ਭਗਵਾਨ ਸਿੰਘ ਜੌਹਲ - ਕੌਮੀ ਸੇਵਾ ਤੇ ਦੇਸ਼ਭਗਤੀ ਨੂੰ ਜੀਵਨ ਮਨੋਰਥ ਜਾਨਣ ਵਾਲੇ ਇਨਸਾਨ ਬਹੁਤ ਘੱਟ ਮਿਲਦੇ ਹਨ। ਮਾਸਟਰ ਮੋਤਾ ਸਿੰਘ ਦਾ ਸਮੁੱਚਾ ਜੀਵਨ ਦੇਸ਼ ਸੇਵਾ ਨੂੰ ਸਮਰਪਿਤ ਸੀ, ਇਸੇ ਕਰਕੇ ਉਹ ਅੰਗਰੇਜ਼ ਹਕੂਮਤ ਦੀਆਂ ਅੱਖਾਂ ਵਿੱਚ ਹਮੇਸ਼ਾ ਰੜਕਦੇ ਰਹੇ। ਉਨ੍ਹਾਂ ਦੀ ਖਾਹਿਸ਼ ਸੀ, ਕਿ ਦੇਸ਼ ਦੀ ਅਜ਼ਾਦੀ ਅਤੇ ਸਿੱਖਾ ਦੇ ਭਵਿੱਖ ਨੂੰ ਸੰਵਾਰਨ ਲਈ ਹਰ ਨੌਜ਼ਵਾਨ ਦੇਸ਼ ਭਗਤੀ ਦੇ ਰੰਗ ਵਿਚ ਰੰਗਿਆ ਹੋਣਾ ਚਾਹੀਦਾ ਹੈ। ਸ਼ਾਇਦ ਇਸੇ ਕਰਕੇ ਉਹ ਅਜਿਹੇ ਸਿੱਖ ਆਗੂ ਸਨ, ਜਿਨ੍ਹਾਂ ਤਾਅ-ਉਮਰ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਗ੍ਰਹਿਸਥ ਜੀਵਨ ਵਿਚ ਪ੍ਰਵੇਸ਼ ਨਹੀਂ ਸੀ ਕੀਤਾ। ਉਸ ਸਮੇਂ ਪੰਜਾਬ ਦੇ ਬਹੁਤੇ ਪਰਿਵਾਰ ਅਨਪੜ੍ਹਤਾ ਅਤੇ ਗ਼ਰੀਬੀ ਕਾਰਨ ਬੜੀ ਤੰਗੀ ਦਾ ਜੀਵਨ ਬਤੀਤ ਕਰ ਰਹੇ ਸਨ। ਮਾਸਟਰ ਮੋਤਾ ਸਿੰਘ ਨੂੰ ਉਚੇਰੀ ਸਿਖਿਆ ਪ੍ਰਦਾਨ ਕਰਵਾਉਣ ਲਈ ਉਨ੍ਹਾਂ ਦੇ ਮਾਤਾ ਪਿਤਾ ਜੀ ਨੇ ਹਰ ਸੰਭਵ ਯਤਨ ਕੀਤਾ। ਇਸ ਦੇਸ਼ ਭਗਤ ਤੇ ਕ੍ਰਾਂਤੀਕਾਰੀ ਸਿੱਖ ਆਗੂ ਦਾ ਜਨਮ ਜਿਲ੍ਹਾ ਤੇ ਤਹਿਸੀਲ ਜਲੰਧਰ ਦੇ ਪਿੰਡ ਪਤਾਰਾ ਵਿਖੇ 28 ਫਰਵਰੀ 1988 ਨੂੰ ਸ. ਗੋਪਾਲ ਸਿੰਘ ਦੇ ਗ੍ਰਹਿ ਵਿਖੇ ਹੋਇਆ। ਮੈਟਿ੍ਰਕ ਦਾ ਇਮਤਿਹਾਨ ਪਾਸ ਕਰਨ ਪਿੱਛੋਂ ਆਪ ਟੀਚਰ ਟਰੇਨਿੰਗ ਪ੍ਰਾਪਤ ਕਰਕੇ ਵੱਖ ਵੱਖ ਸਕੂਲਾਂ ਵਿਚ ਤਾਇਨਾਤ ਰਹੇ। ਇਸ ਪਿੱਛੋਂ ਗਿਆਨੀ ਮੁਨਸ਼ੀ, ਫਾਜ਼ਿਲ ਅਤੇ ਬੀ. ਏ ਪਾਸ ਕਰਕੇ ਅੰਮ੍ਰਿਤਸਰ ਸ਼ਹਿਰ ਨਾਮਵਰ ਵਿੱਦਿਅਕ ਸੰਸਥਾ ਅਤੇ ਸੁੱਖਾ ਸਿੰਘ ਖਾਲਸਾ ਸਕੂਲ ਵਿਖੇ ਅਤੇ ਉਸ ਤੋਂ ਬਾਅਦ ਤਲਵੰਡੀ ਸਾਬੋ (ਦਮਦਮਾ ਸਾਹਿਬ) ਖਾਲਸਾ ਸਕੂਲ ਅਕਾਲ ਕਾਲਜ ਮਸਤੂਆਣਾ ਵਿਖੇ ਵੀ ਅਧਿਆਪਕ ਦਾ ਕਾਰਜ਼ ਕੀਤਾ।
ਕੌਮੀ ਦਰਦ ਦੇ ਜਜ਼ਬੇ ਅਧੀਨ ਉਹ ਚਾਹੁੰਦੇ ਸਨ ਹਰ ਪੰਜਾਬੀ ਸਿੱਖਿਆ ਦੇ ਖੇਤਰ ਵਿੱਚ ਨਿਪੁੰਨ ਹੋਵੇ। ਇਸੇ ਕਰ ਕੇ ਮਾਸਟਰ ਮੋਤਾ ਸਿੰਘ ਨੇ ਮਾਝਾ ਖਾਲਸਾ ਦੀਵਾਨ ਨਾਲ ਮਿਲ ਕੇ ਕਈ ਥਾਵਾਂ ਤੇ ਲੜਕਿਆਂ ਲਈ ਖਾਲਸਾ ਸਕੂਲ ਵੀ ਸਥਾਪਤ ਕੀਤੇ। ਉਪਰੰਤ ਆਪਣੇ ਪਿੰਡ ਪਤਾਰਾ ਵਿਖੇ ਵੀ ਪਬਲਿਕ ਸਕੂਲ ਦੀ ਸਥਾਪਨਾ ਕੀਤੀ ਜੋ ਹੁਣ ਸਰਕਾਰੀ ਸਕੂਲ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਮਾਸਟਰ ਮੋਤਾ ਸਿੰਘ ਜੀ ਨੇ ਛੇਤੀ ਹੀ ਸਿੱਖਿਆ ਦੇ ਖੇਤਰ ਤੋਂ ਵਿਹਲੇ ਹੋ ਕੇ ਅੰਗਰੇਜ਼ ਹਕੂਮਤ ਨੂੰ ਦੇਸ਼ ਵਿੱਚੋਂ ਕੱਢਣ ਲਈ ਸੰਘਰਸ਼ ਵਿਚ ਕੁੱਦ ਪਏ। ਆਪਜੀ ਨੇ ਰਾਜਨੀਤਕ ਖੇਤਰ ਵਿੱਚ ਆ ਕੇ ਦਿਨ-ਰਾਤ ਇੱਕ ਕਰ ਦਿੱਤਾ। ਆਪਜੀ ਦੀ ਬੋਲਣ ਦੀ ਸਮਰੱਥਾ ਤੇ ਇਤਿਹਾਸ ਜਾਣਕਾਰੀ ਦੀ ਹਰ ਇੱਕ ਸਰੋਤਾ ਪ੍ਰਸੰਸਾ ਕਰਦਾ ਸੀ।
11 ਅਪ੍ਰੈਲ 1919 ਨੂੰ ਸ਼ਾਹੀ ਮਸਜਿਦ ਲਾਹੌਰ ਵਿਖੇ ਅੰਗਰੇਜ਼ ਸਰਕਾਰ ਵਿਰੋਧੀ ਤਕਰੀਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਮਾਰਸ਼ਲ ਲਾਅ ਅਧੀਨ ਗਿ੍ਰਫਤਾਰ ਕਰ ਲਿਆ। ਜੇਲ ਵਿੱਚ ਹਰਕੇਦੀ ਨੂੰ ਦਸਤਾਰ ਸਜਾਉਣ ਦੀ ਇਜ਼ਾਜ਼ਤ ਨਹੀਂ ਸੀ ਮਿਲਦੀ। ਮਾਸਟਰ ਮੋਤਾ ਸਿੰਘ ਜੀ ਨੇ ਇਸ ਪਾਬੰਦੀ ਦੇ ਵਿਰੋਧ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿਤੀ। ਸਰਕਾਰ ਨੂੰ ਮਜ਼ਬੂਰ ਹੋ ਕੇ ਲਾਈ ਪਾਬੰਦੀ ਵਾਪਸ ਲੈਣੀ ਪਈ।
ਇਨ੍ਹਾਂ ਦਿਨਾਂ ਵਿੱਚ ਹੀ ਗੁਰਦੁਆਰਾ ਸੁਧਾਰ ਲਹਿਰ ਦਾ ਅਰੰਭ ਹੋਇਆ। ਆਪ ਇਸ ਲਹਿਰ ਵਿੱਚ ਬਹੁਤ ਸਰਗਰਮ ਹੋ ਗਏ ਪਰ ਸਿੱਖਾ ਦੀ ਨਵੀਂ ਬਣੀ ਪਾਰਟੀ ਸ਼ੋਮਣੀ ਅਕਾਲੀ ਦਲ ਦੇ ਸ਼ਾਂਤਮਈ ਅੰਦੋਲਨ ਨਾਲ ਆਪ ਸਹਿਮਤ ਨਹੀਂ ਸੀ। ਉਨ੍ਹਾਂ ਦੀ ਰਾਏ ਸੀ ਸਿੱਧੀ ਉਂਗਲ ਨਾਲ ਘਿਉ ਨਹੀਂ ਨਿਕਲਣਾ, ਅੰਗਰੇਜ਼ ਹਕੂਮਤ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਦੋ ਹੱਥ ਕਰਨੇ ਹੀ ਪੈਣਗੇ। ਇਸੇ ਸਮੇਂ ਸ਼੍ਰੀ ਤਾਰਨ ਤਾਰਨ ਸਾਹਿਬ ਤੇ ਨਨਕਾਣਾ ਸਾਹਿਬ ਦੇ ਖੂਨੀ ਸਾਕਿਆਂ ਨੇ ਧੁੱਰ ਅੰਦਰੋਂ ਝੰਜੋੜ ਕੇ ਰੱਖ ਦਿਤਾ। ਨਨਕਾਣਾ ਸਾਹਿਬ ਜੀ ਦੇ ਖੂਨੀ ਸਾਕੇ ਤੋਂ ਥੋੜੇ ਦਿਨਾਂ ਬਾਅਦ 19 ਤੋਂ 21 ਮਾਰਚ, 1021 ਨੂੰ ਹੁਸ਼ਿਆਰਪੁਰ ਵਿਖੇ ਹੋਈ ਸਿੱਖ ਐਯੂਨੇਸ਼ਨਲ ਕਾਨਫੰਸ ਸਮੇਂ ਇਨ੍ਹਾਂ ਬੱਬਰ ਅਕਾਲੀ ਲਹਿਰ ਦੇ ਪ੍ਰਮੱਖ ਆਗੂ ਜਥੇਦਾਰ ਕ੍ਰਿਸ਼ਨ ਸਿੰਘ ਗੜਗੱਜ ਨਾਲ ਮਿੱਲਕੇ ਇੱਕ ਖੂਫ਼ੀਆ ਮੀਟਿੰਗ ਕੀਤੀ। ਇਸ ਮੀਚਿੰਗ ਵਿੱਚ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਨਾਲ ਸਬੰਧਿਤ ਸਾਰੇ ਗੁਰੂ ਦੋਖੀਆਂ ਨੂੰ ਮਾਰ ਮੁਕਾਉਣ ਦਾ ਫੈਸਲਾ ਕੀਤਾ ਗਿਆ। ਬੱਬਰ ਅਕਾਲੀ ਲਹਿਰ ਨਾਲ ਜੁੱੜ ਕੇ ਪ੍ਰਚਾਰ ਵਿੱਚ ਜੁੜ ਗਏ। ਉਨ੍ਹਾਂ ਦਿਨ ਰਾਤ ਜੁਝਾਰੂ ਨੋਜਵਾਨ ਸਿੱਖ ਆਗੂਆਂ ਨੂੰ ਪ੍ਰਚਾਰ ਤੇ ਪ੍ਰਸਾਰ ਲਈ ਇਕੱਠੇ ਕਰਕੇ ਬੱਬਰ ਅਕਾਲੀ ਲਹਿਰ ਨੂੰ ਹੁਲਾਰਾ ਦਿਤਾ। ਇਸ ਲਹਿਰ ਨਾਲ ਸਬੰਧਿਤ ਕਾਰਜ਼ ਲਈ ਅਫ਼ਗਾਨਿਸਤਾਨ ਦੇ ਸ਼ਹਿਰ ਕਾਬੁੱਲ ਦੀ ਵੀ ਆਪ ਜੀ ਨੇ ਦੌਰਾ ਕੀਤਾ। ਬੱਬਰ ਅਕਾਲੀ ਲਹਿਰ ਦੇ ਆਗੂ ਹੋਣ ਕਰਕੇ, ਖਾਸ ਕਰ ਹਕੂਮਤ ਦੇ ਬਾਗੀ ਖਾੜਕੂ ਆਗੂ ਵਜੋਂ ਆਪ ਜੀ ਨੂੰ 15 ਜੂਨ 1922 ਨੂੰ ਗਿ੍ਰਫਤਾਰ ਕਰ ਲਿਆ ਗਿਆ। ਲਗਾਤਾਰ 7 ਸਾਲ ਜੇਲਾਂ ਵਿੱਚ ਸਖ਼ਤ ਕੈਦ ਭੁਗਤੀ। ਫਿਰ ਜੇਲ ਤੋਂ ਬਾਹਰ ਆਉਣ ਉਪਰਤ ਆਪ ਜੀ ਨੂੰ ਵਾਰ-ਵਾਰ ਗਿਫ਼ਤਾਰ ਕਰਕੇ ਵੱਖ-ਵੱਖ ਜੁਰਮਾਂ ਅਧੀਨ ਸਰਕਾਰ ਦੇ ਖ਼ਤਰਨਾਕ ਬਾਗੀ ਵਜੋਂ ਜੇਲਾਂ ਵਿੱਚ ਰੱਖਿਆ ਗਿਆ। ਦੇਸ਼ ਦੀ ਅਜ਼ਾਦੀ ਲਈ ਕਾਲ ਕੋਠਰੀਆਂ ਮਾਸਟਰ ਮੋਤਾ ਸਿੰਘ ਨੂੰ ਆਪਣੇ ਅਕੀਦੇ ਤੇ ਉਦੇਸ਼ ਤੋਂ ਡੁਲਾਅ ਨਾ ਸਕੀਆਂ। ਦੇਸ਼ ਦੀ ਅਜ਼ਾਦੀ ਤੋਂ ਬਾਅਦ ਵਿੱਚ ਹੋਈ ਵਿਧਾਨ ਸਭਾ ਦੀ ਚੋਣ ਵਿੱਚ ਆਪ ਜਨਤਾ ਵਲੋਂ ਵਿਧਾਇਕ ਚੁੱਣ ਲਏ ਗਏ। ਪਰ ਅੰਦਰਲਾ ਦੇਸ਼ ਭਗਤੀ ਅਤੇ ਲੋਕ ਸੇਵਕ ਵਾਰ-ਵਾਰ ਦੁੱਖੀ ਲੋਕਾਂ ਦੀ ਸੇਵਾ ਵਿੱਚ ਵੰਗਾਰਦਾ ਰਿਹਾ। ਛੇਤੀ ਹੀ ਮਾ. ਮੋਤਾ ਸਿੰਘ ਨੇ ਵਿਧਾਇਕ ਵਜੋਂ ਅਸਤੀਫ਼ਾ ਦੇ ਕੇ ਵਿਦਾਇਕੀ ਦੇ ਅਹੁੱਦੇ ਤੋਂ ਵਿਹਲੇ ਹੋ ਕੇ ਕਿਸਾਨ ਲਹਿਰ ਵਿੱਚ ਸ਼ਾਮਲ ਹੋ ਗਏ।
ਮਾ. ਮੋਤਾ ਸਿੰਘ ਬੇਦਾਗ਼ ਤੇ ਨਿਧੜਕ ਸਿੱਖ ਆਗੂ ਸਨ, ਉਨ੍ਹਾਂ ਸਾਰੀ ਜਿੰਦਗੀ ਕੋਈ ਵੀ ਜਾਇਦਾਦ ਨਹੀਂ ਬਣਾਈ ਅਤੇ ਨਾ ਹੀ ਰਿਸ਼ਤੇਦਾਰੀਆਂ ਦੇ ਮੋਹ ਵਿੱਚ ਫਸੇ। ਉਨ੍ਹਾਂ ਸਿਰਫ਼ ਦੇਸ਼ ਕੋਮ ਅਤੇ ਸਿੱਖ ਕੋਮ ਨਾਲ ਪਿਆਰ ਕੀਤਾ। ਜਲੰਧਰ ਬਸ ਸਟੈਂਡ ਨਜ਼ਦੀਕ ਹੀ ਇਨ੍ਹਾਂ ਦੇ ਨਾਂਅ ਤੇ ਬਣਿਆ ਮਾਸਟਰ ਮੋਤਾ ਸਿੰਘ ਨਗਰ ਇਨ੍ਹਾਂ ਦੀ ਦੇਸ਼ ਭਗਤੀ ਨੂੰ ਸਮਰਪਿੱਤ ਕੀਤਾ ਗਿਆ। 9 ਫ਼ਰਵਰੀ 1960 ਈ. ਨੂੰ ਆਪ ਇਸ ਫ਼ਾਨੀ ਸੰਸਾਰ ਤੋਂ ਹਮੇਸ਼ਾ ਲਈ ਵਿੱਦਾ ਹੋ ਗਏ। ਅੱਜ ਕੇਵਲ ਉਨ੍ਹਾਂ ਦਾ ਯਾਦ ਹੀ ਬਾਕੀ ਹੈ।
ਈਮੇਲ : bhagwansinghjohal0gmail.som
0 Comments