ਭੂੰਗਾਂ ਵਿਖੇ ਇਲਾਕੇ ਦੀਆ ਸਮੱਸਿਆਵਾਂ ਦੇ ਹੱਲ ਲਈ ਕੀਤੀ ਗਈ ਮੀਟਿੰਗ ਦੌਰਾਨ ਜੰਗਵੀਰ ਸਿੰਘ ਚੋਹਾਨ, ਰਵਿੰਦਰ ਸਿੰਘ ਕਾਹਲੋ, ਮਨਿੰਦਰ ਸਿੰਘ ਟਿੰਮੀ ਅਤੇ ਕਿਸਾਨ ਜੱਥੇਬੰਦੀਆ ਦੇ ਆਗੂ।
ਅੱਡਾਂ ਭੂੰਗਾਂ 03 ਦਸੰਬਰ (ਰਣਦੀਪ ਕੁਮਾਰ ਸਿੱਧੂ)- ਇਲਾਕੇ ਦੀਆ ਮੁੱਖ ਸਮੱਸਿਆਵਾਂ ਦੇ ਹੱਲ ਲਈ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੁਸਾਇਟੀ ਦਫਤਰ ਭੂੰਗਾਂ ਵਿਖੇ ਮੀਟਿੰਗ ਕੀਤੀ ਗਈ। ਇਹ ਮੀਟਿੰਗ ਜੰਗਵੀਰ ਸਿੰਘ ਚੌਹਾਨ ਪ੍ਰਧਾਨ ਦੋਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਭੂੰਗਾਂ ਤੋ ਢੋਲਵਾਹਾ ਸੜਕ ਨੂੰ ਪੱਕਾ ਕਰਨ, ਕੰਡੀ ਕਨਾਲ ਨਹਿਰ ਨੂੰ ਹੇਠਾ ਤੋ ਕੱਚਾ ਰੱਖਣ, ਬਿਜਲੀ ਦੀ ਨਿਰ ਵਿਗਨ ਸਪਲਾਈ ਅਤੇ ਅਵਾਰਾ ਪਸ਼ੂਆ ਵੱਲੋ ਫਸਲਾ ਦੇ ਉਜਾੜੇ ਆਦਿ ਵਿਸ਼ਿਆ ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਦੋਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕਿਸਾਨਾ ਅਤੇ ਇਲਾਕੇ ਦੀਆ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਇਹਨਾ ਮੁੱਦਿਆ ਤੇ ਵੀ ਜੱਥੇਬੰਦੀਆ ਵੱਲੋ ਕੀਤੇ ਫੈਸਲੇ ਮੁਤਾਬਿਕ ਹਰ ਸੰਭਵ ਮਦਦ ਕਰਕੇ ਸਨਕ ਦਾ ਕੰਮ ਮੁਕੰਮਲ ਕਰਵਾਉਣ, ਅਵਾਰਾ ਪਸ਼ੂਆ ਦੀ ਸਮੱਸਿਆ, ਬਿਜਲੀ ਅਤੇ ਨਹਿਰੀ ਪਾਣੀ ਦੀ ਸਪਲਾਈ ਦੀਆ ਸਮੱਸਿਆਵਾਂ ਦਾ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਰਵਿੰਦਰ ਸਿੰਘ ਕਾਹਲੋ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੁਸਾਇਟੀ ਪੰਜਾਬ ਨੇ ਸੰਬੋਧਨ ਕਰਦਿਆ ਕਿਹਾ ਕਿ ਭੂੰਗਾਂ ਤੋ ਢੋਲਵਾਹਾ ਤੱਕ 18 ਫੁੱਟ ਚੌੜੀ ਸੜਕ ਨੂੰ ਬਣਾਉਣ ਲਈ ਪੱਥਰ ਪਾਏ ਨੂੰ ਇੱਕ ਸਾਲ ਤੋ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਸੜਕ ਅਜੇ ਤੱਕ ਨਹੀ ਬਣੀ, ਸੜਕ ਦੀ ਇਸ ਹਾਲਤ ਕਾਰਨ ਰਾਹਗੀਰਾ, ਸਕੂਲਾ ਦੇ ਬੱਚਿਆ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਕਿਹਾ ਹੈ। ਮਿੱਟੀ ਘੱਟੇ ਨਾਲ ਬਿਮਾਰ ਲੋਕਾ ਅਤੇ ਬਜੁਰਗਾ ਦੀਆ ਸਰੀਰਕ ਸਮੱਸਿਆਵਾਂ ਵੱਧ ਰਹੀਆ ਹਨ ਅਤੇ ਆਏ ਦਿਨੀ ਐਕਸੀਡੈਟ ਹੋਣ ਕਾਰਨ ਕੀਮਤੀ ਜਾਨਾ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਮੌਕੇ ਉੱਘੇ ਸਮਾਜ ਸੇਵਕ ਮਨਿੰਦਰ ਸਿੰਘ ਟਿੰਮੀ ਸ਼ਹੀ ਨੇ ਕਿਹਾ ਕਿ ਬਿਜਲੀ ਦੇ ਲੱਗ ਰਹੇ ਦਿਨ ਪ੍ਰਤੀ ਦਿਨ ਕੱਟਾਂ ਕਾਰਨ ਕਿਸਾਨਾ ਦੀਆ ਫਸਲਾ ਨੂੰ ਪੂਰਾ ਪਾਣੀ ਨਹੀ ਮਿਲ ਰਿਹਾ। ਇਸ ਮੌਕੇ ਸੰਬੋਧਨ ਕਰਦਿਆ ਸੁਮਨਾ ਦੇਵੀ ਪ੍ਰੋਜੈਕਟ ਕੋ ਆਰਡੀਨੇਟਰ ਸੁਸਾਇਟੀ ਨੇ ਕਿਹਾ ਕਿ ਅਵਾਰਾ ਪਸ਼ੂਆ ਦੁਆਰਾ ਬੀਜੀਆ ਗਈਆ ਫਸਲਾ ਦਾ ਬਹੁਤ ਉਜਾੜਾ ਕੀਤਾ ਜਾ ਰਿਹਾ ਹੈ ਜਿਸ ਦਾ ਘਾਟਾ ਕਿਸਾਨ ਝੱਲ ਨਹੀ ਸਕਦੇ ਇਸ ਲਈ ਇਨ੍ਹਾਂ ਸਮੱਸਿਆਵਾਂ ਦਾ ਹੱਲ ਜਲਦੀ ਤੋ ਜਲਦੀ ਕੀਤਾ ਜਾਵੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਅਕਬਾਲ ਸਿੰਘ ਕਾਲੀ ਨੰਬਰਦਾਰ ਕਾਹਲਵਾ, ਸਤਨਾਮ ਸਿੰਘ ਕਾਹਲਵਾ, ਸੰਦੀਪ ਸਿੰਘ ਅੱਬੋਵਾਲ, ਤਰਸੇਮ ਸਿੰਘ ਭਟੋਲੀਆ, ਹਰਦੇਵ ਸਿੰਘ ਚੁਟਾਲਾ, ਜਸਪਾਲ ਸਿੰਘ ਫਤਿਪੁਰ, ਜਸਪ੍ਰੀਤ ਸਿੰਘ, ਜੋਗਿੰਦਰ ਸਿੰਘ ਖਾਲਸਾ, ਉਕਾਂਰ ਸਿੰਘ, ਅਮਨਦੀਪ ਸੀ ਈ ਓ, ਪਰਵਿੰਦਰ ਕੌਰ ਸੀ ਈ ਓ, ਹਰਦੀਪ ਸਿੰਘ ਸੀ ਈ ਓ, ਸੁਮਨਾ ਦੇਵੀ, ਵਿਕਾਸ਼ ਸ਼ਰਮਾਂ, ਧਰਮਿੰਦਰ ਘੁੱਗੀ ਸਰਪੰਚ ਭੂੰਗਾਂ, ਗੁਰਦੀਪ ਸਿੰਘ ਬਰਿਆਣਾ, ਕੁਲਵੀਰ ਸਿੰਘ, ਰਘਵੀਰ ਸਿੰਘ ਵੀਰਾ ਫਤਿਪੁਰ, ਜਸਵੀਰ ਸਿੰਘ ਕਹਲਵਾਂ, ਲਖਵਿੰਦਰ ਸਿੰਘ ਰੌੜਾ, ਕਮਲਜੀਤ ਸਿੰਘ, ਪਰਸ਼ਣ ਸਿੰਘ ਕਬੀਰਪੁਰ, ਸੁਰਿੰਦਰ ਸਿੰਘ, ਤਰਲੋਚਨ ਸਿੰਘ, ਸਹਿਬਾਜ ਸਿੰਘ, ਪਰਮਿੰਦਰ ਸਿੰਘ ਸਮਰਾ, ਰਜਿੰਦਰ ਕੁਮਾਰ ਰੌੜ੍ਹਾ ਅਤੇ ਕਿਸਾਨ ਆਗੂ ਹਾਜ਼ਰ ਸਨ।
0 Comments