ਤੇਜ਼ ਰਫਤਾਰ ਮਿੰਨੀ ਬੱਸ ਦੀ ਟੱਕਰ ਨਾਲ ਜ਼ਖ਼ਮੀ ਹੋਏ ਦੋ ਨੌਜਵਾਨਾਂ ਵਿੱਚੋਂ ਇੱਕ ਦੀ ਮੌਤ, ਮਾਮਲਾ ਦਰਜ਼


ਗੁਰਦਾਸਪੁਰ 21 ਫਰਵਰੀ (ਗੁਲਸ਼ਨ ਕੁਮਾਰ)-
ਤੇਜ਼ ਰਫ਼ਤਾਰ ਮਿੰਨੀ ਬੱਸ ਨੇ ਕਲਾਨੌਰ ਦੇ ਸ਼ਿਵ ਮੰਦਰ ਤੋਂ ਮੱਥਾ ਟੇਕ ਕੇ ਆਪਣੇ ਪਿੰਡ ਵਾਪਸ ਮੋਟਰ ਸਾਈਕਲ ਤੇ ਜਾ ਰਹੇ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ।ਘਟਨਾ ਦੌਰਾਨ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਕਲਾਨੌਰ ਦੀ ਪੁਲਿਸ ਨੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਵਿਕਰਮ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਲੇਹਲ ਥਾਣਾ ਧਾਰੀਵਾਲ ਨੇ  ਦੱਸਿਆ ਕਿ ਬੀਤੇ ਦਿਨੀਂ ਅਨੀਕੇਤ ਸਰਮਾ ਪੁੱਤਰ ਜੋਗਿੰਦਰਪਾਲ ਅਤੇ ਗਗਨਦੀਪ ਸਿੰਘ ਪੁੱਤਰ ਮਹਿੰਦਰਪਾਲ ਵਾਸੀ ਲੇਹਲ ਆਪਣੇ ਮੋਟਰਸਾਇਕਲ ਨੰਬਰੀ ਪੀਬੀ06-ਏ-ਐਲ-2432 ਤੇ ਸਵਾਰ ਹੋ ਕੇ ਸਿਵ ਮੰਦਰ ਕਲਾਨੋਰ ਤੋਂ  ਮੱਥਾ ਟੇਕ ਕੇ ਘਰ ਘਰ ਵਾਪਿਸ ਜਾ ਰਹੇ ਸੀ ਤਾਂ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਜਦੋਂ ਉਹ ਪਿੰਡ ਹਕੀਮਪੁਰ ਨੇੜੈ ਪੁੱਜੇ ਤਾਂ ਸਾਹਮਣੇ ਧਾਰੀਵਾਲ ਸਾਈਡ ਤੋਂ ਮਿੰਨੀ ਬੱਸ ਨੰਬਰੀ ਪੀਬੀ-13-6711 ਤੇਜ ਰਫਤਾਰ ਨਾਲ ਆਈ ਜਿਸਨੂੰ ਦੋਸੀ ਅਤਿੰਦਰਪਾਲ ਸਿੰਘ ਚਲਾ ਰਿਹਾ ਸੀ। ਜਿਸਨੇ ਬੱਸ ਗਲਤ ਸਾਇਡ ਤੋਂ ਲਾਪਰਵਾਹੀ ਨਾਲ ਲਿਆ ਕੇ ਅਨੀਕੇਤ ਸਰਮਾ ਦੇ ਮੋਟਰਸਾਈਕਲ ਵਿੱਚ ਮਾਰ ਦਿੱਤੀ ਜਿਸ ਨਾਲ ਅਨੀਕੇਤ ਸਰਮਾਂ ਅਤੇ ਗਗਨਦੀਪ ਸਰਮਾਂ ਦੇ ਕਾਫੀ ਗੰਭੀਰ ਸੱਟਾਂ ਲੱਗੀਆ ਸਨ। ਦੋਵੇਂ ਗੁਰਦਾਸਪੁਰ ਦੇ ਇੱਕ ਦਿਉਲ ਮਲਟੀਸਪੈਸਿਲਟੀ ਹਸਪਤਾਲ ਵਿੱਚ ਦਾਖ਼ਲ ਸਨ ਜਿੱਥੇ ਕੱਲ ਇਲਾਜ ਦੌਰਾਨ ਅਨੀਕੇਤ ਸਰਮਾ ਦੀ ਮੌਤ ਹੋ ਗਈ ਅਤੇ ਗਗਨਦੀਪ ਸਰਮਾਂ ਦਿਉਲ ਮਲਟੀਸਪੈਸਿਲਟੀ ਹਸਪਤਾਲ ਗੁਰਦਾਸਪੁਰ ਵਿਖੇ ਜੇਰੇ ਇਲਾਜ ਹੈ। ਥਾਣਾ ਕਲਾਨੌਰ ਦੇ ਐਸ.ਐਚ.ਓ ਮਨਜੀਤ ਸਿੰਘ ਨੇ ਦੱਸਿਆ ਕਿ ਬੱਸ ਡਰਾਈਵਰ ਅਤਿੰਦਰਪਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕਲਾਨੋਰ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Post a Comment

0 Comments