ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਚੋਰੀ ਦੇ ਸਮਾਨ ਸਮੇਤ ਕੀਤਾ ਦੋ ਵਿਅਕਤੀਆਂ ਨੂੰ ਕਾਬੂ

ਹੁਸ਼ਿਆਰਪੁਰ 11 ਦਸੰਬਰ (ਤਰਸੇਮ ਦੀਵਾਨਾ)- ਸਰਤਾਜ ਸਿੰਘ ਚਾਹਲ ਆਈ.ਪੀ.ਐਸ, ਐਸ.ਐਸ.ਪੀ ਵਲੋ ਚੋਰੀ ਦੀਆ ਵਾਰਦਾਤਾ ਕਰਨ ਵਾਲਿਆ ਚੋਰਾ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਦਲਜੀਤ ਸਿੰਘ ਖੱਖ ਸਬ ਡਵੀਜਨ ਗੜ੍ਹਸ਼ੰਕਰ ਦੀਆ ਹਦਾਇਤਾ ਅਨੁਸਾਰ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਏ.ਐਸ.ਆਈ ਲਖਵੀਰ ਸਿੰਘ ਇੰਚਾਰਜ ਚੋਂਕੀ ਬੀਣੇਵਾਲ ਥਾਣਾ ਗੜ੍ਹਸ਼ੰਕਰ ਨੇ ਤਫਤੀਸ ਦੋਰਾਨ ਪਿੰਡ ਟੱਬਾ ਵਿਖੇ ਸ਼ੰਕਰ ਦਾਸ ਪੁੱਤਰ ਪਰਸ ਰਾਮ ਦੇ ਘਰ ਬੀਤੇ ਦਿਨੀ ਹੋਈ ਚੋਰੀ ਦੀ ਵਾਰਦਾਤ ਸੁਲਝਾਉਦਿਆ ਹੋਇਆ ਦਇਆ ਰਾਣੀ ਪਤਨੀ ਬਲਵੰਤ ਰਾਏ ਵਾਸੀ ਟੱਬਾ ਥਾਣਾ ਗੜ੍ਹਸ਼ੰਕਰ ਅਤੇ ਪਰਮਜੀਤ ਉਰਫ ਵੀਨੂੰ ਪੁੱਤਰ ਯਸ਼ਪਾਲ ਵਾਸੀ ਟੱਬਾ ਨੂੰ ਕਾਬੂ ਕੀਤਾ ਗਿਆ। ਜਿਹਨਾ ਨੂੰ ਗ੍ਰਿਫਤਾਰ ਕਰਕੇ ਚੋਰੀ ਹੋਇਆ ਸਮਾਨ ਦੀ ਬ੍ਰਾਮਦਗੀ ਕੀਤੀ ਗਈ ਅਤੇ ਫੜੇ ਗਏ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ।

Post a Comment

0 Comments