਅਮਰਜੀਤ ਸਿੰਘ, ਅਮਰਜੀਤ ਸਿੰਘ ਬੈਂਸ, ਰਣਜੀਤ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਆਸਾ ਸਿੰਘ ਅਤੇ ਹੋਰ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ। 


Post a Comment

0 Comments