ਸਰਪੰਚ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਬਾਘਾ ਨੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕੀਤੀ

ਪੰਚਾਇੰਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕਰਨ ਵੇਲੇ ਹਾਜ਼ਰ ਸਰਪੰਚ ਕੁਲਵਿੰਦਰ ਬਾਘਾ, ਸਾਬਕਾ ਪੰਚ ਪ੍ਰੀਤਮ ਸਿੰਘ ਬੋਲੀਨਾ ਅਤੇ ਹੋਰ।  


ਅਮਰਜੀਤ ਸਿੰਘ ਜੰਡੂ ਸਿੰਘਾ- ਪਿੰਡ ਬੋਲੀਨਾਂ ਦੋਆਬਾ ਦੇ ਨੋਜਵਾਨ ਸਰਪੰਚ ਅਤੇ ਸਰਪੰਚ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਬਾਘਾ ਨੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕਰਦੇ ਹੋਏ ਪੰਚਾਇਤਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਉਦੇ ਹੋਏ ਦਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਕੋਲ ਪੰਚਾਇਤੀ ਫੰਡ ਹੋਣ ਦੇ ਬਾਵਜੂਦ ਪਿੰਡਾਂ ਦੇ ਵਿਕਾਸ ਕਾਰਜ ਠੱਪ ਪਏ ਹਨ ਅਤੇ ਵਿਕਾਸ ਨਾਲ ਸਬੰਧਿਤ ਕਈ ਕੰਮ ਹੋਣੇ ਬਹੁਤ ਜਰੂਰੀ ਹਨ ਉਨ੍ਹਾਂ ਜਿਥੇ ਪੰਚਾਇਤੀ ਕੰਮ ਕਾਜ਼ ਸ਼ੁਰੂ ਕਰਵਾਉਣ ਲਈ ਪੰਚਾਇਤ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਉਥੇ ਉਨ੍ਹਾਂ ਨੇ ਪਿੰਡ ਬੋਲੀਨਾ ਵਿਖੇ ਕਰਵਾਏ ਵਿਕਾਸ ਕਾਰਜਾਂ ਬਾਰੇ ਵੀ ਚਾਨਣਾ ਪਾਉਦੇ ਹੋਏ ਦਸਿਆ ਕਿ ਪਿੰਡ ਬੋਲੀਨਾ ਵਿੱਚ ਸੀਚੇਵਾਲ ਮਾਡਲ, ਪਾਰਕ ਦਾ ਨਿਰਮਾਣ ਕਰਨਾ, ਸਿਲਾਈ ਕਢਾਈ ਸੈਂਟਰ, ਕੰਪਿਊਟਰ ਸੈਂਟਰ ਅਤੇ ਫੁੱਟਬਾਲ ਬਣਾਉਣ ਦੇ ਸੈਂਟਰ ਬਾਰੇ ਜਾਣੂ ਕਰਵਾਇਆ। ਸਰਪੰਚ ਕੁਲਵਿੰਦਰ ਬਾਘਾ ਨੇ ਦਸਿਆ ਕਿ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਡੀ.ਡੀ.ਪੀ.ਉ ਸਾਹਿਬ ਜਲੰਧਰ ਨਾਲ ਫੋਨ ਤੇ ਗੱਲਬਾਤ ਕਰਦੇ ਹੋਏ ਪ੍ਰਧਾਨ ਸਰਪੰਚ ਯੂਨੀਅਨ ਕੁਲਵਿੰਦਰ ਬਾਘਾ ਦੇ ਪੰਚਾਇਤੀ ਮਸਲੇ ਦੀ ਸੁਣਵਾਈ ਕਰਨ ਬਾਰੇ ਕਿਹਾ ਹੈ ਤਾਂ ਜੋ ਪੰਚਾਇਤਾਂ ਦੇ ਵਿਕਾਸ ਸ਼ੁਰੂ ਕੀਤੇ ਜਾ ਸਕਣ। 

Post a Comment

0 Comments