85 ਮਰੀਜ਼ਾਂ ਦੀਆਂ ਅੱਖਾਂ ਦਾ ਹੋਇਆ ਮੁਆਇੰਨਾਂ, 12 ਮਰੀਜ਼ਾਂ ਦੀ ਆਪਰੈਸ਼ਨ ਵਾਸਤੇ ਹੋਈ ਚੋਣ
ਆਦਮਪੁਰ (ਅਮਰਜੀਤ ਸਿੰਘ)- ਸਵ : ਸ਼੍ਰੀ ਚਿਰਾਗ ਦੀਨ ਤੇ ਮਾਤਾ ਸੀਬੋ ਦੀ ਨਿੱਘੀ ਯਾਦ ਵਿੱਚ ਅੱਖਾਂ ਦਾ ਫ੍ਰੀ ਚੈਅਕੱਪ ਤੇ ਆਪਰੇਸ਼ਨ ਕੈਂਪ ਪਿੰਡ ਦੂਹੜੇ (ਆਦਮਪੁਰ) ਵਿਖੇ ਐਨ.ਆਰ.ਆਈ ਪਰਿਵਾਰ ਰਫੀ ਚੱਠਾ ਅਤੇ ਸੀਮਾ ਚੱਠਾ ਵਲੋਂ ਲਾਇਨਜ਼ ਆਈ ਹਸਪਤਾਲ ਦੇ ਜੋਨ੍ਹ ਚੇਅਰਮੈਨ ਰਾਜ ਕੁਮਾਰ ਪਾਲ ਅਤੇ ਪ੍ਰਧਾਨ ਵਿਨੋਦ ਟੰਡਨ ਅਤੇ ਪ੍ਰੋਜੈਕਟ ਚੇਅਰਮੈਨ ਅਮਰਜੀਤ ਸਿੰਘ ਦੀ ਵਿਸ਼ੇਸ਼ ਨਿਗਰਾਨੀ ਹੇਠ ਲਗਾਇਆ ਗਿਆ। ਇਸ ਮੌਕੇ ਹਸਪਤਾਲ ਦੇ ਡਾਕਟਰ ਹਰਪ੍ਰੀਤ ਸਿੰਘ, ਰਾਹੁੱਲ ਸ਼ਰਮਾਂ, ਬਲਵੀਰ ਸਿੰਘ, ਜਗਜੋਤ ਕੌਰ, ਰੇਖਾ ਅਤੇ ਹੋਰ ਸਟਾਫ ਵਲੋਂ 85 ਮਰੀਜ਼ਾਂ ਦੀਆਂ ਅੱਖਾਂ ਦਾ ਜਾਂਚ ਕਰਕੇ ਉਨ੍ਹਾਂ ਨੂੰ ਦਵਾਈਆਂ ਅਤੇ ਐਨਕਾਂ ਫ੍ਰੀ ਦਿਤੀਆਂ ਗਈਆਂ। ਇਸ ਕੈਂਪ ਦੋਰਾਨ 12 ਮਰੀਜ਼ਾਂ ਦੀ ਚੋਣ ਆਪਰੇਸ਼ਨ ਵਾਸਤੇ ਕੀਤੀ ਗਈ। ਇਸ ਕੈਂਪ ਮੌਕੇ ਤੇ ਮਿਗਲਾਨੀ ਹਸਪਤਾਲ ਵਲੋਂ ਹੈੱਡ ਡਾ. ਪਵਨ ਕੁਮਾਰ ਮਿਗਲਾਨੀ, ਡਾ. ਨਿਤਿਨ, ਡਾ. ਹਰਬਿਲਾਸ ਵਲੋਂ ਵੀ ਮਰੀਜ਼ਾਂ ਦੀਆਂ ਬੀਮਾਰੀਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿਤੀਆਂ। ਇਸ ਮੌਕੇ ਤੇ ਲਾਇਨਜ਼ ਰਾਜ ਕੁਮਾਰ ਪਾਲ, ਲਾਇਨਜ਼ ਅਮਰਜੀਤ ਸਿੰਘ, ਪ੍ਰਧਾਨ ਅਤੇ ਪ੍ਰੋਜ਼ੈਕਟ ਚੇਅਰਮੈਨ ਵਿਨੋਦ ਟੰਡਨ, ਲਾਇਨਜ਼ ਰਘੁਵੀਰ ਸਿੰਘ ਵਿਰਦੀ, ਲਾਇਨਜ਼ ਸ਼ੁਸ਼ੀਲ ਡੋਗਰਾ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
0 Comments