ਜਲੰਧਰ/ਹੁਸ਼ਿਆਰਪੁਰ (ਅਮਰਜੀਤ ਸਿੰਘ, ਤਰਸੇਮ ਦੀਵਾਨਾਂ)- ਆਯੂਰਵੈਦ ਨੂੰ ਜੀਵਨ ਵਿੱਚ ਅਪਨਾਉਣ ਨਾਲ ਸੈਂਕੜੇ ਬੀਮਾਰੀਆਂ ਨੂੰ ਛੁਟਕਾਰਾ ਮਿਲਦਾ ਹੈ ਅਤੇ ਇਹ ਸਰੀਰ ਵਿਚੋਂ ਜ੍ਹੜ ਤੋਂ ਰੋਗ ਮਿਟਾ ਕੇ ਸਰੀਰ ਨੂੰ ਤੰਦਰੁਸਤੀ ਬਖਸ਼ਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਵੈਦ ਬਲਜਿੰਦਰ ਰਾਮ ਖੜਕਾ ਨੇ ਦਸਿਆ ਕਿ ਆਰੋਗਿਆ ਆਯੂਰਵੈਦਿਕ ਕਲੀਨਿਕ ਦੀ ਟੀਮ ਦਾ ਵੀ ਇਹੋ ਮੰਤਵ ਹੈ ਕਿ ਮਾਨਵਤਾ ਨੂੰ ਰੋਗ ਮੁਕਤ ਕਰਨਾਂ ਜਿਸਦੇ ਤਹਿਤ ਅੱਜ ਅਰੋਗਿਆ ਆਯੂਰਵੈਦਿਕ ਕਲੀਨਿਕ ਵੱਲੋਂ ਮੁੱਖੀ ਵੈਦ ਬਲਜਿੰਦਰ ਰਾਮ ਅਤੇ ੳਨਾਂ ਦੀ ਟੀਮ ਵਲੋਂ ਮੁਫਤ ਮੈਡੀਕਲ ਚੈੱਕਅਪ ਕੈਂਪ ਗੱਦੀ ਨਸ਼ੀਨ ਸੰਤ ਰਮੇਸ਼ ਦਾਸ ਜੀ ਦੀ ਅਗਵਾਈ ਵਿਚ ਪਿੰਡ ਸ਼ੇਰਪੁਰ ਢੱਕਂੋ ਡੇਰਾ ਕੱਲਰਾਂ ਬ੍ਰਹਮਲੀਨ 108 ਸੰਤ ਨਰਾਇਣ ਦਾਸ ਵਿਖੇ ਲਗਾਇਆ ਗਿਆ। ਇਸ ਕੈਂਪ ਵਿਚ ਲਗਭਗ 1200 ਮਰੀਜਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਜਿਸ ਵਿਚ ਡਾ. ਜੇ.ਪੀ ਸਿੰਘ ਅਮਿ੍ਰਤਸਰ ਅਤੇ ਮਨੋਜ ਮੋਟਾ ਵਲੋਂ ਕੈਂਪ ਵਿੱਚ ਆਉਣ ਵਾਲੇ ਮਰੀਜ਼ਾਂ ਲਈ ਮੁੱਫਤ ਦਵਾਈਆਂ ਦੀ ਸੇਵਾ ਕੀਤੀ ਗਈ। ਇਸ ਮੈਡੀਕਲ ਕੈਂਪ ਦਾ ਉਦਘਾਟਨ ਡੇਰੇ ਦੇ ਮੁੱਖ ਗਦੀਨਸ਼ੀਨ ਸੰਤ ਰਮੇਸ਼ ਦਾਸ ਜੀ ਵਲੋਂ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ ਗਿਆ। ਇਸ ਕੈਂਪ ਮੌਕੇ ਤੇ ਸੰਤ ਨਿਰਮਲ ਦਾਸ ਜੀ ਬਾਬੇ ਜੋੜੇ ਵਾਲੇ ਅਤੇ ਭੈਣ ਸੰਤੋਸ਼ ਕੁਮਾਰੀ ਵੀ ਉਚੇਚੇ ਤੋਰ ਤੇ ਪੁੱਜੇ। ਆਰੋਗਿਆ ਆਯੂਰਵੈਦਿਕ ਦੇ ਸੰਚਾਲਕ ਵੈਦ ਬਲਜਿੰਦਰ ਰਾਮ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਆਯੂਰਵੈਦਿਕ ਦਵਾਈਆਂ ਦਾ ਸਰੀਰ ਤੇ ਕੋਈ ਵੀ ਨੁਕਸਾਨ ਨਹੀਂ ਹੁੰਦਾ, ਇਹ ਸਰੀਰ ਨੂੰ ਅਰੋਗ ਰੱਖਣ ਵਿੱਚ ਆਪਣਾ ਅਹਿੱਮ ਰੋਲ੍ਹ ਨਿਭਾਉਦੀਆਂ ਹਨ। ਇਸ ਕੈਂਪ ਵਿਚ ਵੈਦ ਬਲਜਿੰਦਰ ਰਾਮ ਅਤੇ ਉਨਾਂ ਦੇ ਟੀਮ ਦੇ ਨਾਲ ਵੈਦ ਰਵਿਕਾ ਨਵਾਂ ਸ਼ਹਿਰ, ਵੈਦ ਗੁਰਪ੍ਰੀਤ ਕੌਰ, ਵੈਦ ਦਵਿੰਦਰ ਸਿੰਘ, ਵੈਦ ਪਰਮਿੰਦਰ ਕੌਰ, ਲੋਕੇਸ਼ ਕੁਮਾਰ, ਚਰਨਜੀਤ ਭਾਰਤਵਾਜ, ਵੈਦ ਸ਼ਿਵਾਨੀ, ਸੁਨੀਲ ਕੁਮਾਰ ਰੌਕੀ ਧੰਨਵਤਰੀ ਨੇ ਲੋਕਾਂ ਦਾ ਚੈਅਕੱਪ ਕਰਨ ਅਤੇ ਦਵਾਈਆਂ ਵਿਤਰਿਤ ਕਰਨ ਦੀ ਸੇਵਾ ਨਿਭਾਈ। ਇਸ ਦੌਰਾਨ ਗਦੀਨਸ਼ੀਨ ਸੰਤ ਰਮੇਸ਼ ਦਾਸ ਜੀ ਵਲੋਂ ਵੈਦਾਂ ਨੂੰ ਉਚੇਚੇ ਤੋਰ ਤੇ ਸਨਮਾਨਿਤ ਕੀਤਾ ਗਿਆ।
0 Comments