ਲੋ੍ੜਵੰਦਾਂ ਨੂੰ ਮੁਫ਼ਤ ਖਾਣਾ ਉਪਲਬਧ ਕਰਵਾਏਗੀ, ਆਖਰੀ ਉਮੀਦ ਵੈਲਫੇਅਰ ਸੋਸਾਇਟੀ


ਜਲੰਧਰ 31 ਜਨਵਰੀ (ਅਮਰਜੀਤ ਸਿੰਘ, ਦਲਵੀਰ ਸਿੰਘ ਕਲੋਈਆ)-
ਆਖਰੀ ਉਮੀਦ ਵੈਲਫੇਅਰ ਸੁਸਾਇਟੀ ਜਲੰਧਰ ਅਤੇ ਰੈੱਡ ਕਰਾਸ ਸੁਸਾਇਟੀ ਦੇ ਸਾਂਝੇ ਉਪਰਾਲਾ ਨਾਲ ਰੈੱਡ ਕਰਾਸ ਭਵਨ ਜਲੰਧਰ ਫੂਡ ਸਪਲਾਈ ਵੈਣ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਅਤੇ ਟੀ.ਬੀ ਦੀ ਬੀਮਾਰੀ ਨਾਲ ਪੀੜ੍ਹਤ 58 ਮਰੀਜਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੋਰ ਤੇ ਬੀਬੀ ਪ੍ਰਕਾਸ਼ ਕੌਰ ਯੂਨੀਕ ਹੋਮ ਅਰੁਣਾ ਅਰੋੜਾ, ਪਰਵੀਨ ਅਬਰੋਲ ਅਤੇ ਧਾਰਮਿਕ ਸੰਸਥਾਵਾਂ, ਸਮਾਜਿਕ ਸੰਸਥਾਵਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਤੇ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਅਤੇ ਰੈੱਡ ਕਰਾਸ ਸੋਸਾਇਟੀ ਤੋਂ ਸਿੰਘ ਮਿਨਹਾਸ ਵੱਲੋਂ ਦੱਸਿਆ ਗਿਆ ਕਿ ਫੂਡ ਸਪਲਾਈ ਵੈਣ ਪ੍ਰੋਜੈਕਟ ਦੇ ਤਹਿਤ ਸੜਕਾਂ ਤੇ ਰਾਤਾਂ ਗੁਜ਼ਾਰਨ ਵਾਲੇ ਲੋੜਵੰਦਾਂ, ਬੇਘਰਿਆਂ, ਮੰਦਬੁੱਧੀ ਜੀਆਂ ਤੱਕ ਰੋਜ਼ਾਨਾ ਰੋਟੀ ਪਹੁੰਚਾਈ ਜਾਵੇਗੀ। ਉਹ ਬਜ਼ੁਰਗ ਜੋ ਰੋਟੀ ਬਣਾਉਣ ਵਿੱਚ ਅਸਮਰੱਥ ਹਨ ਉਹਨਾਂ ਤੱਕ ਘਰ ਦੀ ਬਣੀ ਰੋਟੀ ਦੀ ਸੇਵਾ ਬਿੱਲਕੁਲ ਮੁਫਤ ਹੋਵੇਗੀ। ਇਸ ਮੌਕੇ ਤੇ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਦਾ ਸੰਸਥਾ ਵੱਲੋ ਸਨਮਾਨ ਕੀਤਾ ਗਿਆ ਅਤੇ ਸਮਾਜ ਸੇਵਾ ਲਈ ਸਾਰੇ ਸਮਾਜ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਬੇਨਤੀ ਕੀਤੀ ਗਈ ਕਿ ਜੇਕਰ ਕਿਸੇ ਵੀ ਗਲੀ ਮੁਹੱਲੇ ਵਿੱਚ ਕੋਈ ਭੁੱਖਾ ਸੋ ਰਿਹਾ ਤਾਂ ਸੰਸਥਾ ਨੂੰ ਫੋਨ ਕਰਕੇ ਇਤਲਾਹ ਦਿਉ ਤਾਂ ਜੋ ਉਹਨਾਂ ਨੂੰ ਰੋਟੀ ਮੁਹੱਈਆ ਕਰਵਾਈ ਜਾ ਸਕੇ ਅਤੇ ਕੋਈ ਵੀ ਵਿਆਕਤੀ ਭੁੱਖਾ ਨਾਲ ਸੋ ਸਕੇ। .ਸੰਸਥਾ ਦੇ ਮੈਂਬਰਾਂ ਨੇ ਇਨ੍ਹਾਂ ਨੰਬਰਾਂ ਤੇ 9115560161, 62, 63, 64, 65 ਸੰਪਰਕ ਕਰਨ ਲਈ ਕਿਹਾ।

ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਦਾ ਹੋਇਆ ਵਿਸ਼ੇਸ਼ ਸਨਮਾਨ

ਆਖਰੀ ਉਮੀਦ ਵੈਲਫੇਅਰ ਸੁਸਾਇਟੀ ਰਜ਼ਿ ਵੱਲੋਂ ਬੀਤੇ ਦਿਨ ਜਲੰਧਰ ਦੇ ਰੈੱਡ ਕਰੋਸ ਭਵਨ ਵਿਖੇ ਕਰਵਾਏ ਸਮਾਗਮ ਮੌਕੇ ਜਿਥੇ ਪੰਜਾਬ ਭਰ ਵਿਚੋਂ ਪੁੱਜੀਆਂ ਮਹਾਨ ਸ਼ਖਸ਼ੀਅਤਾਂ ਅਤੇ ਸੇਵਾ ਸੁਸਾਇਟੀਆਂ ਦਾ ਸਨਮਾਨ ਹੋਇਆ ਉਥੇ ਦੋਆਬੇ ਦੀ ਸੰਸਥਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਦਾ ਵੀ ਵਿਸ਼ੇਸ਼ ਸਨਮਾਨ ਹੋਇਆ। ਇਹ ਸਨਮਾਨ ਸੁਸਾਇਟੀ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਨੇ ਸਾਂਝੇ ਤੋਰ ਤੇ ਪ੍ਰਾਪਤ ਕੀਤਾ। ਉਨ੍ਹਾਂ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵਲੋਂ ਲੋ੍ਹੜਵੰਦਾਂ ਨੂੰ ਖਾਣਾ ਮੁਹੱਈਆਂ ਕਰਵਾਉਣਾਂ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਲੋ੍ਹੜਵੰਦ ਵਿਆਕਤੀ ਨੂੰ ਖਾਣਾ ਖਵਾਉਣ ਤੋਂ ਵੱਡਾ ਕੋਈ ਹੋ ਪੁੰਨ ਦਾ ਕੰਮ ਨਹੀਂ ਹੈ। ਉਨ੍ਹਾਂ ਕਿਹਾ ਇਸ ਕਾਰਜ਼ ਲਈ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵਧਾਈ ਦੀ ਪਾਤਰ ਹੈ। ਦੁਖੀਆ ਗਰੀਬਾਂ ਅਤੇ ਬੇ-ਸਹਾਰਿਆਂ ਲਈ ਸਹਾਰਾ ਬਣਨ ਵਾਲੀ ਇਸ ਸੰਸਥਾ ਨੇ ਬਿਮਾਰੀ ਨਾਲ ਪੀੜਤ ਪਰਿਵਾਰਾਂ ਦੀ ਦੇਖ ਰੇਖ ਕਰਦਿਆਂ ਜਿਥੇ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਉੱਥੇ ਹੀ ਸੜਕਾਂ ਰਹਿੰਦੇ ਮੰਦਬੁੱਧੀ ਇਨਸਾਨਾਂ ਅਤੇ ਇਨਸਾਨੀਅਤ ਲਈ ਫੂਡ ਵੈਨ ਸ਼ੁਰੂ ਕਰਕੇ ਚੰਗਾ ਉਪਰਾਲਾ ਕੀਤਾ ਹੈ। ਸੁਸਾਇਟੀ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ, ਰੈਡ ਕਰਾਸ ਸੁਸਾਇਟੀ ਇੰਡੀਆ ਤੋਂ ਇੰਦਰ ਸਿੰਘ ਮਿਨਹਾਸ ਜੀ ਸੈਕਟਰੀ ਸਹਿਬਾਨ ਰੈਡ ਕਰਾਸ ਭਵਨ ਜਲੰਧਰ, ਸ਼ਹੀਦ ਊਧਮ ਸਿੰਘ ਯੂਥ ਕਲੱਬ ਜਲੰਧਰ ਤੋਂ ਸ. ਹੀਰਾ ਸਿੰਘ, ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਅਮਰਜੀਤ ਸਿੰਘ ਸੁੱਖੀ ਦਾਊਦਪੁਰੀਆ ਤੇ ਹੋਰ ਹਾਜ਼ਰ ਸਨ।     


Post a Comment

0 Comments