ਦਰਬਾਰ ਬਾਬਾ ਇੱਛਾਧਾਰੀ ਵਿਖੇ ਬਾਬਾ ਦਿਲਬਾਗ ਸ਼ਾਹ ਜੀ ਦੀ ਅਗਵਾਹੀ ਵਿੱਚ ਸੰਗਤਾਂ ਨੇ ਮਨਾਇਆ, ਮਹਾਂਸ਼ਿਵਰਾਤਰੀ ਪੁਰਬ
ਜਲੰਧਰ 19 ਫ਼ਰਵਰੀ (ਅਮਰਜੀਤ ਸਿੰਘ)- ਜੰਡੂ ਸਿੰਘਾ ਦੇ ਨਜ਼ਦੀਕੀ ਪਿੰਡ ਧੋਗੜੀ ਵਿਖੇ ਮੋਜੂਦ ਦਰਬਾਰ ਬਾਬਾ ਇੱਛਾਧਾਰੀ ਡੇਰਾ ਅਮਿ੍ਰਤਸਰੀਆਂ ਦਾ ਵਿਖੇ ਸ਼੍ਰੀ ਮਹਾਂਸ਼ਿਵਰਾਤਰੀ ਦਾ ਪੁਰਬ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਗੱਦੀਨਸ਼ੀਨ ਸੇਵਾਦਾਰ ਸਤਿਕਾਰਯੋਗ ਬਾਬਾ ਦਿਲਬਾਗ ਸ਼ਾਹ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਝੰਡਾ ਚੜਾਉਣ ਦੀ ਰਸਮ ਸਮੂਹ ਸੰਗਤਾਂ ਵਲੋਂ ਸਾਂਝੇ ਤੋਰ ਤੇ ਨਿਭਾਈ ਗਈ ਅਤੇ ਬਾਬਾ ਭੋਲੇ ਨਾਥ ਮਹਾਰਾਜ ਜੀ ਦੀ ਪੂਜਾ ਕੀਤੀ ਗਈ। ਉਪਰੰਤ ਕਵਾਲੀਆਂ ਦਾ ਪ੍ਰੋਗਰਾਮ ਸਲੀਮ ਐਂਡ ਪਾਰਟੀ ਬੈਂਚਾਂ ਵਾਲਿਆਂ ਵਲੋਂ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਗਾਇਕ ਪੀ.ਐਸ. ਬਿੱਲਾ, ਗਾਇਕ ਮਨਜੀਤ ਸੋਨੀਆ-ਅਮਰੀਕ ਬੱਲ, ਉਮਜੀਤ, ਰਜਿੰਦਰ, ਸ਼ਸ਼ੀ ਬਾਲਾ ਵਲੋਂ ਵੀ ਸੰਗਤਾਂ ਨੂੰ ਬਾਬਾ ਭੋਲੇਨਾਥ ਮਹਾਰਾਜ ਜੀ ਦੀ ਮਹਿਮਾ ਗਾ ਕੇ ਨਿਹਾਲ ਕੀਤਾ ਗਿਆ। ਇਸ ਮੌਕੇ ਨਕਲਾਂ ਦਾ ਪ੍ਰੋਗਰਾਮ ਪੰਮੀ ਨਕਾਲ ਐਂਡ ਪਾਰਟੀ ਕਬੂਲਪੁਰ ਵਾਲਿਆਂ ਵਲੋਂ ਪੇਸ਼ ਕੀਤਾ ਗਿਆ, ਜਿਸਦਾ ਸੰਗਤਾਂ ਨੇ ਅਨੰਦ ਮਾਣਿਆ। ਇਸ ਮੌਕੇ ਡੋਲੀ ਮਹੰਤ ਚੱਬੇਵਾਲ, ਬਾਬਾ ਗੁਰਮੇਲ ਸ਼ਾਹ ਪਿੰਡ ਧੋਗੜੀ ਵੀ ਸੰਗਤਾਂ ਵਿੱਚ ਉਚੇਚੇ ਤੋਰ ਤੇ ਪੁੱਜੇ। ਸਮਾਗਮ ਦੌਰਾਨ ਬਾਬਾ ਦਿਲਬਾਗ ਸ਼ਾਹ ਜੀ ਪਿੰਡ ਧੋਗੜੀ ਵਾਲਿਆਂ ਨੇ ਸਰਬੱਤ ਸੰਗਤਾਂ ਨੂੰ ਜਿਥੇ ਨਸ਼ਿਆਂ ਦਾ ਤਿਆਗ ਕਰਨ ਲਈ ਪ੍ਰੇਰਿਤ ਕੀਤਾ ਉਥੇ ਵੱਧ ਤੋਂ ਵੱਧ ਬੂਟੇ ਲਗਾ ਕੇ ਪੰਜਾਬ ਨੂੰ ਹਰਿਆਂ ਭਰਿਆ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਜਿਥੇ ਸਾਨੂੰ ਇਹ ਰੁੱਖ ਲਗਾ ਕੇ ਆਪਣੇ ਜੀਵਨ ਦਾ ਭਵਿੱਖ ਸਵਾਰਨਾਂ ਪਵੇਗਾ ਉਥੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ ਅਤੇ ਬਚਿਆਂ ਨੂੰ ਵਧੇਰੇ ਗਿਆਨਵਾਨ ਬਣਾਉਣ ਲਈ ਚੰਗੀ ਤਰ੍ਹਾਂ ਸਿਖਿਅਤ ਕਰਨਾਂ ਪੇਵਾਗਾ। ਉਨ੍ਹਾਂ ਕਿਹਾ ਅਗਰ ਸਾਡੇ ਬੱਚੇ ਚੰਗੇ ਸਿਖਿਅਤ ਹੋਣਗੇ, ਤਾਂ ਸਾਡਾ ਦੇਸ਼ ਅਤੇ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਹੋਵੇਗਾ। ਸਟੇਜ ਸਕੱਤਰ ਦੀ ਭੂਮਿਕਾ ਬੂਟਾ ਰਾਮ ਧੋਗੜੀ ਅਤੇ ਯੱਮਨ ਬੰਟੀ ਪਿੰਡ ਧੀਣਾਂ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਬਾਬਾ ਦਿਲਬਾਗ ਸ਼ਾਹ ਜੀ, ਬੀਬੀ ਮਨਜੀਤ ਕੌਰ, ਰਮਨਜੋਤ ਸਿੰਘ ਜੋਤੀ, ਬੂਟਾ ਰਾਮ ਧੋਗੜੀ, ਬਲਜੀਤ ਸਿੰਘ, ਕਸ਼ਮੀਰ ਸਿੰਘ, ਪ੍ਰਧਾਨ ਰੂਪ ਲਾਲ, ਬਾਬੂ ਨੰਦ ਲਾਲ, ਭਿੰਦਾ, ਗੁਰਮੁੱਖ ਸਿੰਘ ਪੰਚ, ਹਰਭਜਨ ਲਾਲ, ਸੁਖਵਿੰਦਰ ਸੋਡੀ, ਨਿੰਦਰ, ਮਹਿੰਦਰ, ਪਾਲੀ, ਗੋਪੀ, ਭੀਮਾ, ਡਿੰਪੀ, ਦੀਪਕ, ਰਾਜਾ ਕੁੱਕ ਅਲਾਵਲਪੁਰ, ਗੁਰਦੇਵ ਸਿੰਘ ਰੰਧਾਵਾ, ਮਲਕੀਤ ਸਿੰਘ, ਬਿੰਦੂ, ਮਨਿੰਦਰ ਸਿੰਘ, ਪਿੰਦਾ, ਮੰਨੂੰ, ਅਸ਼ੋਕ ਅਲਾਵਲਪੁਰ, ਸਾਂਈ ਫੱਜ਼ੇ ਸ਼ਾਹ ਦਰਬਾਰ ਦੇ ਮੈਂਬਰ ਇਕਬਾਲ ਸਿੰਘ ਚੀਮਾ, ਹਰਪ੍ਰੀਤ ਸਿੰਘ ਹੈਪੀ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
0 Comments