ਪਿੰਡ ਪੰਜੋਦੱਤਾ ਵਿਖੇ ਤੀਸਰਾ ਵਿਸ਼ਾਲ ਖੂਨਦਾਨ ਕੈਂਪ 26 ਫਰਵਰੀ ਦਿਨ ਐਤਵਾਰ ਨੂੰ


ਵਿਧਾਇਕ ਸੁਖਵਿੰਦਰ ਕੋਟਲੀ, ਕੁਲਵਿੰਦਰ ਬਾਘਾ ਸਰਪੰਚ ਪਿੰਡ ਬੋਲੀਨਾ, ਪਵਨ ਆਦੀਆ ਸਾਬਕਾ ਐਮ.ਐਲ.ਏ ਸ਼ਾਮ ਚੋਰਾਸੀ, ਬੱਲ ਸਾਉਪੁਰੀਆ ਪੰਜਾਬ ਲੋਕ ਗਾਇਕ, ਹਰਪਾਲ ਪਾਲੀ ਵਾਤਾਵਰਨ ਪ੍ਰੇਮੀ ਮੁੱਖ ਮਹਿਮਾਨ ਵਜ਼ੋਂ ਕਰਨਗੇ, ਖੂਨਦਾਨ ਕੈਂਪ ਵਿੱਚ ਸ਼ਿਰਕਤ

ਵੱਧ ਤੋਂ ਵੱਧ ਖੂਨਦਾਨ ਕਰਨਾਂ ਮਾਨਵਤਾ ਦੇ ਭਲੇ ਲਈ ਵਿਸ਼ੇਸ਼ ਸਹਿਯੋਗ- ਪ੍ਰਧਾਨ ਜਸਵੀਰ ਸਿੰਘ ਸਾਬੀ, ਭਾਈ ਸੁਖਜੀਤ ਸਿੰਘ ਡਰੋਲੀ ਕਲਾਂ

ਜਲੰਧਰ/ਹੁਸ਼ਿਆਰਪੁਰ 23 ਫਰਵਰੀ (ਅਮਰਜੀਤ ਸਿੰਘ)- ਹੁਸ਼ਿਆਰਪੁਰ ਦੇ ਪਿੰਡ ਪੰਜੋਦੱਤਾ ਵਿਖੇ ਤੀਸਰਾ ਵਿਸ਼ਾਲ ਖੂਨਦਾਨ ਕੈਂਪ ਧੰਨ ਧੰਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿੱਤ 26 ਫਰਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਵਿਖੇ ਮਨਜੀਤ ਕੌਰ ਮਹਿਤਾ ਦੀ ਵਿਸ਼ੇਸ਼ ਨਿਗਰਾਨੀ ਹੇਠ ਲਗਾਇਆ ਜਾ ਰਿਹਾ ਹੈ। ਇਸ ਕੈਂਪ ਬਾਰੇ ਜਾਣਕਾਰੀ ਦਿੰਦੇ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ, ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਦਸਿਆ ਕਿ ਇਹ ਕੈਂਪ ਸਮੂਹ ਮਹਿਤਾ ਪਰਿਵਾਰ ਵਲੋਂ ਡਾ. ਬੀ.ਆਰ ਅੰਬੇਡਕਰ ਫੋਰਸ ਪੰਜਾਬ, ਡਾ. ਬੀ.ਆਰ ਅੰਬੇਡਕਰ ਅਤੇ ਬਲੱਡ ਡੋਨਰ ਕਲੱਬ ਕਡਿਆਣਾ ਅਤੇ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਕੈਂਪ ਵਿੱਚ ਵਿਧਾਇਕ ਸੁਖਵਿੰਦਰ ਕੋਟਲੀ, ਕੁਲਵਿੰਦਰ ਬਾਘਾ ਸਰਪੰਚ ਪਿੰਡ ਬੋਲੀਨਾ, ਪਵਨ ਆਦੀਆ ਸਾਬਕਾ ਐਮ.ਐਲ.ਏ ਸ਼ਾਮ ਚੋਰਾਸੀ, ਬੱਲ ਸਾਉਪੁਰੀਆ ਪੰਜਾਬ ਲੋਕ ਗਾਇਕ, ਹਰਪਾਲ ਪਾਲੀ ਵਾਤਾਵਰਨ ਪ੍ਰੇਮੀ ਮੁੱਖ ਮਹਿਮਾਨ ਵਜ਼ੋਂ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨਗੇ। 


ਉਨ੍ਹਾਂ ਕਿਹਾ ਇਹ ਤੀਸਰਾ ਕੈਂਪ ਮਾਨਵਤਾ ਦੀ ਸੇਵਾ ਲਈ ਮਨਜੀਤ ਕੌਰ ਮਹਿਤਾ ਵਲੋਂ ਲਗਾਇਆ ਜਾ ਰਿਹਾ ਹੈ ਜੋ ਕਿ ਪਹਿਲਾ ਵੀ ਦੋ ਕੈਂਲ ਲਗਾ ਚੁੱਕੇ ਹਨ ਤੇ ਇਹ ਤੀਸਰਾ ਕੈਂਪ ਹੈ। ਸੰਸਥਾ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ, ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਕਿਹਾ ਅੱਜ ਦੇ ਆਧੁਨਿਕ ਤਰੱਕੀ ਦੇ ਵੱਧ ਰਹੇ ਯੁੱਗ ਵਿੱਚ ਜਿੱਥੇ ਤਕਨੀਕ ਵੱਧ ਰਹੀ ਹੈ ਉੱਥੇ ਦੁੱਰਘਟਨਾ ਅਤੇ ਗੰਭੀਰ ਬਿਮਾਰੀਆਂ ਵੀ ਵੱਧ ਰਹੀਆਂ ਹਨ ਜਿਨ੍ਹਾਂ ਵਿੱਚ ਕੀਮਤੀ ਜਾਨਾਂ ਨੂੰ ਬਚਾਉਣ ਲਈ ਕਈ ਵਾਰ ਬਹੁਤ ਸਾਰੇ ਬਲੱਡ ਦੀ ਲੋੜ ਪੈ ਜਾਂਦੀ ਹੈ ਇਸੇ ਹੀ ਮੰਤਵ ਨੂੰ ਮੁੱਖ ਰੱਖਦਿਆਂ ਭੈਣ ਮਨਜੀਤ ਕੌਰ ਮਹਿਤਾ ਜੀ ਹੁਣਾਂ ਵੱਲੋਂ ਧੰਨ ਧੰਨ ਸਹੀਦ ਬਾਬਾ ਮੱਤੀਂ ਸਾਹਿਬ ਜੀ ਮਹਾਰਾਜ ਜੀਆਂ ਦੀ ਨਿੱਘੀ ਅਤੇ ਪਿਆਰੀ ਯਾਦ ਨੂੰ ਸਮਰਪਿਤ ਤੀਸਰਾ ਵਿਸ਼ਾਲ ਖੂਨਦਾਨ ਕੈਂਪ ਅਤੇ ਫ੍ਰੀ ਫਿਜ਼ਿਓਥਰੈਪੀ ਕੈਂਪ 26 ਫਰਵਰੀ ਦਿਨ ਐਤਵਾਰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਭੈਣ ਮਨਜੀਤ ਕੌਰ ਮਹਿਤਾ ਵੱਲੋਂ ਸਮੂਹ ਬਲੱਡ ਦਾਨੀ ਵੀਰਾਂ-ਭੈਣਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸਾਰੇ ਰਲ ਮਿਲ ਕੇ ਮਾਨ੍ਹਵਤਾ ਦੀ ਸੱਚੀ ਸੁੱਚੀ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਂਦਿਆਂ ਖੂਨਦਾਨ ਕਰੀਏ। 


Post a Comment

0 Comments