ਸਾਂਝ ਕੇਂਦਰਾਂ ਵੱਲੋ ਦਿਤੀਆਂ ਜਾਣ ਸੇਵਾਵਾਂ ਬਾਰੇ ਜਾਣਕਾਰੀ ਦਿੱਤੀਆਦਮਪੁਰ (ਅਮਰਜੀਤ ਸਿੰਘ, ਰਾਜੀਵ ਸਿੰਗਲਾ)-
ਜਿਲਾ ਸਾਂਝ ਕੇਂਦਰ ਇੰਚਾਰਜ ਐਸ.ਆਈ ਪੂਰਨ ਸਿੰਘ, ਏ.ਐਸ.ਆਈ ਨਰਿੰਦਰ ਸਿੰਘ ਜੀ ਦੀ ਦੇਖ ਰੇਖ ਵਿੱਚ ਕਸਬਾ ਆਦਮਪੁਰ ਵਿਖੇ ਦੀ ਆਦਮਪੁਰ ਦੁਆਬਾ ਟੈਕਸੀ ਸਟੈਡ, ਬੱਸ ਸਟੈਂਡ ਆਦਮਪੁਰ ਵਿਖੇ ਸੈਮੀਨਾਰ ਕੀਤਾ ਗਿਆ। ਜਿਸ ਵਿਚ ਥ੍ਰੀਵਹੀਲਰਾਂ, ਫੋਰਵਹੀਲਰਾਂ ਅਤੇ ਟੈਕਸੀ ਡਰਾਇਵਰਾਂ ਨੂੰ ਸਾਂਝ ਕੇਂਦਰਾਂ ਵੱਲੋ ਦਿਤੀਆਂ ਜਾਣ ਸੇਵਾਵਾਂ  ਬਾਰੇ ਜਾਣਕਾਰੀ ਦਿੱਤੀ ਅਤੇ ਡਰਾਇਵਰ ਵੀਰਾਂ ਨੂੰ ਨਸ਼ਾ ਕਰਕੇ ਡ੍ਰਾਈਵਿੰਗ ਨਾ ਕਰਨ ਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ। ਸੈਮੀਨਾਰ ਵਿੱਚ ਥਾਣਾ ਸਾਝ ਕੇਦਰ ਆਦਮਪੁਰ ਤੋ ਸੀਨੀਅਰ ਸਿਪਾਹੀ ਬਲਮੀਤ ਸਿੰਘ, ਸੀਨੀਅਰ ਸਿਪਾਹੀ ਪ੍ਰੇਮ ਕਪੂਰ, ਸੀਨੀਅਰ ਸਿਪਾਹੀ ਗੁਰਵਿੰਦਰ ਸਿੰਘ, ਸੀਨੀਅਰ ਸਿਪਾਹੀ ਦੀਪਕ ਕੁਮਾਰ, ਜਤਿੰਦਰ ਸਿੰਘ ਅਤੇ ਹੋਰ ਮੋਹਤਵਾਰ ਵਿਅਕਤੀ ਹਾਜ਼ਰ ਸਨ।

Post a Comment

0 Comments