ਕਿਸ਼ਨਗੜ੍ਹ੍ਹ ਡਰੇਨ ਵਿੱਚੋ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀਕਿਸ਼ਨਗੜ੍ਹ (ਸੰਦੀਪ ਸਰੋਆ)
- ਕਿਸ਼ਨਗੜ੍ਹ ਵਿਖੇ ਸਥਿਤ ਬਰਸਾਤੀ ਡਰੇਨ ਵਿੱਚੋਂ ਅਣਪਛਾਤੇ ਵਿਅਕਤੀ ਦੀ ਗਲੀ-ਸੜੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੋਲ ਪੈਦਾ ਹੋ ਗਿਆ। ਘਟਨਾਂਸਥੱਲ ਤੇ ਮੋਕਾ ਦੇਖਣ ਲਈ ਐਸ.ਐਚ.ਓ ਹਰਦੀਪ ਸਿੰਘ  ਆਦਮਪੁਰ ਅਤੇ ਚੌਕੀ ਇੰਚਾਰਜ਼ ਅਲਾਵਲਪੁਰ ਪਿ੍ਰਤਪਾਲ ਸਿੰਘ ਮੁਲਾਜ਼ਮਾਂ ਸਮੇਤ ਪੁੱਜੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ। ਐਸ.ਐਚ.ਉ ਆਦਮਪੁਰ ਇੰਸਪੈਕਟਰ ਹਰਦੀਪ ਸਿੰਘ ਨੇ ਦਸਿਆ ਕਿ ਦੁਪਿਹਰ ਵੇਲੇ ਉਨ੍ਹਾਂ ਨੂੰ ਫੋ੍ਹਨ ਰਾਹੀਂ ਕਿਸੇ ਵਿਆਕਤੀ ਨੇ ਜਾਣਕਾਰੀ ਦਿੰਦੇ ਦਸਿਆ ਕਿ ਡਰੇਨ ਵਿਚ ਕਿਸੇ ਵਿਅਕਤੀ ਦੀ ਲਾਸ ਪਈ ਹੈ, ਇਸ ਲਾਸ਼ ਨੂੰ ਪੁਲਿਸ ਨੇ ਮੋਕੇ ਤੇ ਪਹੁੱਚ ਕੇ ਭਾਰੀ ਜੱਦੋ ਜਹਿਦ ਬਾਅਦ ਬਾਹਰ ਕੱਢਿਆ। ਐਸ.ਐਚ.ਹਰਦੀਪ ਸਿੰਘ ਨੇ ਦਸਿਆ ਲਾਸ਼ ਕਰੀਬ ਇੱਕ ਹਫਤਾ ਪੁਰਾਣੀ ਲੱਗਦੀ ਹੈ ਜੋ ਕਿ ਬਹੁਤ ਬੁਰੀ ਹਾਲਤ ਵਿੱਚ ਗਲੀ ਸੜੀ ਹੋਈ ਹੈ। ਉਨ੍ਹਾਂ ਕਿਹਾ ਇਹ ਮਿ੍ਰਤਕ ਵਿਅਕਤੀ ਮੋਨਾ ਹੈ ਜਿਸਨੇ ਕਾਲੀ ਬਨੈਣ ਪਾਈ ਹੋਈ ਹੈ ਅਤੇ ਉਸਦੀ ਪੈਂਟ ਗੱਲ੍ਹ ਸੜ ਗਈ ਸੀ। ਉਨ੍ਹਾਂ ਕਿਹਾ ਮੌਕੇ ਤੇ ੰਮੋਜੂਦ ਲੋਕਾਂ ਅਤੇ ਲਾਗਲੇ ਲੋਕਾਂ ਤੋਂ ਮਿ੍ਰਤਕ ਵਿਆਕਤੀ ਦੀ ਸ਼ਨਾਖਤ ਕਰਵਾਈ ਪ੍ਰੰਤੂ ਵਿਅਕਤੀ ਦੀ ਸ਼ਨਾਖਤ ਨਹੀਂ ਹੋ ਸਕੀ। ਉਨ੍ਹਾਂ ਕਿ ਫਿਲਹਾਲ ਇਹ ਲਾਸ਼ ਅਣਪਛਾਤੀ ਹੈ ਉਨ੍ਹਾਂ ਨੇ ਮਿ੍ਰਤਕ ਲਾਸ਼ ਦੀ ਸ਼ਨਾਖਤ ਵਾਸਤੇ ਮਿ੍ਰਤਕ ਦੇਹ ਨੂੰ ਜਲੰਧਰ ਦੇ ਮੁਰਦਾ ਘਰ ਵਿਚ ਰੱਖਵਾ ਦਿੱਤਾ ਹੈ। 

Post a Comment

0 Comments