ਜਲੰਧਰ (ਬਾਲੀ)- ਵਧੀਕ ਡਾਇਰੈਕਟਰ ਜਨਰਲ ਪੁਲਿਸ, ਕਮਿਊਨਿਟੀ ਅਫਰੇਜ਼ ਡਵੀਜਨ ਪੰਜਾਬ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ਼੍ਰੀ ਸਵਰਨਦੀਪ ਸਿੰਘ (ਪੀ.ਪੀ.ਐਸ) ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼੍ਰੀਮਤੀ ਮਨਜੀਤ ਕੌਰ (ਪੀ.ਪੀ.ਐਸ.) ਐਸ. ਪੀ. ਸਥਾਨਿਕ-ਕਮ-ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਜਲੰਧਰ ਦਿਹਾਤੀ ਜੀ ਦੀ ਰਹਿਨੁਮਾਈ ਹੇਠ ਜਿਲ੍ਹਾ ਸਾਂਝ ਕੇਂਦਰ ਵੱਲੋਂ ਸਬ ਡਵੀਜਨ ਸਾਂਝ ਕੇਂਦਰ ਕਰਤਾਰਪੁਰ, ਸਬ ਡਵੀਜਨ ਸਾਂਝ ਕੇਂਦਰ ਭੋਗਪੁਰ ਅਤੇ ਥਾਣਾ ਸਾਂਝ ਕੇਂਦਰ ਆਦਮਪੁਰ ਵੱਲੋਂ ਮਿਲ ਕੇ ਇੱਕ ਚੈਰਿਟੀ ਪ੍ਰੋਗਰਾਮ ਐਸ.ਕੇ.ਐਸ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰਾਰੀ ਵਿਖੇ ਕੀਤਾ ਗਿਆ। ਜਿਸ ਦੌਰਾਨ ਸ਼੍ਰੀਮਤੀ ਮਨਜੀਤ ਕੌਰ ਐਸ. ਪੀ. (ਸਥਾਨਿਕ) ਜਲੰਧਰ ਦਿਹਾਤੀ ਜੀ ਵੱਲੋਂ ਸਕੂਲਾਂ ਦੇ ਪੜਾਈ ਅਤੇ ਖੇਡਾਂ ਵਿੱਚ ਹੋਣਹਾਰ ਵਿਦਿਆਰਥੀਆ ਨੂੰ ਉਤਸ਼ਾਹਿਤ ਕਰਨ ਲਈ ਟਰੈਕ ਸੂਟ ਤੇ ਬੂਟ ਦਿੱਤੇ ਗਏ। ਉਹਨਾਂ ਨੇ ਹਾਜ਼ਰੀਨ ਨੂੰ ‘ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਕਰਨ’ ਨੌਜਵਾਨਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਨਸ਼ਾ ਤਸਕਰਾਂ ਦੀ ਜਾਣਕਾਰੀ ਆਪਣੀ ਲੋਕਲ ਪੁਲਿਸ ਨੂੰ ਦੇਣ ਲਈ ਅਤੇ ਇਸ ਤੋਂ ਇਲਾਵਾ ਚਾਇਨਾਂ ਡੋਰ ਦੀ ਵਰਤੋਂ ਨਾ ਤੋਂ ਵੀ ਜਾਗਰੂਕ ਕੀਤਾ। ਐਸ.ਆਈ ਪੂਰਨ ਸਿੰਘ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਵੱਲੋਂ ਹਾਜ਼ਰੀਨ ਨੂੰ ਸਰਕਾਰ ਵਲੋਂ ਗਰੀਬ ਪਰਿਵਾਰਾਂ ਨੂੰ ਮਿਲਣ ਵਾਲੀਆਂ ਫ੍ਰੀ ਸਹੂਲਤਾਂ, ਔਰਤਾਂ, ਬੱਚਿਆ ਅਤੇ ਬਜ਼ੁਰਗਾਂ ਦੀ ਸਹਾਇਤਾ ਲਈ ਹੈਲਪ ਲਾਈਨ ਨੰਬਰ 181, 112, 1930, 1091 ਤੇ 1098 ਅਤੇ ਔਰਤਾਂ ਦੀ ਸਹਾਇਤਾ ਲਈ ‘ਸ਼ਕਤੀ ਐਪ’ ਬਾਰੇ ਜਾਣਕਾਰੀ ਦਿੱਤੀ। ਅਸ਼ੀ ਨਰਿੰਦਰ ਸਿੰਘ ਜਿਲ੍ਹਾ ਪੱਧਰੀ ਸੁਪਰਵਿਜਨ ਇੰਚਾਰਜ ਨੇ ਹਾਜ਼ਰੀਨ ਨੂੰ ਆਪਣਾ ਆਲਾ-ਦੁਆਲਾ ਅਤੇ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ, ਚੰਗੇ ਨਾਗਰਿਕ ਬਨਣ ਅਤੇ ਆਪਣੀ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲਈ ਪ੍ਰੇਰਿਤ ਕੀਤਾ। ਅਸ਼ੀ ਰਾਜ ਸਿੰਘ ਜਿਲਾ ਸਾਂਝ ਸਾਫਟਵੇਅਰ ਟ੍ਰੇਨਰ ਵੱਲੋਂ ਸਾਂਝ ਕੇਂਦਰ ਦੀਆਂ ਸੇਵਾਵਾਂ ਤੋਂ ਜਾਗਰੂਕ ਕੀਤਾ ਗਿਆ। ਸ਼੍ਰੀ ਸੁਰਜੀਤ ਸਿੰਘ ਲੈਕਚਰਾਰ ਐਸ. ਕੇ. ਐਸ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰਾਰੀ ਜੀ ਵੱਲੋਂ ਬੱਚਿਆ ਨੂੰ ਉਹ ਇੱਕ ਚੰਗੇ ਨਾਗਰਿਕ ਬਣਨ, ਚੰਗੇ ਨੰਬਰ ਲੈਣ ਦੇ ਨਾਲ ਖੇਡਾਂ ਵਿੱਚ ਭਾਗ ਲੈ ਕੇ ਆਪਣੇ ਦੇਸ਼ ਦਾ ਨਾਮ ਚਮਕਾਉਣ, ਆਪਣੇ ਮਾਤਾ-ਪਿਤਾ, ਅਧਿਆਪਕਾ ਆਪਣੇ ਵੱਡੇ ਵਡੇਰਿਆਂ ਦਾ ਸਤਿਕਾਰ ਕਰਨ, ਬਜੁਰਗਾਂ ਦੀ ਦੇਖਭਾਲ ਕਰਨ ਆਦਿ ਸਬੰਧੀ ਜਾਗਰੂਕ ਕੀਤਾ।
ਸੀ-ਸੀਟੀ ਕਮਲਪ੍ਰੀਤ ਸਿੰਘ ਜਿਲ੍ਹਾ ਸਾਂਝ ਕੇਂਦਰ ਨੇ ਹਾਜ਼ਰੀਨ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਤੇਜ਼ ਗਤੀ ਨਾਲ ਵਾਹਨ ਨਾ ਚਲਾਉਣ, ਵਾਹਨ ਚਲਾਉਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ, ਦੋ ਪਹੀਆ ਵਾਹਨ ਤੇ ਹੈਲਮਟ ਦੀ ਵਰਤੋਂ ਕਰਨ ਆਦਿ ਸਾਵਧਾਨੀਆ ਤੋਂ ਜਾਣੂ ਕਰਾਇਆ। ਇਸ ਮੌਕੇ ਏ.ਐਸ.ਆਈ ਜਗਤਾਰ ਸਿੰਘ ਸਾਂਝ ਕੇਂਦਰ ਕਰਤਾਰਪੁਰ, ਏ.ਐਸ.ਆਈ ਗੁਰਪ੍ਰੀਤ ਸਿੰਘ ਅਤੇ ਸੀ-ਸੀਟੀ ਸਿਮਰਨਜੀਤ ਸਿੰਘ ਸਾਂਝ ਕੇਂਦਰ ਭੋਗਪੁਰ, ਸਾਂਝ ਕਮੇਂਟੀ ਮੈਂਬਰ ਅਤੇ ਸਕੂਲ ਦਾ ਸਟਾਫ ਹਾਜ਼ਰ ਸਨ।
0 Comments