ਜੋਹਲਾਂ ਵਿਖੇ ਸੰਤ ਬਾਬਾ ਕਪੂਰ ਸਿੰਘ ਨਿਰਬਾਣ ਜੀ ਦੀ ਯਾਦ ਵਿੱਚ ਗੁਰਮਤਿ ਸਮਾਗਮ 8 ਫਰਵਰੀ ਨੂੰ

ਸਤਿਕਾਰਯੋਗ ਸੰਤ ਹਰਜਿੰਦਰ ਸਿੰਘ ਚਾਹ ਵਾਲੇ

ਜਲੰਧਰ 05 ਫਰਵਰੀ (ਅਮਰਜੀਤ ਸਿੰਘ)- ਪੰਜਾਬ ਦੀ ਉੱਘੀ ਧਾਰਮਿਕ ਸ਼ਖਸ਼ੀਅਤ ਸੰਤ ਬਾਬਾ ਕਪੂਰ ਪਿੰਡ ਨਿਰਬਾਣ ਜੀ ਦੀ ਸਲਾਨਾ 107ਵੀਂ ਯਾਦ ਵਿੱਚ 8 ਫਰਵਰੀ ਨੂੰ ਮਹਾਨ ਗੁਰਮਤਿ ਸਮਾਗਮ 8 ਫਰਵਰੀ ਨੂੰ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਜੀ ਦੀ ਵਿਸ਼ੇਸ਼ ਦੇਖਰੇਖ ਹੇਠ ਕਰਵਾਏ ਜਾ ਰਹੇ ਹਨ। ਸਮਾਗਮਾਂ ਸਬੰਧੀ ਜਾਣਕਾਰੀ ਦਿੰਦੇ ਸੰਤ ਬਾਬਾ ਹਰਜਿੰਦਰ ਸਿੰਘ ਨੇ ਦਸਿਆ ਕਿ ਮਹਾਂਪੁਰਖਾਂ ਦੀ ਯਾਦ ਵਿੱਚ ਚੱਲ ਰਹੀ ਲ੍ਹੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲ੍ਹੜੀ ਦੇ ਭੋਗ 8 ਫਰਵਰੀ ਨੂੰ ਸਵੇਰੇ ਅਮਿ੍ਤ ਵੇਲੇ ਪਾਏ ਜਾਣਗੇ, ਬਾਅਦ ਵਿੱਚ ਇਲਾਕੇ ਦੀ ਸੰਗਤ ਦੇ ਵੱਖ-ਵੱਖ ਪਰਿਵਾਰਾਂ ਵਲੋਂ ਸਰਬੱਤ ਦੇ ਭਲੇ ਲਈ ਸ਼੍ਰੀ ਸਹਿਜਪਾਠਾਂ ਦੇ ਭੋਗ ਪਾਏ ਜਾਣਗੇ। ਉਪਰੰਤ ਸ਼੍ਰੀ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਸੁਖਜਿੰਦਰ ਸਿੰਘ, ਰਾਗੀ ਭਾਈ ਸਰਬਜੀਤ ਸਿੰਘ ਕਪੂਰਥਲੇ ਵਾਲੇ, ਡਾ. ਭਾਈ ਜਗਜੀਵਨ ਸਿੰਘ ਦੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਤੋਂ ਇਲਾਵਾ ਉੱਘੀਆਂ ਧਾਰਮਿਕ ਸ਼ਖਸ਼ੀਅਤਾਂ ਤੇ ਸੰਤ ਮਹਾਂਪੁਰਸ਼ ਵੀ ਪੁੱਜ ਰਹੇ ਹਨ। ਮਹਾਂਪੁਰਖਾਂ ਨੇ ਦਸਿਆ ਇਨ੍ਹਾਂ ਸਮਾਗਮਾਂ ਤੋਂ ਇਲਾਵਾ 18 ਫਰਵਰੀ ਨੂੰ ਬਹਾਦੁਰਪੁਰ (ਯਮੁੱਨਾਨਗਰ) ਅਤੇ 19 ਫਰਵਰੀ ਨੂੰ ਗੁਰਦੁਆਰਾ ਕੌਂਚ ਬੇਲੀ ਬਹਿਰਾਲ (ਪਾਂਉਟਾ ਸਾਹਿਬ) ਵਿਖੇ ਵੀ ਗੁਰਮਤਿ ਸਮਾਗਮ ਹੋ ਰਹੇ ਹਨ। 


Post a Comment

0 Comments