ਜਲੰਧਰ : ( ਸੂਰਮਾ ਪੰਜਾਬ ਬਿਊਰੌ )- ਆਪਣੇ ਮਾਤਾ ਭਾਸ਼ਾ ਤੇ ਮਾਣ ਕਰਨ ਲਈ ਹਰ ਸਾਲ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਪੂਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ। ਪੰਜਾਬੀ ਮਾਂ ਬੋਲੀ ਜੋ ਪੰਜਾਬ ਵਿੱਚ ਹੀ ਨਹੀਂ ਸਗੋਂ ਵਿਦੇਸ਼ਾ ਵਿਚ ਵੀ ਖਾਸ ਸਥਾਨ ਰੱਖਦੀ ਹੈ। ਪੰਜਾਬੀਆ ਨੂੰ ਮਾਂ ਹੋਣਾ ਚਾਹੀਦਾ ਹੈ ਕੇ ਦੁਨੀਆਂ ਵਿਚ 7000 ਤੇ ਕਰੀਬ ਭਾਸ਼ਵਾ ਹਨ ਜਿਨ੍ਹਾਂ ਵਿਚੋਂ ਪੰਜਾਬੀ ਨੂੰ ਦਸਵਾ ਸਥਾਨ ਹਾਸਲ ਹੈ ਇੰਗਲੈਂਡ ਅਤੇ ਕੈਨੇਡਾ ਵਿੱਚ ਪੰਜਾਬੀ ਨੂੰ ਦੂਸਰਾ ਸਥਾਨ ਹਾਸਲ ਹੈ ਜਦ ਇਕ ਦੁਨੀਆ ਵਿਚ 13 ਕਰੋੜ ਤੋਂ ਵੱਧ ਲੋਕ ਪੰਜਾਬੀ ਜੁਬਾਨ ਬੋਲਣ ਵਾਲੇ ਵਸਦੇ ਹਨ ਪਰਦੇਸਾਂ ਵਿੱਚ ਵੀ ਜਾ ਕੇ ਪੰਜਾਬੀ ਆਪਣੇ ਮਾਂ ਬੋਲੀ ਤੋਂ ਵਿਰਵੇ ਨਹੀਂ ਹੋਏ ਬਲਕਿ ਉਨ੍ਹਾਂ ਨੇ ਓਥੇ ਜਾ ਕੇ ਵੀ ਇਕ ਪੰਜਾਬ ਵਸਾ ਲਿਆ ਹੈ। ਜਿਨ੍ਹਾਂ ਨੇ ਨਾ ਕਵੇਲ ਪੰਜਾਬੀ ਭਾਸ਼ਾ ਨੂੰ ਸੰਭਾਲਿਆ ਹੋਇਆ ਹੈ ਸਗੋ ਸਾਹਿਤ ਤੇ ਸੱਭਿਆਚਾਰ ਨੂੰ ਵੀ ਨਵੇਕਲੀ ਪਹਿਚਾਣ ਦਿੱਤੀ ਹੈ। ਇਸ ਸਾਲ ਮਾਤ ਭਾਸ਼ਾ ਦਿਵਸ ਮੌਕੇ ਹਿਊਮਨ ਕੰਪਿਊਟਰ ਐਜੂਕੇਸ਼ਨ ਮਿਸ਼ਨ ਵਿਚ ਪੰਜਾਬੀ ਬੋਲੀ ਦੀ ਪ੍ਰਫੁੱਲਤਾ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆ ਨੇ ਮਾਂ ਬੋਲੀ ਵਿੱਚ ਕਵਿਤਾਵਾਂ, ਬੋਲੀਆਂ, ਸਾਹਿਤਕਾਰਾ ਦੀ ਜੀਵਨੀਆਂ ਤੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਹਿਊਮਨ ਕੰਪਿਊਟਰ ਐਜੂਕੇਸ਼ਨ ਮਿਸ਼ਨ ਦੇ ਡਾਇਰੈਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੁਨੀਆ ਦੀ ਸਭ ਤੋਂ ਅਮੀਰ ਭਾਸ਼ਾ ਹੈ। ਦੂਜੀਆ ਭਾਸ਼ਵਾ ਦੇ ਖੂਬਸੂਰਤ ਸ਼ਬਦਾ ਨੂੰ ਆਪਣੇ ਕਾਲਵੇ ਵਿਚ ਭਰਨ ਦੀ ਮੁਹਾਰਤ ਪੰਜਾਬੀ ਭਾਸ਼ਾ ਦੇ ਹਿੱਸੇ ਆਈ ਹੈ, ਉਹ ਮੁਹਾਰਤ ਦੁਨੀਆ ਦੀ ਹੋਰ ਕਿਸੇ ਵੀ ਭਾਸ਼ਾ ਕੋਲ ਨਹੀਂ ਹੈ। ਭਾਸ਼ਾ ਕਿਸੇ ਵੀ ਦੇਸ਼ ਕੌਮ ਦੀ ਪਛਾਣ ਅਤੇ ਉਸ ਜਗ੍ਹਾ ਦੀ ਮਾਣ ਹੁੰਦੀ ਹੈ। ਭਾਸ਼ਾ ਮਨੁੱਖ ਦੀ ਆਤਮਾ ਦਾ ਬਾਹਰੀ ਪ੍ਰਗਟਵਾ ਹੈ ਪਰ ਅਸੀਂ ਆਪਣੀ ਮਾਂ ਬੋਲੀ ਨੂੰ ਭੁੱਲ ਕਿ ਫੋਕੀ ਸ਼ੋਹਰਤ ਲਈ ਜਾਂ ਆਪਣੇ ਆਪ ਨੂੰ ਆਧੁਨਿਕ ਦੱਸਣ ਲਈ ਆਪਣੀ ਸ਼ਾਨ ਦੀ ਖਿਲਾਫ ਸਮਝਣ ਲਗ ਪਏ ਹਾਂ ਮਾਤ ਭਾਸ਼ਾ ਦੀ ਥਾਂ ਅੰਗਰੇਜੀ ਜਾ ਹੋਰ ਭਾਸ਼ਾਵਾਂ ਬੋਲਣ ਨੂੰ ਪਹਿਲ ਦਿੰਦੇ ਹਾਂ।
ਮਾਂ ਬੋਲੀ ਨੂੰ ਵਿਸਾਰ ਕਿ ਬੰਦਾ ਯਤੀਮ ਹੋ ਜਾਂਦਾ ਹੈ, ਕੱਖਾ ਵਾਂਗ ਰੁਲ ਜਾਂਦਾ ਹੈ ਹੋਰ ਖਿੱਤੇ ਹਰ ਕੌਮ ਦੀ ਮਾਤ ਭਾਸ਼ਾ ਹੀ ਉਸ ਦੀ ਵਿਰਾਸਤ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੀ ਹੈ। ਦੂਜਿਆ ਭਾਸ਼ਾਵਾ ਦੇ ਮੁਕਾਬਲੇ ਵਿਅਕਤੀ ਆਪਣੀ ਮਾਤ ਭਾਸ਼ਾ ਵਿੱਚ ਗਿਆਨ ਛੇਤੀ ਹਾਸਿਲ ਕਰਦੇ ਹੈਂ ਕਿਉਕਿ ਇਹ ਭਾਸ਼ਾ ਉਸ ਦੀ ਮਾਂ ਦੀ ਭਾਸ਼ਾ ਹੈਂ ਜੋਂ ਜਨਮ ਸਮੇਂ ਸਭ ਤੋਂ ਪਹਿਲਾਂ ਉਸ ਦੇ ਕੰਨਾਂ ਵਿਚ ਗੁੰਜਦੀ ਹੈ ਬੱਚਾ ਉਸ ਵਿੱਚ ਹੱਸਦਾ, ਰੋਂਦਾ, ਗਾਉਂਦਾ ਤੇ ਖੇਡਦਾ ਹੈ। ਜਿਸ ਭਾਸ਼ਾ ਵਿਚ ਖੁਲ ਹੈ ਉਸ ਵਿੱਚ ਕੋਈ ਰਸਮ ਨਹੀਂ ਕੋਈ ਉਚੇਚਾ ਨਹੀਂ ਕੁਦਰਤੀ ਵਰਤਾਰਾ ਹੈ ਕੁੱਝ ਵੀ ਬਨਾਵਟੀ ਨਹੀਂ।
ਪਰ ਬੜੇ ਅਫਸੋਸ ਦੀ ਗੱਲ ਹੈ ਇੱਕ ਜਿੱਥੇ ਸਾਡੀ ਮਾ ਬੋਲੀ ਵਿਦੇਸ਼ਾ ਵਿਚ ਦਿਨ ਰਾਤ ਫੈਲ ਰਹੀ ਹੈ ਉਥੇ ਹੀ ਆਪਣੀ ਜਨਮ ਭੂਮੀ ਪੰਜਾਬ ਵਿੱਚ ਵਿੱਚ ਹੀ ਅੱਜ ਕੱਲ ਦੇ ਬੱਚੇ ਪੰਜਾਬੀ ਬੋਲਣਾ ਬੇਇਜ਼ਤੀ ਸਮਝਦੇ ਹਨ ਬਹੁਤ ਸਕੂਲਾਂ ਵਿਚ ਤਾ ਪੰਜਾਬੀ ਬੋਲਣ ਤੇ ਜੁਰਮਾਨਾ ਵੀ ਲਗਾਇਆ ਜਾਂਦਾ ਹੈ। ਬੇਸ਼ੱਕ ਹੋਰ ਭਾਸ਼ਵਾਂ ਨੂੰ ਸਿੱਖਣਾ ਜਰੂਰੀ ਹੈ ਪਰ ਮਾ ਬੋਲੀ ਦਾ ਸਤਿਕਾਰ ਸਭ ਤੋਂ ਪਹਿਲਾਂ ਹੈ। ਅਜੋਕੇ ਸਮੇਂ ਨੇ ਜਿੱਥੇ ਸਾਡੇ ਜੀਵਨ ਦੀ ਸਾਦਗੀ ਖੋਹ ਲਈ ਕਿ ਸਾਨੂੰ ਮਸ਼ੀਨ ਬਣਾ ਦਿੱਤਾ ਹੈ ਉਥੇ ਹੀ ਸਾਡਾ ਸਾਹਿਤ ਸੱਭਿਆਚਾਰ ਸਾਡੀ ਮਾ ਬੋਲੀ ਵੀ ਅਲੋਪ ਹੁੰਦੇ ਜਾ ਰਹੇ ਹਨ।
ਸਾਨੂੰ ਹਮੇਸ਼ਾ ਆਪਣੀ ਮਾਤ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਪੰਜਾਬੀ ਸਾਡੇ ਗੁਰੂਆਂ ਸਾਹਿਬਾਨਾ ਵੱਲੋਂ ਦਿੱਤੀ ਸਾਨੂੰ ਅਨਮੋਲ ਦਾਤ ਹੈ ਆਓ ਸਾਰੇ ਮਿਲ ਇਸ ਦੀ ਹੋਂਦ ਨੂੰ ਕਾਇਮ ਰੱਖੀਏ।
0 Comments