ਨਵੇਂ ਭਵਨ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ, ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ, ਸੰਤ ਬਾਬਾ ਰਿਖੀ ਰਾਮ ਜੀ ਦੇ ਸਰੂਪ (ਮੂਰਤੀਆਂ) ਕੀਤੀਆਂ ਗਈਆਂ ਸਥਾਪਿਤ
ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਕੀਤੀ ਸ਼ਿਰਕਤ, ਸੰਗਤਾਂ ਨੇ ਨਿਭਾਈ ਨਿਸ਼ਾਨ ਸਾਹਿਬ ਜੀ ਦੀ ਸਾਂਝੇ ਤੋਰ ਤੇ ਰਸਮ।
ਅਮਰਜੀਤ ਸਿੰਘ ਜੰਡੂ ਸਿੰਘਾ- ਕੁਟੀਆ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ, ਸੰਤ ਬਾਬਾ ਰਿਖੀ ਰਾਮ ਜੀ, ਪਿੰਡ ਜੈਤੇਵਾਲੀ ਜਲੰਧਰ ਵਿਖੇ ਨਵੇਂ ਉਸਾਰੇ ਗਏ ਨਵੇਂ ਭਵਨ ਦਾ ਉਦਘਾਟਨ ਆਵਾਜ਼-ਏ-ਕੌਮ ਸੰਤ ਕ੍ਰਿਸ਼ਨ ਨਾਥ ਜੀ ਮੁੱਖੀ ਡੇਰਾ ਚਹੇੜੂ ਵਾਲਿਆਂ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਪਿੰਡ ਜੈਤੇਵਾਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੋਂ ਅਰਦਾਸ ਬੇਨਤੀ ਕਰਨ ਉਪਰੰਤ ਨਿਸ਼ਾਨ ਸਾਹਿਬ ਸਮੂਹ ਸੰਗਤਾਂ ਨੇ ਸੰਤ ਕ੍ਰਿਸ਼ਨ ਨਾਥ ਜੀ ਦੀ ਅਗਵਾਹੀ ਵਿੱਚ ਨਵੇਂ ਭਵਨਾਂ ਵਿੱਖੇ ਸ਼ੋਭਾ ਯਾਤਰਾ ਦੇ ਰੂਪ ਵਿੱਚ ਲਿਆਂਦਾ ਗਿਆ। ਇਸ ਮੌਕੇ ਪਵਾਰ ਜਠੇਰਿਆਂ ਦੀ ਪ੍ਰਬੰਧਕ ਕਮੇਟੀ ਵੱਲੋਂ ਸਰਬੱਤ ਸੰਗਤਾਂ ਲਈ ਦਹੀਂ ਪਰੋਠਿਆਂ ਅਤੇ ਚਾਹ ਦੇ ਲੰਗਰ ਲਗਾਏ ਗਏੇ। ਉਪਰੰਤ ਸੰਗਤਾਂ ਨੇ ਨਵੇਂ ਭਵਨਾਂ ਵਿੱਖੇ ਪੁੱਜ ਕੇ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਤੇ ਭਵਨ ਵਿੱਚ ਸ਼ੁਸ਼ੋਭਿਤ ਕੀਤੇ ਗਏ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ, ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ, ਸੰਤ ਬਾਬਾ ਰਿਖੀ ਰਾਮ ਜੀ ਦੇ ਸਰੂਪਾਂ (ਮੂਰਤੀਆਂ) ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਨਿਸ਼ਾਨ ਸਾਹਿਬ ਦੀ ਰਸਮ ਮੌਕੇ ਹੈੱਂਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ ਵੱਲੋਂ ਸਰਬੱਤ ਸੰਗਤਾਂ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਤੇ ਸੰਗਤਾਂ ਨੂੰ ਚਾਹ ਪਕੋੜੇ ਦੇ ਲੰਗਰ ਅਤੁੱਤ ਵਰਤਾਏ ਗਏ। ਸੈਕਟਰੀ ਕਮਲਜੀਤ ਖੋਥੜਾਂ ਨੇ ਦਸਿਆ ਕਿ ਇਨਾਂ ਸਮਾਗਮਾਂ ਦੇ ਸਬੰਧ ਵਿੱਚ 1 ਅਕਤੂਬਰ ਨੂੰ ਹੀ ਰਾਤ ਦੇ ਦੀਵਾਨ ਸਜਾਏ ਗਏ ਜਿਸ ਵਿੱਚ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਭੋਗ ਉਪਰੰਤ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਮਹਾਨ ਕੀਰਤਨ ਦਰਬਾਰ ਅੱਜ 2 ਅਕਤੂਬਰ ਨੂੰ ਜੈਤੇਵਾਲੀ ਵਿਖੇ
ਕੁਟੀਆ ਸੰਤ ਬਾਬਾ ਫੂਲ ਨਾਥ ਜੀ ਪਿੰਡ ਜੈਤੇਵਾਲੀ ਵਿਖੇ ਮਹਾਨ ਕੀਰਤਨ ਦਰਬਾਰ ਦੇ ਸਮਾਗਮ ਡੇਰਾ ਚਹੇੜੂ ਮੁੱਖੀ ਸੰਤ ਕਿ੍ਰਸ਼ਨ ਨਾਥ ਮਹਾਰਾਜ ਜੀ ਦੀ ਅਗਵਾਹੀ ਵਿੱਚ ਅੱਜ 2 ਅਕਤੂਬਰ ਦਿਨ ਵੀਰਵਾਰ ਨੂੰ ਸ਼ਰਧਾਪੂਰਬਕ ਕਰਵਾਏ ਜਾ ਰਹੇ ਹਨ। ਜਿਸਦੇ ਸਬੰਧ ਵਿੱਚ 2 ਅਕਤੂਬਰ ਦਿਨ ਵੀਰਵਾਰ ਨੂੰ ਸ਼੍ਰੀ ਅੰਮ੍ਰਿਤਬਾਣੀ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪਾਂ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਧਾਰਮਿਕ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਵੱਖ ਵੱਖ ਰਾਗੀ ਜਥਿਆਂ ਤੋਂ ਇਲਾਵਾ ਇੰਟਰਨੈਸ਼ਨਲ ਪੰਜਾਬੀ ਗਾਇਕਾ ਪ੍ਰੇਮ ਲਤਾ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਗਾ ਕੇ ਨਿਹਾਲ ਕਰਨਗੇ। ਅੱਜ ਦੇ ਸਮਾਗਮਾਂ ਮੌਕੇ ਤੇੇ ਸੰਤ ਕਿ੍ਰਸ਼ਨ ਨਾਥ ਜੀ, ਸੰਤ ਅਵਤਾਰ ਦਾਸ ਜੀ, ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾਂ, ਜਸਵਿੰਦਰ ਬਿੱਲਾ, ਰਾਮ ਜੀ ਦਾਸ ਚੰਦੜ, ਗੁਰਵਿੰਦਰਾ ਰਾਣੀ ਯੂ.ਕੇ, ਓੁਮ ਪ੍ਰਕਾਸ਼ ਮੈਹਤੋਂ, ਆਸ਼ਾ ਰਾਣੀ ਈਸਟ ਲੰਡਨ, ਇੰਦਰਜੀਤ ਕੌਰ ਇਟਲੀ, ਸਰਪੰਚ ਸੁਮਿੱਤਰੀ ਦੇਵੀ, ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਪੰਚ ਅਮਿਤ ਪਵਾਰ, ਬਿੰਦਰ ਜੈਤੇਵਾਲੀ, ਰਾਜ ਕੁਮਾਰ ਅਰੋੜਾ ਰਾਮ ਰਤਨ, ਪੰਚ ਵਿਨੋਧ ਕੁਮਾਰ, ਪੰਚ ਸੁਖਵਿੰਦਰ ਕੁਮਾਰ, ਪਿ੍ਰੰਸੀਪਲ ਹਰਦੀਪ ਕੌਰ, ਸੂਬੇਦਾਰ ਲਹਿਬਰ ਸਿੰਘ, ਕੇਵਲ ਕਿਸ਼ਨ ਸੰਧੂ, ਬੀ.ਆਰ ਸਿੱਧੂ, ਜੀਤ ਰਾਮ ਭਗਤ ਰਾਮ, ਰਾਮ ਪ੍ਰਕਾਸ਼, ਕਮਲਜੀਤ, ਸਰਬਜੀਤ ਲਾਲ, ਤਿਲਕ ਰਾਜ, ਸੁਰਜੀਤ ਕੌਰ, ਕਮਲੇਸ਼ ਰਾਣੀ, ਮਨਜੀਤ ਕੌਰ ਤੇ ਹੋਰ ਸੇਵਾਦਾਰ ਸੰਗਤਾਂ ਹਾਜਰ ਸਨ ਤੇ ਥਾਣਾ ਪਤਾਰਾ ਪੁਲਿਸ ਪ੍ਰਸ਼ਾਸ਼ਨ ਦੀਆਂ ਸੇਵਾਵਾਂ ਵੀ ਭਰਭੂਰ ਰਹੀਆਂ।
ਕੈਪਸ਼ਨ- ਪਿੰਡ ਜੈਤੇਵਾਲੀ ਵਿਖੇ ਨਵੇਂ ਭਵਨ ਵਿੱਚ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨਾਲ ਹਾਜ਼ਰ ਪ੍ਰਬੰਧਕ ਤੇ ਸਮੂਹ ਸੰਗਤਾਂ, ਤੇ ਪਿੰਡ ਸੋਭਾ ਯਾਤਰਾ ਦੌਰਾਨ ਹਾਜਰ ਸੰਗਤਾਂ।
0 Comments