ਨਵੇਂ ਸਾਲ 2023 ਦੀ ਆਮਦ ਤੇ ਗੁਰੂ ਘਰ ਵਿਖੇ ਹਜ਼ਾਰਾ ਸੰਗਤਾਂ ਹੋਈਆਂ ਨਤਮਸਤਕ
ਵੱਖ-ਵੱਖ ਰਾਗੀ, ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਇਤਿਹਾਸਕ ਵਾਰ੍ਹਾਂ ਸਰਵਣ ਕਰਵਾ ਕੇ ਕੀਤਾ ਨਿਹਾਲ
ਆਦਮਪੁਰ 01 ਜਨਵਰੀ 2023 (ਅਮਰਜੀਤ ਸਿੰਘ ਜੰਡੂ ਸਿੰਘਾ)- ਧੰਨ ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਦੇ ਤਪ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਵਿਖੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਤ ਦੇ ਦੀਵਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਏ ਗਏ। ਇਸ ਮੌਕੇ ਗੁਰੂ ਘਰ ਨਤਮਸਤਕ ਹੋਣ ਲਈ ਪੰਜਾਬ ਦੇ ਵੱਖ ਵੱਖ ਜਿਲਿਆਂ ਵਿਚੋਂ ਹਜ਼ਾਰਾਂ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ ਅਤੇ ਸ਼ਹੀਦ ਬਾਬਾ ਨਿਹਾਲ ਸਿੰਘ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਰਾਤ ਦੇ ਕੀਰਤਨ ਦੀਵਾਨ ਮੌਕੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਜਸਵਿੰਦਰ ਸਿੰਘ ਜਾਚਕ, ਹਜ਼ੂਰੀ ਰਾਗੀਂ ਭਾਈ ਲਖਵਿੰਦਰ ਸਿੰਘ, ਰਾਗੀ ਭਾਈ ਲਖਵੀਰ ਸਿੰਘ ਪਟਿਆਲਾ, ਰਾਗੀ ਭਾਈ ਚਮਨ ਸਿੰਘ, ਰਾਗੀ ਭਾਈ ਸੁਖਵਿੰਦਰ ਸਿੰਘ, ਕਥਾ ਵਾਚਕ ਪਰਵਿੰਦਰ ਪਾਲ ਸਿੰਘ, ਰਾਗੀ ਭਾਈ ਸੀਤਲ ਸਿੰਘ, ਰਾਗੀ ਭਾਈ ਗੁਰਜਿੰਦਰ ਸਿੰਘ, ਰਾਗੀ ਭਾਈ ਜੋਗਾ ਸਿੰਘ ਵਲੋਂ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਮਨਜੀਤ ਸਿੰਘ ਵਲੋਂ ਸਰਬੱਤ ਸੰਗਤਾਂ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਸੰਗਤਾਂ ਨੂੰ ਚਾਹ ਮਿਠਿਆਈਆਂ ਅਤੇ ਗੁਰੂ ਕੇ ਲੰਗਰ ਸੇਵਾਦਾਰਾਂ ਵਲੋਂ ਬਹੁਤ ਪਿਆਰ ਸਤਿਕਾਰ ਨਾਲ ਛਕਾਏ ਗਏ। ਇਹ ਸਾਰੇ ਸਮਾਗਮ ਗੁਰੂ ਘਰ ਦੇ ਰਸੀਵਰ-ਕਮ ਨਾਇਬ ਤਹਿਸੀਲਦਾਰ ਉਕਾਰ ਸਿੰਘ, ਮੈਨੇਜਰ ਬਲਜੀਤ ਸਿੰਘ, ਮੈਨੇਜਰ ਹਰਪ੍ਰੀਤ ਸਿੰਘ ਦੀ ਵਿਸ਼ੇਸ਼ ਦੇਖਰੇਖ ਹੇਠ ਸਰਬੱਤ ਸੰਗਤਾਂ ਸੇਵਾਦਾਰਾਂ ਦੇ ਸਹਿਯੋਗ ਨਾਲ ਸਪੰਨ ਹੋਏ।
0 Comments