ਕੌਲ ਬਰੋਦਰਜ਼ ਵਲੋਂ ਨਿਊਯਾਰਕ ਵਿਖੇ ਗਾਇਕ ਕੇ.ਐਸ ਮੱਖਣ ਦਾ ਗੋਲਡ ਮੈਡਲ ਨਾਲ ਕੀਤਾ ਗਿਆ ਸਨਮਾਨ

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ 
ਜੀ ਦੀਆਂ ਰਚਨਾਵਾਂ ਰਾਹੀਂ ਸਮਾਜ ਨੂੰ ਜਾਗਰੂਕ ਕਰਨ ਤੇ ਹੋਇਆ ਸਨਮਾਨ
         ਜਲੰਧਰ, 22 ਸਤੰਬਰ (ਅਮਰਜੀਤ ਸਿੰਘ ਜੰਡੂ ਸਿੰਘਾ)- ਨਿਊਯਾਰਕ ਵਿੱਚ ਕੌਲ ਬਰੋਦਰਜ਼ ਦੇ ਨਿਵਾਸ ਵਿਖੇ ਗਾਇਕ ਕੇ.ਐਸ ਮੱਖਣ ਨੂੰ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਕੌਲ ਬਰਦਰਜ਼ ਨੇ ਦੱਸਿਆ ਕੇ.ਐਸ ਮੱਖਣ ਨੇ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਧਾਰਮਿਕ ਰਚਨਾਵਾਂ ਗਾਈਆਂ ਹਨ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀਆਂ ਰਚਨਾਵਾਂ ਰਾਹੀਂ ਸਮਾਜ ਨੂੰ ਜਾਗਰੂਕ ਵੀ ਕੀਤਾ ਹੈ ਜਿਸ ਕਰਕੇ ਕੇ.ਐਸ ਮੱਖਣ ਦਾ ਗੋਲਡ ਮੈਡਲ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕੇ.ਐਸ ਮੱਖਣ ਨੇ ਜਾਤ ਪਾਤ ਖਤਮ ਕਰਕੇ ਆਪਣੇ ਗੀਤਾ ਰਾਹੀਂ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਹੈ। 
     ਕੋਲ  ਬਰੋਦਰਜ਼ ਦੇ ਸਰਬਜੀਤ ਕੌਲ, ਜਸਬੀਰ ਰਾਏ ਕੌਲ ਮਿੰਟੂ, ਸੈਂਡੀ ਕੌਲ ਅਤੇ ਇਹਨਾਂ ਦੇ ਪਿਤਾ ਸ਼੍ਰੀ ਚਰਨਜੀਤ ਰਾਏ ਕੌਲ ਵੱਲੋਂ ਨਿਊਯਾਰਕ ਵਿਖੇ ਆਉਣ ਤੇ ਜਿਥੇ ਕੇ.ਐਸ ਮੱਖਣ ਦਾ ਕੌਲ ਭਰਾਵਾਂ ਵੱਲੋਂ ਸਵਾਗਤ ਕੀਤਾ ਗਿਆ ਉਥੇ ਮੱਖਣ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਵੀ ਕੀਤਾ ਗਿਆ। 
      ਇਸ ਸਨਮਾਨ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਪਰਮਜੀਤ ਕਮਾਮ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ, ਬਲਵਿੰਦਰ ਭੋਰਾ ਜਰਨਲ ਸਕੱਤਰ, ਸ੍ਰੀ ਪਿੰਦਰਪਾਲ ਚੇਅਰਮੈਨ ਬੇਗਮਪੁਰਾ ਕਲਚਰ ਸੋਸਾਇਟੀ ਨਿਉਯਾਰਕ, ਸ਼੍ਰੀ ਰਾਜ ਕੁਮਾਰ ਰਾਜੂ ਪ੍ਰਧਾਨ ਬੇਗਮਪੁਰਾ ਕਲਚਰ ਸੋਸਾਇਟੀ ਨਿਉਯਾਰਕ, ਜਸਵਿੰਦਰ ਮਹੇ ਸੀਨੀਅਰ ਮੀਤ ਪ੍ਰਧਾਨ ਬੇਗਮਪੁਰਾ ਕਲਚਰਲ ਸੁਸਾਇਟੀ ਨਿਊਯਾਰਕ, ਜੱਸੀ ਮਹੇ, ਬਲਵਿੰਦਰ ਸਿੰਘ ਦੂਹੜੇ, ਸ਼੍ਰੀ ਨਿਰਮਲ ਮੌਰੋ, ਸ੍ਰੀ ਮਦਨ ਬੱਧਣ, ਸ੍ਰੀ ਚਮਨ ਲਾਲ ਸਾਬਕਾ ਸਰਪੰਚ, ਸ੍ਰੀ ਰਮੇਸ਼ ਮਹੇ, ਜਸਵਿੰਦਰ ਮਹੇ ਦੂਹੜੇ, ਜੋਸਨ ਫੈਮਿਲੀ, ਲਾਲੀ ਮੌਰੋ, ਸ੍ਰੀ ਬਬਲੂ ਜੱਸੀ, ਸ੍ਰੀ ਝਲਮਣ ਦਾਸ, ਜੀਤ ਰਾਮ ਜੈਤੇਵਾਲੀ, ਸ੍ਰੀ ਛਿੰਦਾ ਝਿੱਕਾ, ਸ੍ਰੀ ਮੁਖਤਿਆਰ ਬੰਟੀ,  ਵਿਜੇ ਨੁੱਸੀ, ਸ੍ਰੀ ਮੱਖਣ ਫਰਾਲਾ, ਬਿੱਟੂ ਸਪੀਡੋ, ਜੁਗਨੂੰ ਜੀ, ਹੈਪੀ ਬੱਧਣ, ਅਮਰਿੰਦਰ ਮਾਹੀ, ਹਰਬਲਾਸ ਲਾਲੀ, ਮਿੱਕੀ ਸ਼ਾਹ, ਤਲਵਿੰਦਰ ਬੈਂਸ ਹੈਪੀ, ਬਲਜਿੰਦਰ ਸੋਹਲ, ਮਨਪ੍ਰੀਤ ਮਾਨ, ਦੁਰਗਾ ਦਾਸ, ਰਿੰਕੂ ਪ੍ਰਧਾਨ, ਸੋਨੂ ਮੌਰੋਂ, ਏ.ਐਸ ਰਮਤਾ, ਦੀਪਾ ਕਰਤਾਰਪੁਰੀ, ਠੇਕੇਦਾਰ ਬਲਵੀਰ ਰੰਧਾਵਾ, ਪਰਮਿੰਦਰ ਜੋਸ਼ਨ, ਸੰਜੀਵ ਸ਼ਰਮਾ (ਰਿੰਕੂ), ਹੈਰੀ ਚੌਹਾਨ, ਜਤਨਵੀਰ ਸਿੰਘ ਅਤੇ ਹੋਰਾਂ ਵੱਲੋਂ ਖਾਸ ਤੌਰ ਤੇ ਇਸ ਸਮਾਗਮ ਵਿੱਚ ਹਿੱਸਾ ਲਿਆ ਗਿਆ। ਸਮਾਗਮ ਦੀ ਸਪੰਨਤਾ ਤੇ ਸਮੂਹ ਕੌਲ ਬਰੋਦਜ਼ ਵੱਲੋਂ ਪੁੱਜੇ ਸਾਰੇ ਸਾਥੀਆਂ ਦਾ ਉਚੇਚੇ ਤੋਰ ਤੋ ਧੰਨਵਾਦ ਕੀਤਾ ਗਿਆ।

Post a Comment

0 Comments