ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਸਮਰਪਿੱਤ 19ਵਾਂ ਖੂਨਦਾਨ ਕੈਂਪ ਲਗਾਇਆ


ਖੂਨਦਾਨ ਕੈਂਪ ਵਿੱਚ 71 ਖੂਨਦਾਨੀਆਂ ਨੇ ਖੂਨਦਾਨ ਕੀਤਾ, ਸਰਪੰਚ ਯੂਨੀਅਨ ਦੇ ਪ੍ਰਧਾਨ ਅਤੇ ਪਿੰਡ ਬੋਲੀਨਾ ਦੇ ਨੋਜਵਾਨ ਸਰਪੰਚ ਕੁਲਵਿੰਦਰ ਬਾਘਾ ਹੋਇਆ ਵਿਸ਼ੇਸ਼ ਸਨਮਾਨ

ਆਦਮਪੁਰ ਦੋਆਬਾ/ਜਲੰਧਰ 23 ਜਨਵਰੀ (ਅਮਰਜੀਤ ਸਿੰਘ)- ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਅਤੇ ਉਨ੍ਹਾਂ ਦੀ ਪਵਿੱਤਰ ਯਾਦ ਨੂੰ ਸਮਰਪਿੱਤ, 19ਵਾਂ ਖੂਨਦਾਨ ਕੈਂਪ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਪਿੰਡ ਡਰੋਲੀ ਕਲਾਂ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਅਤੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਅਤੇ ਸਾਥੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ। ਕੈਂਪ ਸਬੰਧੀ ਜਾਣਕਾਰੀ ਦਿੰਦੇ ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ, ਮੀਤ ਪ੍ਰਧਾਨ ਇੰਦਰ ਮਿਨਹਾਸ, ਸਕੱਤਰ ਲਖਵੀਰ ਸਿੰਘ ਨੇ ਦਸਿਆ ਕਿ ਅੱਜ ਸਤਨਾਮ ਬਲੱਡ ਬੈਂਕ ਹੁਸ਼ਿਆਰਪੁਰ ਦੀ ਟੀਮ ਇਸ ਕੈਂਪ ਵਿੱਚ ਖੂਨ ਇਕੱਠਾ ਕਰਨ ਵਾਸਤੇ ਪੁੱਜੀ ਹੈ। ਜਿਨ੍ਹਾਂ ਨੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅੱਜ 71 ਯੂਨਿਟ ਖੂਨ ਇਕੱਠਾ ਕੀਤਾ ਹੈ। 


ਪ੍ਰਧਾਨ ਸਾਬੀ ਪਧਿਆਣਾ ਅਤੇ ਸੁਖਜੀਤ ਸਿੰਘ ਸੇਵਾਦਾਰ ਨੇ ਕਿਹਾ ਕਿ ਇਸ ਖੂਨ ਨਾਲ ਸੈਂਕੜੇ ਕੀਮਤੀ ਜਾਂਨਾ ਬਚਾਈਆਂ ਜਾ ਸਕਣਗੀਆਂ। ਉਨ੍ਹਾਂ ਸਮੂਹ ਖੂਨਦਾਨੀਆਂ ਦਾ ਇਸ ਕੈਂਪ ਨੂੰ ਸਫਲ ਬਣਾਉਣ ਅਤੇ ਖੂਨਦਾਨ ਕਰਨ ਤੇ ਉਚੇਚੇ ਤੋਰ ਤੇ ਧੰਨਵਾਦ ਕੀਤਾ ਹੈ। ਇਸ ਕੈਂਪ ਮੌਕੇ ਮੁੱਖ ਮਹਿਮਾਨ ਵਜੋਂ ਸਰਪੰਚ ਯੂਨੀਅਨ ਦੇ ਪ੍ਰਧਾਨ ਅਤੇ ਪਿੰਡ ਬੋਲੀਨਾ ਦੇ ਸਰਪੰਚ ਕੁਲਵਿੰਦਰ ਬਾਘਾ ਪੁੱਜੇ। ਜਿਨ੍ਹਾਂ ਦਾ ਗੁਰਦੁਆਰਾ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਸੁਸਾਇਟੀ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਸੇਵਾਦਾਰ ਭਾਈ ਸੁਖਜੀਤ ਸਿੰਘ ਵਲੋਂ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਸਰਪੰਚ ਕੁਲਵਿੰਦਰ ਬਾਘਾ ਨੇ ਸੁਸਾਇਟੀ ਦੀ ਸ਼ਲਾਘਾ ਕਰਦੇ ਕਿਹਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਹਰ ਇੱਕ ਲੋ੍ਹੜਵੰਦ ਪਰਿਵਾਰ ਅਤੇ ਇਨਸਾਨ ਦੇ ਕੰਮ ਆ ਰਹੀ ਹੈ। ਉਨ੍ਹਾਂ ਕਿਹਾ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਪੰਜਾਬੀ ਵੀਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਸ ਸੁਸਾਇਟੀ ਨੇ ਕਈ ਪਰਿਵਾਰਾਂ ਨੂੰ ਘਰ ਬਣਾ ਕੇ ਦਿੱਤੇ ਹਨ, ਕਈ ਮਰੀਜ਼ਾਂ ਦੇ ਇਲਾਜ ਵਾਸਤੇ ਵੀ ਮੱਦਦ ਪ੍ਰਦਾਨ ਕਰਵਾਈ ਹੈ ਅਤੇ ਹੋਰ ਕਈ ਗਤੀਵਿਧੀਆਂ ਰਾਹੀਂ ਲੋਕ ਭਲਾਈ ਦੇ ਕਾਰਜ਼ ਕੀਤੇ ਹਨ ਅਤੇ ਕਰ ਰਹੀ ਹੈ। ਜੋ ਕਿ ਸ਼ਲਾਘਾਯੋਗ ਕਦਮ ਹੈ। ਇਸ ਖੂਨਦਾਨ ਕੈਂਪ ਮੌਕੇ ਚਮਕੌਰ ਸਾਹਿਬ ਚਿੱਤੇਵਾਲੀ ਤੋਂ ਬਾਬਾ ਕੁਲਵਿੰਦਰ ਸਿੰਘ, ਬਾਬਾ ਮਾਨ ਸਿੰਘ (ਨਿਹੰਗ ਸਿੰਘ) ਵੀ ਉਚੇਚੇ ਤੋਰ ਤੇ ਪੁੱਜੇ ਅਤੇ ਖੂਨਦਾਨੀਆਂ ਦੀ ਉਨ੍ਹਾਂ ਹੌਸਲਾ ਅਫਜਾਈ ਕੀਤੀ। ਇਸ ਮੌਕੇ ਇੰਦਰ ਮਿਨਹਾਸ, ਜਸਕਰਨ, ਮੈਸੀ, ਸਤਨਾਮ, ਰਣਜੀਤ, ਅਕਾਸ਼, ਗੁਰਵਿੰਦਰ, ਅਮਨਦੀਪ, ਪਿੰਦਰ ਫੋਜ਼ੀ, ਹਰਜੀਤ, ਕਾਕਾ, ਅਮਰਜੀਤ, ਪ੍ਰਦੀਪ ਅਮਨਦੀਪ, ਮਨਦੀਪ, ਸਾਹਿਲ, ਗੁਰਵਿੰਦਰ ਡਰੋਲੀ, ਕਰਨ ਪੰਚ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਦੀਆਂ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਸਨ।

Post a Comment

0 Comments