ਪੰਜਾਬ ਸਰਕਾਰ ਗਵਾਂਢੀ ਸੂਬੇ ਹਿਮਾਚਲ ਪ੍ਰਦੇਸ਼ ਵਾਂਗ ਪੁਰਾਣੀ ਪੈਨਸ਼ਨ ਜਲਦੀ ਤੋਂ ਜਲਦੀ ਲਾਗੂ ਕਰੇ ।


ਲੱਗਭਗ ਦੋ ਮਹੀਨੇ ਬੀਤ ਜਾਣ ਬਾਅਦ ਵੀ ਸੂਬੇ ਦੇ ਮੁਲਾਜ਼ਮਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਹੋਇਆ

ਮੁਕੇਰੀਆਂ 14 ਜਨਵਰੀ (ਸੁਖਵਿੰਦਰ ਸਿੰਘ ਮਹਿਰਾ)- ਪੁਰਾਣੀ ਪੈਨਸ਼ਨ  ਬਹਾਲੀ ਸੰਘਰਸ਼ ਕਮੇਟੀ ਇਕਾਈ ਮੁਕੇਰੀਆਂ ਦੀ ਇੱਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਰਜਤ ਮਹਾਜਨ ਅਤੇ ਜਨਰਲ ਸਕੱਤਰ ਸਤੀਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਸੂਬਾ ਕਨਵੀਨਰ ਜਸਵੀਰ ਤਲਵਾੜਾ ਅਤੇ ਜੀ. ਟੂ. ਯੂ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸ਼ਰਮਾ ਵਿਸੇਸ਼ ਤੌਰ ਉੱਤੇ ਹਾਜ਼ਿਰ ਹੋਏ। ਇਸ ਮੌਕੇ ਬੋਲਦਿਆਂ ਅਮਨਦੀਪ ਸ਼ਰਮਾ ਅਤੇ ਜਸਵੀਰ ਤਲਵਾੜਾ ਨੇ ਕਿਹਾ ਕਿ ਹਿਮਾਚਲ ਦੇ ਨਵੇਂ ਸੀ.ਐਮ ਸੁਖਵਿੰਦਰ ਸੁੱਖੂ ਨੇ ਆਪਣੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਹੈ ਜਿਸ ਨਾਲ ਲਗਭਗ 136000 ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦਾ ਲਾਭ ਮਿਲਣ ਜਾ ਰਿਹਾ ਹੈl ਇਸ ਦਾ ਗੌਰਮਿੰਟ ਟੀਚਰ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਸੁਆਗਤ ਕਰਦੀ ਹੈ ਅਤੇ ਪੰਜਾਬ ਸਰਕਾਰ ਨੂੰ ਵੀ ਆਪਣੇ ਗੁਆਂਢੀ ਸੂਬੇ ਦੀ ਤਰਜ਼ ਤੇ ਸਬਕ ਲੈਂਦੇ ਹੋਏ ਪੂਰਾ ਨੋਟੀਫਿਕੇਸ਼ਨ ਤੁਰੰਤ ਜਾਰੀ ਕਰੇ। ਇਸ ਮੌਕੇ ਰਜਤ ਮਹਾਜਨ, ਸਤੀਸ਼ ਕੁਮਾਰ ਅਤੇ ਸੰਜੀਵ ਧੂਤ ਆਦਿ ਆਗੂਆਂ ਨੇ ਕਿਹਾ ਕਿ ਹਿਮਾਚਲ ਸਰਕਾਰ ਨੂੰ ਸੀ.ਪੀ.ਐਫ. ਕਟੌਤੀ ਬੰਦ ਕਰਨ ਨਾਲ 1100 ਕਰੋੜ ਸਲਾਨਾ ਦੀ ਬੱਚਤ ਹੋਣ ਜਾ ਰਹੀ ਹੈ ਤੇ ਜੇਕਰ ਪੰਜਾਬ ਸਰਕਾਰ ਵੀ ਸੀ.ਪੀ.ਐਫ ਕਟੋਤੀ ਨੂੰ ਤੁਰੰਤ ਬੰਦ ਕਰ ਦੇਵੇ ਤਾਂ ਇਸ ਨਾਲ ਪੰਜਾਬ ਸਰਕਾਰ ਦੀ ਵੀ ਸਾਲਾਨਾ ਲਗਭਗ 1500 ਕਰੋੜ ਰੁਪਏ ਸਲਾਨਾ ਦੀ ਬਚਤ ਹੋਵੇਗੀ। ਇਸ ਲਈ ਪੰਜਾਬ ਸਰਕਾਰ ਨੂੰ ਤੁਰੰਤ ਪੂਰਾ ਨੋਟੀਫਿਕੇਸ਼ਨ ਜਾਰੀ ਕਰ ਦੇਣਾ ਚਾਹੀਦਾ ਹੈ ਅਤੇ ਜੇਕਰ ਜਲਦ ਹੀ ਪੰਜਾਬ ਸਰਕਾਰ ਨੇ ਪੂਰਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਤਾਂ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ 26 ਫਰਵਰੀ ਨੂੰ ਮੁੱਖ ਮੰਤਰੀ ਦਾ ਘਿਰਾਓ ਵੀ ਕੀਤਾ ਜਾਵੇਗਾ, ਇਸ ਮੌਕੇ ਅਮਰ ਸਿੰਘ, ਜਸਵੰਤ ਸਿੰਘ, ਮਨਜੀਤ ਸਿੰਘ, ਲੈਕ.ਬਲਵਿੰਦਰ ਟਾਕ, ਬ੍ਰਿਜ ਮੋਹਨ, ਰਾਜਦੀਪ ਸਿੰਘ, ਵਰਿੰਦਰ ਵਿੱਕੀ, ਤਿਲਕ ਰਾਜ, ਪ੍ਰਿੰਸ ਗੜਦੀਵਾਲ, ਸੱਤ ਪ੍ਰਕਾਸ਼, ਜੀਵਨ ਸ਼ਰਮਾ, ਵਿਨੋਦ ਕੁਮਾਰ, ਪਰਮਜੀਤ ਸਿੰਘ, ਰਜੇਸ਼ ਅਰੋੜਾ, ਸਚਿਨ ਕੁਮਾਰ, ਅਰਵਿੰਦ ਰਾਣਾ, ਪ੍ਰਿਤਪਾਲ ਸਿੰਘ, ਅਸ਼ੋਕ ਕੁਮਾਰ, ਖੁਸ਼ਵੰਤ ਸਿੰਘ, ਨਰੇਸ਼ ਮਿੱਢਾ, ਰਿਸ਼ਭਦੇਵ, ਸ਼ਸ਼ੀਕਾਂਤ, ਪਰਸਰਾਮ, ਰਾਕੇਸ਼ ਗੁਲੇਰੀਆ ਅਤੇ ਲਖਵੀਰ ਸਿੰਘ ਆਦਿ ਸਾਥੀ ਹਾਜ਼ਰ ਸਨ I

Post a Comment

0 Comments