ਸ਼ਹੀਦ ਬਾਬਾ ਮੱਤੀਂ ਜੀ ਸੇਵਾ ਸੁਸਾਇਟੀ ਵੱਲੋਂ ਆਪਣਾਂ ਸੱਤਵਾਂ ਮਕਾਨ ਬਣਾ ਪਾਠੀ ਸਿੰਘ ਦੇ ਪਰਿਵਾਰ ਨੂੰ ਸੌਪਿਆ

ਆਦਮਪੁਰ (ਅਮਰਜੀਤ ਸਿੰਘ)- ਪਿੱਛਲੇ ਲੰਮੇ ਸਮੇਂ ਤੋਂ ਸਮੂਹ ਸਾਧ ਸੰਗਤ ਅਤੇ ਐੱਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਲਾਕੇ ਦੀ ਸਿਰਮੌਰ ਸੰਸਥਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵਲੋਂ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਪਰਿਵਾਰਾਂ ਦੀ ਦਿਨ ਰਾਤ ਨਿਸ਼ਕਾਮ ਮੱਦਦ ਕੀਤੀ ਜਾਂਦੀ ਹੈ ਇਸੇ ਲੜੀ ਤਹਿਤ ਪਿਛਲੇ ਦਿਨੀਂ ਸੇਵਾ ਸੁਸਾਇਟੀ ਡਰੋਲੀ ਕਲਾਂ ਵਲੋਂ ਸ਼ਹੀਦ ਬਾਬਾ ਫਤਹਿ ਸਿੰਘ ਜੀ ਨਗਰ ਕਪੂਰਥਲਾ ਵਿਖੇ ਗੁਰੂ ਘਰ ਦੇ ਵਜੀਰ ਪਾਠੀ ਸਿੰਘ ਦੇ ਲਈ ਬਣਾਇਆ ਗਿਆ ਸੱਤਵਾਂ ਮਕਾਨ ਪਾਠੀ ਸਿੰਘ ਦੇ ਪਰਿਵਾਰ ਨੂੰ ਸਮਰਪਿਤ ਕਰ ਦਿੱਤਾ ਗਿਆ ਇਸ ਸਮੇਂ ਵਿਸ਼ੇਸ਼ ਕਰਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਰਪੰਚ ਯੂਨੀਅਨ ਦੇ ਪ੍ਰਧਾਨ ਸਰਪੰਚ ਕੁਲਵਿੰਦਰ ਬਾਘਾ ਵਲੋਂ ਹਮੇਸ਼ਾ ਆਪਣਾਂ ਭਰਪੂਰ ਸਾਥ ਦਿੰਦਿਆਂ ਹੋਇਆਂ ਜਿੱਥੇ ਸੇਵਾ ਸੁਸਾਇਟੀ ਦੀ ਚੜਦੀਕਲਾ ਦੀ ਅਰਦਾਸ ਬੇਨਤੀ ਕੀਤੀ ਉੱਥੇ ਹੀ ਪਰਿਵਾਰ ਨੂੰ ਨਵੇਂ ਘਰ ਦੀਆਂ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਵੀ ਦਿੱਤੀਆਂ ਇਸ ਮੌਕੇ ਕੁਲਵਿੰਦਰ ਬਾਘਾ, ਸੇਵਾ ਸੁਸਾਇਟੀ ਮੀਤ ਪ੍ਰਧਾਨ ਇੰਦਰ ਮਿਨਹਾਸ, ਕਰਨ ਪੰਚ, ਸੁੱਖੀ ਦਾਊਦਪੁਰੀਆ, ਪ੍ਰਦੀਪ ਸਿੰਘ ਅਤੇ ਭਾਈ ਸੁਖਜੀਤ ਸਿੰਘ ਸੇਵਾਦਾਰ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਦੇ ਪਾਠੀ ਸਿੰਘ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ

Post a Comment

0 Comments