ਸ਼੍ਰੀ ਰਘੁਨਾਥ ਸ਼ਿਵ ਮੰਦਿਰ ਜੰਡੂ ਸਿੰਘਾ ਵਿਖੇ 58ਵੇਂ ਮਹਾਂਸ਼ਿਵਰਾਤਰੀ ਤੇ ਸੰਤ ਸੰਮੇਲਨ ਦੇ ਸਮਾਗਮ ਕਰਵਾਏ


ਪੰਜਾਬ ਦੇ ਵੱਖ-ਵੱਖ ਡੇਰਿਆਂ ਵਿਚੋਂ ਸੰਤ ਮਹਾਂਪੁਰਸ਼ਾਂ ਨੇ ਸਮਾਗਮਾਂ ਵਿੱਚ ਕੀਤੀ, ਸ਼ਿਰਕਤ

ਜੰਡੂਸਿੰਘਾ/ਜਲੰਧਰ (ਅਮਰਜੀਤ ਸਿੰਘ)- ਜੰਡੂਸਿੰਘਾ ਦੇ ਪੁਰਾਤਨ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਵਿਖੇ 58ਵੇਂ ਮਹਾਂਸ਼ਿਵਰਾਤਰੀ ਤੇ ਸੰਤ ਸੰਮੇਲਨ ਦੇ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਮਹੰਤ ਪਵਨ ਕੁਮਾਰ ਦਾਸ ਦੀ ਵਿਸ਼ੇਸ਼ ਅਗਵਾਹੀ ਵਿੱਚ ਬਹੁਤ ਧੂਮਧਾਮ ਨਾਲ ਮਨਾਏ ਗਏ। ਮਹਾਂਸ਼ਿਵਰਾਤਰੀ ਦੇ ਸਬੰਧ ਵਿੱਚ ਮੰਦਿਰ ਵਿਖੇ ਤੜਕਸਾਰ ਤੋਂ ਹੀ ਸੰਗਤਾਂ ਨੇ ਭਗਵਾਨ ਬਾਬਾ ਭੋਲੇ ਨਾਥ ਜੀ ਅੱਗੇ ਨਤਸਤਕ ਹੋ ਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮਹਾਂਸ਼ਿਵਰਾਤਰੀ ਦੇ ਸਬੰਧ ਵਿੱਚ ਹੀ ਪਹਿਲਾ ਸਵੇਰੇ ਹਵਨ ਜੱਗ ਕਰਵਾਇਆ ਗਿਆ ਉਪਰੰਤ ਸ਼੍ਰੀ ਰਾਮਾਇਣ ਜੀ ਦੇ ਜਾਪਾਂ ਦੇ ਭੋਗ ਪਾਏ ਗਏ। ਇਸ ਮੌਕੇ ਕਰਵਾਏ ਸੰਤ ਸੰਮੇਲਨ ਦੌਰਾਨ ਮਹੰਤ ਇੰਦਰ ਦਾਸ ਜੀ, ਮਹੰਤ ਮਹਿੰਦਰ ਦਾਸ ਜੀ ਮੈਘੋਵਾਲ ਵਾਲੇ, ਮਹਾਂਮੰਡਲੇਸ਼ਵਰ ਮਹੰਤ ਰਮੇਸ਼ ਦਾਸ ਸ਼ਾਸ਼ਤਰੀ ਜੀ, ਮਹਾਂਮੰਡਲੇਸ਼ਵਰ ਮਹੰਤ ਗੰਗਾ ਦਾਸ ਜੀ-ਮਹੰਤ ਕੇਸ਼ਵ ਦਾਸ ਜੀ ਜਲੰਧਰ ਵਾਲੇ, ਮਹਾਂਮੰਡਲੇਸ਼ਵਰ ਮਹੰਤ ਭਗਵਾਨ ਦਾਸ ਜੀ ਹੁਸ਼ਿਆਰਪੁਰ, ਸੰਤ ਭੋਲਾ ਦਾਸ ਜੀ ਭਾਰਸਿੰਘਪੁਰਾ, ਸੰਤ ਕਸ਼ਮੀਰਾ ਸਿੰਘ ਜੀ ਕੋਟਫਤੂਹੀ, ਮਹੰਤ ਰਾਜ ਕਿਸ਼ੋਰ ਦਾਸ ਜੀ ਕਬੀਰ ਨਗਰ, ਬਾਬਾ ਤਰਸੇਮ ਲਾਲ ਜੀ ਜੰਡੂ ਸਿੰਘਾ, ਮਹੰਤ ਪ੍ਰੀਤਮ ਦਾਸ ਜੀ ਨੂਰਪੁਰ ਗੋਰਾਇਆ, ਮਹੰਤ ਬੰਸੀ ਦਾਸ ਜੀ ਜਲੰਧਰ, ਸੰਤ ਸਰਵਣ ਜੀ ਦਾਸ ਰਾਮਾਇਣ ਪੁਜਾਰੀ, ਮਹੰਤ ਸ਼ਿਆਸ਼ਰਣ ਦਾਸ ਜੀ ਜਲੰਧਰ ਵਾਲਿਆਂ ਨੇ ਉਚੇਚੇ ਤੋਰ ਤੇ ਸ਼ਿਰਕਤ ਕਰਕੇ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਮਹੰਤ ਇੰਦਰ ਦਾਸ ਜੀ, ਸ਼੍ਰੀ ਤਰਲੋਕ ਸ਼ਰਮਾਂ, ਸਾਬਕਾ ਐਸ.ਆਈ ਸੁਰਿੰਦਰ ਸ਼ਰਮਾਂ ਵਲੋਂ ਨਿਭਾਈ ਗਈ। ਇਸ ਮਹਾਂਸ਼ਿਵਰਾਤਰੀ ਪੁਰਬ ਦੇ ਸਮਾਗਮਾਂ ਵਿੱਚ ਆਮ ਆਦਮੀ ਪਾਰਟੀ ਹਲਕਾ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਦੀ ਸੁਪਤਨੀ ਹਰਪ੍ਰੀਤ ਕੌਰ ਵੀ ਉਚੇਚੇ ਤੋਰ ਤੇ ਸ਼ਿਵ ਮੰਦਿਰ ਜੰਡੂ ਸਿੰਘਾ ਵਿਖੇ ਪੁੱਜੇ ਅਤੇ ਭਗਵਾਨ ਭੋਲੇ ਨਾਥ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮਹੰਤ ਪਵਨ ਕੁਮਾਰ ਦਾਸ ਦੀ ਪਤਨੀ ਪੂਜਾ ਦੇਵੀ ਵਲੋਂ ਵਿਧਾਇਕ ਬਲਕਾਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਦਾ ਵਿਸੇਸ਼ ਸਨਮਾਨ ਵੀ ਕੀਤਾ। ਇਸ ਮੋਕੇ ਉਨ੍ਹਾਂ ਨਾਲ ਮੀਤ ਪ੍ਰਧਾਨ ਰਾਜਨ ਬੈਂਸ, ਜੰਡੂ ਸਿੰਘਾ ਪ੍ਰਧਾਨ ਮਨੋਜ ਬੈਂਸ ਵੀ ਹਾਜ਼ਰ ਸਨ। ਮਹਾਂਸ਼ਿਵਰਾਤਰੀ ਦੇ ਸਬੰਧ ਵਿੱਚ ਬੀਬੀਆਂ ਦੀ ਕੀਰਤਨ ਮੰਡਲੀ ਵਲੋਂ ਬਾਬਾ ਭੋਲੇ ਨਾਥ ਮਹਾਂਰਾਜ ਜੀ ਦੀ ਮਹਿਮਾ ਗਾਈ ਗਈ। ਇਸ ਸਮਾਗਮ ਮੌਕੇ ਸੰਤ ਸਰਵਣ ਦਾਸ ਵਲੋਂ ਸੰਗਤਾਂ ਨੂੰ ਫਲ ਫਰੂਟ ਦਾ ਪ੍ਰਸ਼ਾਦ ਵੀ ਵੰਡਿਆ ਗਿਆ। 

              ਇਸ ਮੌਕੇ ਸੰਗਤਾਂ ਨੂੰ ਚਾਹ ਪਕੋੜੇ ਅਤੇ ਭੰਡਾਰਾ ਸੇਵਾਦਾਰਾਂ ਵਲੋਂ ਬਹੁਤ ਹੀ ਸਤਿਕਾਰ ਨਾਲ ਛਕਾਇਆ ਗਿਆ। ਮੰਦਿਰ ਦੇ ਮੁੱਖ ਸੇਵਾਦਾਰ ਮਹੰਤ ਪਵਨ ਕੁਮਾਰ ਦਾਸ ਵਲੋਂ ਜਿਥੇ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਉਥੇ ਉਨ੍ਹਾਂ ਸਮੂਹ ਸੰਗਤਾਂ ਨੂੰ ਮਹਾਂਸ਼ਿਵਰਾਤਰੀ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਮਹੰਤ ਪਵਨ ਕੁਮਾਰ, ਦਲੀਪ ਕੁਮਾਰ, ਸਰਵਣ ਦਾਸ, ਪਰਮਜੀਤ ਸਿੰਘ ਲਾਲਾ, ਮਨੀਸ਼, ਸੋਨੂੰ ਕੁਮਾਰ, ਰੋਸ਼ਨ ਕੁਮਾਰ, ਜਸ਼ਨਦੀਪ, ਗੁਰਪ੍ਰੀਤ ਸਿੰਘ ਵਿੱਕੀ ਮਦਾਰਾ, ਜਗਦੀਸ਼ ਕੁਮਾਰ ਦੀਸ਼ਾ, ਨਰੇਸ਼ ਕੁਮਾਰ, ਦਿਨੇਸ਼ ਯਾਦਵ, ਮਨੋਜ ਕੁਮਾਰ, ਲੱਕੀ, ਸਤਨਾਮ ਸਿੰਘ, ਛੋਟੂ, ਗੱਬਰ, ਜਤਿੰਦਰ, ਸੁਨੀਲ ਦੱਤ ਪਾਲ, ਜਸਵਿੰਦਰਪਾਲ ਸਿੰਘ (ਪਾਲ ਸਾਇਕਲ ਸਟੋਰ), ਸੂਰਜ, ਮਨੀ, ਗੁਰਵਿੰਦਰ, ਰੇਸ਼ਮ ਲਾਲ, ਰਵੀ ਕਰਵਲ, ਮਨਪ੍ਰੀਤ ਮੰਨਾ, ਰਾਜ਼ੇਸ਼ ਪੇਂਟਰ, ਪੂਜਾ ਦੇਵੀ, ਸ਼ੀਲਾ ਕੁਮਾਰ, ਸੀਮਾ ਜ਼ੋਸ਼ੀ, ਬੀਨਾ ਜ਼ੋਸ਼ੀ, ਚੰਪਾ ਜ਼ੋਸ਼ੀ, ਸੀਮਾਂ ਜ਼ੋਸ਼ੀ, ਨੀਲਮ ਸ਼ਰਮਾਂ, ਨੀਲਮ, ਰੋਬਿੰਨ ਜ਼ੋਸ਼ੀ, ਸਾਹਿਲ ਜ਼ੋਸ਼ੀ, ਤਜਿੰਦਰ ਸਿੰਘ ਰਿਸ਼ੀ, ਹਰਸ਼ ਐਂਡ ਰਾਕੇਸ਼ ਕੁੱਕ ਬੁਢਿਆਣਾ, ਸੁਰਿੰਦਰ ਛਿੰਦਾ ਕੁੱਕ ਅਤੇ ਹੋਰ ਸੇਵਾਦਾਰ ਹਾਜ਼ਰ ਸਨ।  


Post a Comment

0 Comments