ਪਿੰਡ ਪਤਾਰਾ ਵਿਖੇ ਔਰਤਾਂ ਦੀਆਂ ਬਿਮਾਰੀਆਂ ਸੰਬੰਧੀ ਇੱਕ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ

ਆਦਮਪੁਰ (ਅਮਰਜੀਤ ਸਿੰਘ)- ਰੋਗ-ਨਿਵਾਰਣ ਹਸਪਤਾਲ ਜੰਡੂਸਿੰਘਾ ਵੱਲੋਂ ਪਿੰਡ ਪਤਾਰਾ ਦੇ ਗੁਰਦੁਆਰਾ ਸਿੰਘ ਸਭਾ ਪਿੱਪਲਾਂਵਾਲਾ ਵਿਖੇ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ| ਇਸ ਕੈਂਪ ਵਿਚ ਡਾਕਟਰ ਰੁਪਿੰਦਰ ਕੌਰ ਵੱਲੋਂ ਔਰਤਾਂ ਦੀਆਂ ਬੀਮਾਰੀਆਂ ਦਾ ਅਤੇ ਡਾਕਟਰ ਸੰਦੀਪ ਸਿੰਘ ਭੋਗਲ ਵੱਲੋਂ ਜਰਨਲ ਬਿਮਾਰੀਆਂ ਦਾ 150 ਦੇ ਕਰੀਬ ਮਰੀਜਾਂ ਦਾ ਫ੍ਰੀ ਇਲਾਜ ਕਰਕੇ ਉਨ੍ਹਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ। ਕੈਂਪ ਦੀ ਸ਼ੁਰੂਆਤ ਮੌਕੇ ਰਿਬਨ ਕੱਟਣ ਦੀ ਰਸਮ ਪ੍ਰਧਾਨ ਜਰਨੈਲ ਸਿੰਘ ਅਤੇ ਸਮੂਹ ਮੈਂਬਰਾਂ ਵੱਲੋਂ ਨਿਭਾਈ ਗਈ। ਇਸ ਮੌਕੇ ਪ੍ਰਧਾਨ ਜਰਨੈਲ ਸਿੰਘ, ਜੋਗਿੰਦਰ ਸਿੰਘ, ਇੰਦਰਜੀਤ ਸਿੰਘ, ਕਮਲਜੀਤ ਕੌਰ, ਅਮਨਦੀਪ ਕੌਰ, ਰਾਮ ਸਿੰਘ, ਮੇਜਰ ਸਿੰਘ ਸੈਕਟਰੀ, ਤੀਰਥ ਸਿੰਘ ਮੀਤ ਪ੍ਰਧਾਨ, ਚਰਨਜੀਤ ਸਿੰਘ, ਦਲਵਿੰਦਰ ਸਿੰਘ, ਸੰਦੀਪ ਸਿੰਘ, ਹਰਜੀਤ ਸਿੰਘ ਖਜ਼ਾਨਚੀ, ਹਰਪ੍ਰੀਤ ਕੌਰ, ਜੁਬਕਰਨ ਸਿੰਘ, ਤਰਨਵੀਰ ਸਿੰਘ, ਜਸਦੀਪ ਸਿੰਘ, ਭਿੰਦਾ, ਗੋਲਡੀ, ਭਿੰਦਾ, ਕੁਲਬੀਰ ਸਿੰਘ, ਅਨਮੋਲ ਸਿੰਘ, ਕਰਮ ਸਿੰਘ, ਪਟਿਆਲਾ ਅਤੇ ਹੋਰ ਹਾਜ਼ਰ ਸਨ।                                                  

Post a Comment

0 Comments