ਜੈਕਾਰਿਆਂ ਦੀ ਗੂੰਜ ਵਿੱਚ ਸੰਤਾਂ ਮਹਾਂਪੁਰਸ਼ਾਂ, ਪ੍ਰਬੰਧਕ ਕਮੇਟੀ ਮੈਂਬਰਾਂ ਅਤੇ ਸੰਗਤਾਂ ਦੀ ਹਾਜ਼ਰੀ ਵਿੱਚ ਹੋਈ ਸ਼ੁਰੂਆਤ, 14 ਮਹੀਨੇ ਅੰਦਰ ਤਿਆਰ ਹੋਵੇਗੀ ਇਹ ਯਾਦਗਾਰ
ਆਦਮਪੁਰ 29 ਜਨਵਰੀ (ਅਮਰਜੀਤ ਸਿੰਘ, ਦਿਨਕਰ ਸਿੰਗਲਾ)- ਪੂਰਨ ਬ੍ਰਹਮ ਗਿਆਨੀ 108 ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਮਾਰਕ ਦਾ ਨੀਂਹ ਪੱਥਰ, ਗੁਰਦੁਵਾਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿੱਖੇ ਰੱਖਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸੰਤ ਬਾਬਾ ਪਰਮੇਸ਼ਰ ਸਿੰਘ ਜੀ ਭੋਗਪੁਰ ਵਾਲੇ, ਸੰਤ ਬਾਬਾ ਜਸਪਾਲ ਸਿੰਘ ਜੀ ਨੈਕੀ ਵਾਲੇ ਅਤੇ ਬਾਬਾ ਮੋਹਨ ਸਿੰਘ ਜੀ ਜੱਬੜ ਵਾਲਿਆਂ ਜੈਕਾਰਿਆਂ ਦੀ ਗੂੰਜ ਵਿੱਚ ਅਰਦਾਸ ਉਪਰੰਤ ਨੀਂਹ ਪੱਥਰ ਰੱਖਿਆ। ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ ਨੇ ਦੱਸਿਆ ਕਿ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਮਹਾਰਾਜ ਨੇ ਆਪਣੇ ਜੀਵਨ ਵਿੱਚ ਹਮੇਸ਼ਾਂ ਧਾਰਮਿਕ ਸਮਾਜਿਕ ਅਤੇ ਵਿੱਦਿਅਕ ਖੇਤਰ ਵਿਚ ਅਣਮੁੱਲਾ ਯੋਗਦਾਨ ਪਾਇਆ ਹੈ ਅਤੇ ਉਹਨਾਂ ਵਲੋਂ ਕੀਤੇ ਕਾਰਜ਼ ਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਹਮੇਸ਼ਾਂ ਉਹਨਾਂ ਦੀ ਉੱਚੀ ਅਤੇ ਸੁੱਚੀ ਸੋਚ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦੀਆਂ ਰਹਿਣਗੀਆਂ, ਉਨ੍ਹਾਂ ਕਿਹਾ ਕਿ ਇਹ ਸਭ ਕਾਰਜ਼ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਦੇ ਦਸਵੰਧ ਦੀ ਕਮਾਈ ਨਾਲ ਹੋਣ ਜਾ ਰਹੇ ਹਨ ਅਤੇ ਸਾਨੂੰ ਹਮੇਸਾਂ ਬ੍ਰਹਮ ਜੀ ਮਹਾਰਾਜ ਵਰਗੇ ਰੱਬੀ ਸੰਤਾਂ ਦੀ ਵਿਚਾਰਧਾਰਾ ਉੱਤੇ ਚੱਲਣਾ ਚਾਹੀਦਾ ਹੈ ਤਾਂ ਜੋ ਸਾਡਾ ਇਹ ਮਨੁੱਖਾ ਜੀਵਨ ਸਫਲ ਹੋ ਸਕੇ। ਉਨਾਂ ਦੱਸਿਆ ਕਿ ਇਹ ਸਮਾਰਕ ਕਰੀਬ 14 ਮਹੀਨੇ ਦੇ ਸਮੇਂ ਅੰਦਰ ਪੂਰਾ ਹੋ ਜਾਵੇਗਾ ਤੇ ਆਪਣੀ ਵਿਲੱਖਣ ਦਿੱਖ ਕਾਰਣ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੇਗਾ ਜਿੱਥੇ ਰਾਤ ਵੇਲੇ ਵੀ ਵਿਸ਼ੇਸ਼ ਤੌਰ ਤੇ ਰੋਸ਼ਨੀ ਦੇ ਪ੍ਰਬੰਧ ਅਲੌਕਿਕ ਨਜ਼ਾਰਾ ਪੇਸ਼ ਕਰਨਗੇ ਉਨਾਂ ਕਿਹਾ ਕਿ ਇਸ ਕਾਰਜ਼ ਲਈ ਸੰਗਤਾਂ ਅੰਦਰ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਇਸ ਕਾਰਜ਼ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਹੀਦ ਬਾਬਾ ਮੱਤੀ ਰਾਜਪੂਤ ਸਭਾ ਦੇ ਪ੍ਰਧਾਨ ਜਰਨੈਲ ਸਿੰਘ ਨਡਾਲੋਂ, ਜਸਵੀਰ ਸਿੰਘ ਭੱਟੀ, ਨਿਰਮਲ ਸਿੰਘ, ਜਸਪਾਲ ਸਿੰਘ, ਰਣਵੀਰ ਸਿੰਘ, ਜਰਨੈਲ ਸਿੰਘ, ਜੱਥੇਦਾਰ ਕਰਮ ਸਿੰਘ, ਜਸਪਾਲ ਸਿੰਘ ਸਾਭਾ, ਸਰਪੰਚ ਰਸ਼ਪਾਲ ਸਿੰਘ, ਪੰਚ ਗੁਰਦੀਪ ਸਿੰਘ ਦੀਪ, ਅਮਰਜੀਤ ਸਿੰਘ, ਬਲਬੀਰ ਸਿੰਘ, ਹਰਦਿਆਲ ਸਿੰਘ, ਜੁਝਾਰ ਸਿੰਘ ਡਰੋਲੀ ਕਲਾਂ, ਅਵਤਾਰ ਸਿੰਘ, ਨਰਿੰਦਰ ਸਿੰਘ ਨਿੰਦੀ, ਹਰਦੀਪ ਸਿੰਘ ਦੀਪਾ, ਮਾਸਟਰ ਸੁਰਜੀਤ ਸਿੰਘ, ਸੁਰਿੰਦਰ ਸਿੰਘ, ਕਮਲਜੀਤ ਸਿੰਘ ਲੱਕੀ, ਦਲਜੀਤ ਸਿੰਘ ਭੱਟੀ, ਮੈਨੇਜਰ ਜਸਬੀਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
0 Comments