48ਵੇਂ ਸਲਾਨਾ ਜੋੜ ਮੇਲੇ ਦੀ ਸਮਾਪਤੀ ਤੋਂ ਬਾਅਦ ਮਹਾਂਮਾਈ ਜੀ ਦੇ ਦਰਸ਼ਨ ਕਰਨ ਲਈ ਤਿੰਨ ਪਹਿਲਾ ਕਪੂਰ ਪਿੰਡ ਤੋਂ ਰਵਾਨਾਂ ਹੋਈਆਂ ਸਨ ਸੰਗਤਾਂ
ਜਲੰਧਰ (ਅਮਰਜੀਤ ਸਿੰਘ)- ਕਪੂਰ ਪਿੰਡ ਵਿੱਚ ਸ਼੍ਰੀ ਪਰਮਦੇਵਾ ਮਾਤਾ ਜੀ ਦੇ ਦਰਬਾਰ ਵਿਖੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਚੇਅਰਪਰਸਨ ਸ਼੍ਰੀ ਪਰਮਦੇਵਾ ਜੀ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਦੀ ਅਗਵਾਹੀ ਵਿੱਚ ਕਪੂਰ ਪਿੰਡ ਵਿਖੇ ਕਰਵਾਏ ਗਏ 48ਵੇਂ ਸਲਾਨਾ ਜੋੜ ਮੇਲੇ ਅਤੇ ਭਗਵਤੀ ਜਾਗਰਣ ਦੀ ਸੰਪੂਰਨਤਾ ਤੋਂ ਬਾਅਦ ਪ੍ਰਧਾਨ ਸ਼੍ਰੀ ਗਿਆਨ ਚੰਦ ਅਤੇ ਸਕੱਤਰ ਨਰਿੰਦਰ ਸਿੰਘ ਸੋਨੂੰ ਦੀ ਦੇਖਰੇਖ ਹੇਠ ਸੰਗਤਾਂ ਦਾ ਜਥਾ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨਾਂ ਲਈ ਗਿਆ ਸੀ। ਜੋ ਕਿ ਕਪੂਰ ਪਿੰਡ ਵਾਪਸ ਪਰਤ ਆਇਆ ਹੈ। ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਕਿ ਭਾਰੀ ਸਰਦੀ ਹੋਣ ਬਾਵਜੂਦ ਮਹਾਂਮਾਈ ਦੇ ਦਰਸ਼ਨਾਂ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਸੀ। ਉਨ੍ਹਾਂ ਕਿਹਾ ਮਹਾਂਮਾਈ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨ ਕਰਕੇ ਅਤੇ ਆਸ਼ਰੀਵਾਦ ਪ੍ਰਾਪਤ ਕਰਕੇ ਸੰਗਤਾਂ ਵਾਪਸ ਪਰਤੀਆਂ ਹਨ। ਉਨ੍ਹਾਂ ਕਿਹਾ ਮਹਾਂਮਾਈ ਦੇ ਚਰਨਾਂ ਵਿੱਚ ਸਰਬੱਤ ਸੰਗਤਾਂ ਦੀ ਚੜਦੀ ਕਲਾ ਅਤੇ ਤੰਦਰੁਸਤੀ ਲਈ ਅਰਦਾਸ ਕੀਤੀ ਗਈ। ਉਨ੍ਹਾਂ ਕਿਹਾ ਜੋੜ ਮੇਲੇ ਸਮਾਪਤੀ ਉਪਰੰਤ ਹਰ ਸਾਲ ਸੰਗਤਾਂ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨਾਂ ਨੂੰ ਕਪੂਰ ਪਿੰਡ ਤੋਂ ਚਾਲੇ ਪਾਉਦੀਆਂ ਹਨ। ਜਦ ਤਿੰਨ ਦਿਨ ਪਹਿਲਾ ਸੰਗਤਾਂ ਕਪੂਰ ਪਿੰਡ ਤੋਂ ਰਵਾਨਾਂ ਹੋਈਆਂ ਉਸਤੋਂ ਪਹਿਲਾ ਮਹਾਂਮਾਈ ਦੀਆਂ ਮਹਿਮਾ ਗਾਈ ਗਈ ਅਤੇ ਸਮੂਹ ਸੰਗਤਾਂ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਦਰਬਾਰ ਵਿਖੇ ਨਤਮਸਤਕ ਹੋਈਆਂ। ਜੋ ਕਿ ਤਿੰਨ ਦਿਨਾਂ ਬਾਅਦ ਵਾਪਸ ਪਰਤੀਆਂ ਹਨ। ਇਸ ਯਾਤਰਾ ਦੋਰਾਨ ਅਭੈ ਸੈਣੀ, ਅਨੁੰਰੀਤ ਸੈਣੀ, ਗਾਇਕ ਵਿਜੇ, ਗੁਰਪ੍ਰੀਤ ਗੋਪੀ ਅਤੇ ਹੋਰ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ।
0 Comments