ਅੰਤਰਰਾਸ਼ਟਰੀ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਵੱਲੋਂ ਫਿਲਮ ‘ਵਕਤ’ ਦਾ ਪੋਸਟਰ ਰਿਲੀਜ

 


ਚੰਡੀਗੜ (ਪ੍ਰੀਤਮ ਲੁਧਿਆਣਵੀ), 8 ਜਨਵਰੀ, 2023
:
ਲੁਧਿਆਣਾ ਵਿਖੇ ਅੰਤਰਰਾਸ਼ਟਰੀ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਵੱਲੋਂ ਪੰਜਾਬੀ ਫਿਲਮ ‘ਵਕਤ’ ਦਾ ਪੋਸਟਰ ਰਿਲੀਜ ਕੀਤਾ ਗਿਆ। ਇਹ ਫਿਲਮ ਕਰੋਨਾ ਕਾਲ ’ਤੇ ਨਿਰਧਾਰਤ ਹੈ। ਇਸ ਫਿਲਮ ਵਿੱਚ ਉਹ ਸਮਾਂ ਦਰਸਾਇਆ ਗਿਆ ਹੈ ਜੋ ਅੱਜ ਤੱਕ ਕਿਸੇ ਫਿਲਮ ਜਾਂ ਕਿਸੇ ਡਾਇਰੈਕਟਰ ਨੇ ਨਈਂ ਫਿਲਮਾਇਆ। ਇਸ ਫਿਲਮ ਦਾ ਲੀਡ ਰੋਲ ਗਾਇਕ ਸੁਰਿੰਦਰ ਛਿੰਦਾ ਅਤੇ ਰਜਿੰਦਰ ਰੋਜੀ ਨੇ ਨਿਭਾਇਆ ਹੈ। ਸੱਤ ਰੰਗ ਐਂਟਰਟੇਨਮੈਂਟ ਅਤੇ ਬੌਬੀ ਬਾਜਵਾ ਦੀ ਪੇਸ਼ਕਸ਼ ਇਹ ਫਿਲਮ ਮਾਘੀ ਵਾਲੇ ਦਿਨ ਰਿਲੀਜ ਹੋਵੇਗੀ। ਇਸ ਮੌਕੇ ’ਤੇ ਬੋਲਦਿਆਂ ਸੁਰਿੰਦਰ ਛਿੰਦਾ ਨੇ ਕਿਹਾ, ‘‘ਇਹ ਪੰਜਾਬੀ ਫਿਲਮ ‘ਵਕਤ’ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰੇਗੀ।’’ 

          ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਗਾਇਕ ਨਰਿੰਦਰ ਨੂਰ ਨੇ ਦੱਸਿਆ ਕਿ ਇਸ ਫਿਲਮ ਵਿਚ ਜਿਨਾਂ ਹਸਤੀਆਂ ਨੇ ਰੋਲ ਨਿਭਾਇਆ ਹੈ, ਉਨਾਂ ਵਿਚ ਕਲਾਕਾਰ ਪਿਰੰਕਾ ਸ਼ਰਮਾ, ਬਲਜੀਤ ਸਿੰਘ, ਗੋਲਡੀ ਚੌਹਾਨ, ਰਾਇਟਰ ਭੱਟੀ ਭੜੀਵਾਲਾ, ਗਾਇਕ ਸੁਰਿੰਦਰ ਛਿੰਦਾ, ਹਰਿੰਦਰ ਹੁੰਦਲ, ਪ੍ਰੋਡਿਊਸਰ ਕਸ਼ਮੀਰ ਸਿੰਘ ਸੋਹਲ ਅਤੇ ਕਰਮਦੀਪ ਆਦਿ ਵਿਸ਼ੇਸ ਵਰਨਣ ਯੋਗ ਹਨ।

Post a Comment

0 Comments