ਜੰਡੂ ਸਿੰਘਾ ਪੁਲਿਸ ਚੋਕੀ ਦੇ ਮੁਲਾਜ਼ਮਾਂ ਵਲੋਂ ਕਾਬੂ ਕੀਤੇ ਮੁਲਜਮਾਂ ਨਾਲ ਏ.ਐਸ.ਆਈ ਭਗਵੰਤ ਸਿੰਘ ਅਤੇ ਹੋਰ ਮੁਲਾਜ਼ਮ।
ਜਲੰਧਰ ਸ਼ਹਿਰ ਵਿੱਚ ਪਹਿਲਾ ਵੀ ਕਈ ਵਾਰਦਾਤਾਂ ਨੂੰ ਦੇ ਚੁੱਕੇ ਹਨ, ਅੰਜਾਮ
ਅਮਰਜੀਤ ਸਿੰਘ ਜੰਡੂ ਸਿੰਘਾ- ਜੰਡੂ ਸਿੰਘਾ ਪੁਲਿਸ ਚੋਕੀ ਦੇ ਮੁਲਾਜ਼ਮਾਂ ਨੇ ਕੰਟਰੋਲ ਰੂਮ ਤੋਂ ਆਈ ਕਾਲ ਤੇ ਕਾਰਵਾਈ ਕਰਦੇ ਹੋਏ, ਦੋ ਮੋਬਾਇਲ ਖੋਹਣ ਵਾਲੇ ਨੋਜਵਾਨਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਪੁਲਿਸ ਚੌਕੀ ਇੰਚਾਰਜ਼ ਏ.ਐਸ.ਆਈ ਭਗਵੰਤ ਸਿੰਘ ਨੇ ਦਸਿਆ ਕਿ ਮੁਕੇਸ਼ ਕੁਮਾਰ ਪੁੱਤਰ ਸੋਮ ਪਾਲ ਵਾਸੀ ਕੂਠੀਆ ਥਾਣਾ ਅਲਾਪੁਰ ਬਧਾਈਉ ਹਾਲ ਵਾਸੀ ਜੰਡੂ ਸਿੰਘਾ ਜੋ ਕਿ ਮੇਨ ਹੁਸ਼ਿਆਰਪੁਰ ਰੋਡ ਤੇ ਪਾਣੀ ਵਾਲੀ ਟੈਂਕੀ ਨਜ਼ਦੀਕ ਮੂੰਗਫਲੀ ਵੇਚਣ ਦਾ ਕੰਮ ਕਰਦਾ ਹੈ। ਉਸਨੇ ਦਸਿਆ ਕਿ ਉਸਦੇ ਪਾਸ ਦੋ ਸਪਲੈਂਡਰ ਮੋਟਰ ਸਾਇਕਲ ਸਵਾਰ ਨੋਜਵਾਨ ਆਏ ਅਤੇ ਉਨ੍ਹਾਂ ਨੇ ਇੱਕ ਕਿਲੋ ਮੂੰਗਫਲੀ ਪੈਕ ਕਰਵਾਈ ਅਤੇ ਗੱਲਬਾਤ ਕਰਦੇ ਕਰਦੇ ਉਹ ਮੋਬਾਇਲ ਖੋ੍ਹ ਕੇ ਬਗੈਰ ਨੰਬਰ ਪਲੇਟਾਂ ਤੋਂ ਸਪਲੈਂਡਰ ਮੋਟਰਸਾਇਕਲ ਤੇ ਫਰਾਰ ਹੋ ਗਏ। ਜੋ ਕਿ ਅੱਗੇ ਭੱਜਣ ਵੇਲੇ ਕਿਸੇ ਵਾਹਨ ਨਾਲ ਟੱਕਰਾ ਗਏ ਜਿਸਨੂੰ ਮੂੰਗਫਲੀ ਵਿਕਰੇਤਾ ਅਤੇ ਲਾਗਲੇ ਲੋਕਾਂ ਨੇ ਕਾਬੂ ਕਰ ਲਿਆ। ਏ.ਐਸ.ਆਈ ਭਗਵੰਤ ਸਿੰਘ ਨੇ ਦਸਿਆ ਮੌਕੇ ਤੇ ਮੌਜੂਦ ਲੋਕਾਂ ਨੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਸੀ। ਜਿਸਤੋ ਬਾਅਦ ਜੰਡੂ ਸਿੰਘਾ ਪੁਲਿਸ ਚੋਕੀ ਇਤਲਾਹ ਮਿਲਣ ਤੇ ਏ.ਐਸ.ਆਈ ਅਮਰੀਕ ਸਿੰਘ ਮੁਲਾਜ਼ਮਾਂ ਸਮੇਤ ਮੌਕੇ ਤੇ ਪੁੱਜੇ ਅਤੇ ਦੋਵੇਂ ਮੋਬਾਇਲ ਖੋਹਣ ਵਾਲੇ ਨੋਜਵਾਨਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਕਿਹਾ ਇਨ੍ਹਾਂ ਦੋਵੇਂ ਨੋਜ਼ਵਾਨਾਂ ਦੀ ਪਹਿਚਾਣ ਸੁਖਵਿੰਦਰ ਕੁਮਾਰ ਮਨੀ ਪੁੱਤਰ ਬਲਦੇਵ ਰਾਮ ਅਤੇ ਦੂਸਰਾ ਸੁਨੀਲ ਕੁਮਾਰ ਕਾਲੂ ਪੁੱਤਰ ਮੋਹਣ ਲਾਲ ਵਾਸੀ ਦੋਵੇਂ ਪਿੰਡ ਚਾਂਦਪੁਰ ਵਜੋਂ ਹੋਈ ਹੈ। ਉਨ੍ਹਾਂ ਕਿਹਾ ਇਨ੍ਹਾਂ ਦੋਵਾਂ ਤੋਂ ਖੋਹਿਆ ਮੋਬਾਇਲ, ਮੋਟਰਸਾਇਕਲ, ਤੇਜ਼ਧਾਰ ਦਾਤਰ ਬਰਾਮਦ ਕੀਤਾ ਹੈ ਅਤੇ ਇਨ੍ਹਾਂ ਨੇ ਪਹਿਲਾ ਵੀ 11 ਦੇ ਕਰੀਬ ਵਾਰਦਾਤਾਂ ਨੂੰ ਸ਼ਹਿਰ ਵਿੱਚ ਅੰਜਾਮ ਦਿਤਾ ਹੈ। ਉਨ੍ਹਾਂ ਕਿਹਾ ਦੋਵੇਂ ਨੋਜਵਾਨਾਂ ਤੇ ਮਾਮਲਾ ਦਰਜ਼ ਲਿਆ ਗਿਆ ਹੈ।
0 Comments