ਸੰਤ ਬਾਬਾ ਨਿਧਾਨ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਧਾਰਮਿਕ ਸਮਾਗਮ ਜਾਰੀ

ਧਾਰਮਿਕ ਸਮਾਗਮ ਮੌਕੇ ਕਥਾ-ਕੀਰਤਨ ਕਰਦੇ ਹੋਏ ਸੰਤ ਮਲਕੀਅਤ ਸਿੰਘ ਖਾਨਪੁਰ ਥਿਆੜੇ ਵਾਲੇ।     

ਹੁਸ਼ਿਆਰਪੁਰ 23 ਜਨਵਰੀ (ਹਰਵਿੰਦਰ ਸਿੰਘ ਭੁੰਗਰਨੀ)-
ਪਿੰਡ ਨਾਡਾਲੋਂ ਦੇ ਗੁਰਦਵਾਰਾ ਸੰਤ ਬਾਬਾ ਨਿਧਾਨ ਸਿੰਘ ਜੀ ਵਿਖੇ ਸੰਤ ਬਾਬਾ ਨਿਧਾਨ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਦੀ ਸਰਪ੍ਰਸਤੀ ਤੇ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਦੀ ਦੇਖ-ਰੇਖ ਹੇਠ ਮਨਾਏ ਜਾ ਰਹੇ ਹਨ। ਇਸ 35 ਰੋਜ਼ਾ ਧਾਰਮਿਕ ਜੋੜ ਮੇਲੇ ਦੇ  22ਵੇਂ ਦਿਨ ਰਾਤਰੀ ਦੇ ਦੀਵਾਨ ਸਜਾਏ ਗਏ, ਜਿਸ ਵਿਚ ਸੰਤ ਬਾਬਾ ਨਿਧਾਨ ਸਿੰਘ ਜੀ ਸੰਗੀਤਕ ਜਥੇ ਦੇ ਵਿਦਿਆਰਥੀਆਂ ਤੇ ਸੰਤ ਮਲਕੀਅਤ ਸਿੰਘ ਖਾਨਪੁਰ ਥਿਆੜੇ ਵਾਲਿਆਂ ਦੇ ਜਥੇ ਨੇ ਆਈਆਂ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ  ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਨੇ ਦਸਿਆ ਕਿ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਚੱਲ ਰਹੀਆਂ ਲੜੀਆਂ ਤੇ ਨਾਮ ਸਿਮਰਨ ਅਖੰਡ ਜਾਪ ਦੇ ਭੋਗ 4 ਫਰਵਰੀ ਨੂੰ ਪਾਏ ਜਾਣਗੇ। ਉਪਰੰਤ ਮਹਾਨ ਕੀਰਤਨ ਦਰਬਾਰ ਦੇ ਦੌਰਾਨ ਰਾਗੀ, ਢਾਡੀ, ਕਥਾਵਾਚਕ, ਕਵੀਸ਼ਰ ਤੇ ਸੰਤ ਮਹਾਂਪੁਰਸ਼ ਆਈਆਂ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਉਹਨਾਂ ਦਸਿਆ ਕਿ ਰਾਤਰੀ ਦੇ ਦੀਵਾਨ ਜੋ 21 ਜਨਵਰੀ ਤੋਂ ਸ਼ੁਰੂ ਹਨ ਜੋ ਕਿ 30 ਜਨਵਰੀ ਤੱਕ ਜਾਰੀ ਰਹਿਣਗੇ। ਇਸ ਮੌਕੇ ਬਾਬਾ ਜਸਪਾਲ ਸਿੰਘ, ਬਾਬਾ ਬਾਬਾ ਜਰਨੈਲ ਸਿੰਘ, ਸਾਬਕਾ ਸਰਪੰਚ ਜਸਵੀਰ ਸਿੰਘ ਭੱਟੀ, ਅਮਰਜੀਤ ਸਿੰਘ ਰਾਜਾ ਜਾਂਗਲੀਆਣਾ, ਬਲਜਿੰਦਰ ਸਿੰਘ ਖਾਲਸਾ, ਲਖਵਿੰਦਰ ਸਿੰਘ ਵਿੰਦਾ, ਧਰਮਿੰਦਰ ਸਿੰਘ ਸੋਨੂੰ, ਦਲਵੀਰ ਸਿੰਘ ਭੱਟੀ, ਲਾਂਗਰੀ ਕਿਸ਼ਨ ਸਿੰਘ, ਪ੍ਰਭਦੀਪ ਸਿੰਘ ਆਦਿ ਹਾਜ਼ਰ ਸਨ। 


Post a Comment

0 Comments