ਭਾਸ਼ਾ ਵਿਭਾਗ ਪੰਜਾਬ ਕਪੂਰਥਲਾ ਵਲੋਂ ਉੱਘੇ ਸਮਾਜ ਸੇਵਕ ਸ੍ਰੀ ਸੁੱਖੀ ਬਾਠ ਦਾ ਵਿਸ਼ੇਸ਼ ਸਨਮਾਨ



ਕਪੂਰਥਲਾ (ਅਮਰਜੀਤ ਸਿੰਘ)-
ਪੰਜਾਬ ਭਵਨ, ਸਰੀ (ਕੈਨੇਡਾ) ਦੇ ਸੰਸਥਾਪਕ ਅਤੇ ਉੱਘੇ ਸਮਾਜ ਸੇਵਕ ਸ਼੍ਰੀ ਸੁੱਖੀ ਬਾਠ ਜੀ ਦਾ ਭਾਸ਼ਾ ਵਿਭਾਗ ਪੰਜਾਬ (ਕਪੂਰਥਲਾ) ਵਿਖੇ ਪੁੱਜਣ ਤੇ ਵਿਭਾਗ ਦੀ ਅਧਿਕਾਰੀ ਜਸਪ੍ਰੀਤ ਕੌਰ ਵਲੋਂ ਜਿਥੇ ਉਨ੍ਹਾਂ ਨੂੰ ਫੁੱਲਾਂ ਦੇ ਬੁੱਕੇ ਭੇਟ ਕਰਕੇ ਉਨ੍ਹਾਂ ਨੂੰ ਭਾਸ਼ਾ ਵਿਭਾਗ ਪੰਜਾਬ ਕਪੂਰਥਲਾ ਵਲੋਂ ਜੀ ਆਇਆ ਆਖਿਆ ਉਥੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਸ਼੍ਰੀਮਤੀ ਜਸਪ੍ਰੀਤ ਕੌਰ ਨੇ ਕਿਹਾ ਅੱਜ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਸਟਾਫ ਲਈ ਇਹ ਬਹੁਤ ਖੁਸ਼ੀ ਦੇ ਪਲ ਹਨ ਕਿ ਸੁੱਖੀ ਬਾਠ ਸਾਹਿਬ ਜੀ ਭਾਸ਼ਾ ਵਿਭਾਗ ਕਪੂਰਥਲਾ ਵਿਖੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਸੁੱਖੀ ਬਾਠ ਹੁੱਰਾਂ ਨੇ ਮਾਂ ਬੋਲੀ ਪੰਜਾਬੀ, ਪੰਜਾਬੀ ਭਾਈਚਾਰੇ ਤੇ ਪੰਜਾਬੀਅਤ ਦੀ ਪ੍ਰਫੁੱਲਤਾ ਲਈ ਜੋ ਯੋਗਦਾਨ ਪਾਇਆ ਹੈ ਉਹ ਸਾਰੀ ਪੰਜਾਬੀਅਤ ਲਈ ਮਾਣ ਵਾਲੀ ਗੱਲ ਹੈ। ਜਿਸਨੂੰ ਸਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸੁੱਖੀ ਬਾਠ ਬਾਰੇ ਬੋਲਦੇ ਕਿਹਾ ਕਿ ਸੁੱਖੀ ਬਾਠ ਜੀ ਅਸਲ ਅਰਥਾਂ ਵਿੱਚ ਪੰਜਾਬ ਦੀ ਇਕ ਉਹ ਉਮੀਦ ਹੈ ਜੋ ਰੋਸ਼ਨੀ ਦੀ ਕਿਰਨ ਬਣ ਹਨ੍ਹੇਰਿਆਂ ਨੂੰ ਚੀਰਦੀ ਹੈ। ਉਨ੍ਹਾਂ ਕਿਹਾ ਸੁੱਖੀ ਬਾਠ ਜੀ ਵਲੋਂ ਮਾਂ ਬੋਲੀ ਪੰਜਾਬੀ ਅਤੇ ਪੰਜਾਬੀਅਤ ਲਈ ਕੀਤੇ ਉਪਰਾਲੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਸਮੇਤ ਪੰਜਾਬੀ ਨੌਜਵਾਨਾਂ ਲਈ ਸਾਕਾਰਾਤਮਕ ਨਤੀਜੇ ਲਿਆਉਣਗੇ। ਇਸ ਮੌਕੇ ਉਨ੍ਹਾਂ ਸੁੱਖੀ ਬਾਠ ਜੀ ਦੇ ਭਾਸ਼ਾ ਵਿਭਾਗ ਕਪੂਰਥਲਾ ਪੁੱਜਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ।

Post a Comment

0 Comments