ਜੰਡੂ ਸਿੰਘਾ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਅਰੰਭ ਹੋਈਆਂ


ਆਦਮਪੁਰ/ਜੰਡੂ ਸਿੰਘਾ (ਅਮਰਜੀਤ ਸਿੰਘ)-
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜੰਡੂ ਸਿੰਘਾ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੋਂ ਅੱਜ 24 ਜਨਵਰੀ ਨੂੰ ਪ੍ਰਭਾਤ ਫੇਰੀਆਂ ਅਰੰਭ ਹੋਈਆਂ ਹਨ। ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਸਕੱਤਰ ਮਨੋਹਰ ਬੈਂਸ ਅਤੇ ਗੁਰੂ ਘਰ ਦੇ ਹੈੱਡ ਗ੍ਰੰਥੀ ਜੋੋਗਿੰਦਰਪਾਲ ਬੰਗੜ ਨੇ ਦਸਿਆ ਕਿ ਇਹ ਪ੍ਰਭਾਤ ਫੇਰੀਆਂ 3 ਜਨਵਰੀ ਨੂੰ ਸਪੰਨ ਹੋਣਗੀਆਂ ਅਤੇ 28 ਜਨਵਰੀ ਨੂੰ ਜਿਥੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਅਰੰਭ ਹੋਵੇਗੀ ਉਥੇ 3 ਜਨਵਰੀ ਨੂੰ ਹੀ ਸਮੂਹ ਸੰਗਤਾਂ ਵਲੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰੰਭਤਾ ਕੀਤੀ ਜਾਵੇਗੀ। ਪ੍ਰਬੰਧਕਾਂ ਨੇ ਦਸਿਆ 4 ਜਨਵਰੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਹੀ ਵਿੱਚ ਵਿਸ਼ਾਲ ਨਗਰ ਕੀਤਰਨ ਗੁਰੂ ਘਰ ਤੋਂ ਸਵੇਰੇ 10 ਵਜੇ ਅਰੰਭ ਹੋਵੇਗਾ। ਜਿਸ ਵਿੱਚ ਢਾਡੀ ਭਾਈ ਇੰਦਰਜੀਤ ਸਿੰਘ ਬਜੂਹਾ ਕਲਾਂ ਵਾਲੇ ਸੰਗਤਾਂ ਨੂੰ ਸਤਿਗੁਰਾਂ ਦੀ ਮਹਿਮਾ ਗਾ ਕੇ ਨਿਹਾਲ ਕਰਨਗੇ। 5 ਜਨਵਰੀ ਨੂੰ ਸਵੇਰੇ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਮਹਾਨ ਕੀਰਤਨ ਦਰਬਾਰ ਸਜਾਇਆ ਜਾਵੇਗਾ। ਜਿਸ ਵਿੱਚ ਰਾਗੀ ਭਾਈ ਜਗਦੀਪ ਸਿੰਘ ਜੰਡੂ ਸਿੰਘਾ ਵਾਲੇ, ਰਾਗੀ ਭਾਈ ਤਜਿੰਦਰ ਸਿੰਘ ਹੈਪੀ ਜੰਡੂ ਸਿੰਘਾ ਵਾਲੇ ਅਤੇ ਭਾਈ ਸਤਨਾਮ ਸਿੰਘ ਹੁਸੈਨਪੁਰ ਵਾਲੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਗਾ ਕੇ ਨਿਹਾਲ ਕਰਨਗੇ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਅੱਜ ਪ੍ਰਭਾਤ ਫੇਰੀਆਂ ਦੀ ਅਰੰਭਤਾ ਮੌਕੇ ਤੇ ਪ੍ਰਧਾਨ ਜਸਵੰਤ ਬੈਂਸ, ਸੰਨੀ ਕੋਲ, ਡਾ. ਸੁਰਿੰਦਰ ਕਲੇਰ, ਸੰਦੀਪ ਪਾਲ, ਰਵੀ, ਕਾਰਤਿਕ ਚੋਪੜਾ, ਅਜੇ ਕੋਲ, ਲਵਜੋਤ, ਹਨੀਸ਼ਪਾਲ, ਕਿਰਨ ਬੰਗੜ, ਹਰਵਿੰਦਰ ਬੰਗੜ, ਵਿਸ਼ੰਬਰ ਨਾਥ, ਦੀਪਕ ਕੋਲ, ਸਹਿਲ ਕੋਲ, ਇਕਬਾਲ ਪਾਲ ਅਤੇ ਹੋਰ ਸੇਵਾਦਾਰ ਹਾਜ਼ਰ ਸਨ।  


Post a Comment

0 Comments