ਕਪੂਰ ਪਿੰਡ ਵਿਖੇ ਸ਼੍ਰੀ ਪਰਮਦੇਵਾ ਮਹਾਰਾਜ ਜੀ ਦਾ ਦੱਸਵਾਂ ਜਯੋਤੀ ਰੂਪ ਪ੍ਰਗਟ ਦਿਵਸ ਅੱਜ 18 ਜਨਵਰੀ ਨੂੰ

ਸ਼੍ਰੀ ਪਰਮਦੇਵਾ ਮਾਤਾ ਜੀ ਕਪੂਰ ਪਿੰਡ ਵਾਲੇ, ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ।

ਅਮਰਜੀਤ ਸਿੰਘ ਜੰਡੂ ਸਿੰਘਾ-
ਸੱਚਖੰਡ ਵਾਸੀ ਬ੍ਰਹਮਲੀਨ ਸ਼੍ਰੀ ਪਰਮਦੇਵਾ ਮਹਾਰਾਜ ਜੀ ਕਪੂਰ ਪਿੰਡ ਵਾਲਿਆਂ ਦਾ ਦੱਸਵਾਂ ਜਯੋਤੀ ਰੂਪ ਪ੍ਰਗਟ ਦਿਵਸ ਮੁੱਖ ਗੱਦੀ ਸੇਵਾਦਾਰ ਸ਼੍ਰੀ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ਼੍ਰੀ ਪਰਮਦੇਵਾ ਜੀ ਵੈਸ਼ਨੋ ਮੰਦਿਰ ਚੈਰੀਟੇਬਲ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਅੱਜ 18 ਜਨਵਰੀ ਦਿਨ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ। ਸੁਸਾਇਟੀ ਦੇ ਪ੍ਰਧਾਨ ਸ਼੍ਰੀ ਗਿਆਨ ਚੰਦ ਅਤੇ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਕਿ 18 ਜਨਵਰੀ ਨੂੰ ਸਵੇਰੇ 8 ਵਜੇ ਸ਼੍ਰੀ ਦੁਰਗਾ ਸਤੁਤੀ ਦੇ ਜਾਪ ਕਰਵਾਏ ਜਾਣਗੇ ਅਤੇ 10 ਵਜੇ ਕੰਜ਼ਕਾਂ ਦਾ ਪੂਜਨ ਹੋਵੇਗਾ। ਉਨ੍ਹਾਂ ਕਿਹਾ 12 ਵਜੇ ਹਵਨ ਯੱਗ  ਅਤੇ 1 ਤੋਂ 2 ਵਜੇ ਤੱਕ ਸੰਤਸੰਗਿ ਕਰਵਾਇਆ ਜਾਵੇਗਾ। ਜਿਸ ਵਿੱਚ ਵੱਖ ਵੱਖ ਕਲਾਕਾਰ ਮਹਾਂਮਮਾਈ ਦੀ ਮਹਿਮਾਂ ਦਾ ਗੁਨਗਾਨ ਕਰਨਗੇ। ਸ਼੍ਰੀ ਪਰਮਦੇਵਾ ਜੀ ਵੈਸ਼ਨੋ ਮੰਦਿਰ ਚੈਰੀਟੇਬਲ ਸੁਸਾਇਟੀ ਰਜ਼ਿ ਕਪੂਰ ਪਿੰਡ ਜਲੰਧਰ ਦੇ ਸਮੂਹ ਮੈਂਬਰਾਂ ਨੇ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ।Post a Comment

0 Comments