BSF ਦੇ ਜਵਾਨਾਂ ਨੇ ਸੁੱਟ ਲਿਆ, ਪਾਕਿਸਤਾਨੀ ਡਰੋਨ


ਗੁਰਦਾਸਪੁਰ 19 ਫ਼ਰਵਰੀ (ਗੁਲਸ਼ਨ ਕੁਮਾਰ)-
ਪਾਕਿਸਤਾਨੀ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਲਗਾਤਾਰ ਜਾਰੀ ਹੈ। ਬੀਤੀ ਸਵੇਰ ਤੜਕਸਾਰ ਪਾਕਿਸਤਾਨੀ ਤਸਕਰਾਂ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵਿਚਕਾਰ ਹੋਈ ਗੋਲੀਬਾਰੀ ਤੋਂ ਬਾਅਦ ਵੱਡੀ ਮਾਤਰਾ ਵਿੱਚ ਹੈਰੋਈਨ ਦੀ ਖੇਪ ਅਤੇ ਹਥਿਆਰ ਬਰਾਮਦ ਕੀਤੇ ਗਏ ਸਨ। ਬੀਐਸਐਫ ਦੀ ਲਗਾਤਾਰ ਸਤਰਕਤਾ ਦੇ ਕਾਰਨ ਪਾਕਿਸਤਾਨ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਪਾਇਆ ਫਿਰ ਵੀ ਆਪਣੀਆਂ ਗਤੀਵਿਧੀਆਂ ਬੰਦ ਨਹੀਂ ਕਰ ਰਿਹਾ ਹੈ। ਅੱਜ ਫੇਰ ਦੀ ਰਾਤ ਬੀਐਸਐਫ ਦੀ 113 ਬਟਾਲੀਅਨ ਨੇ ਬੀ.ਓ.ਪੀ ਘਣੀਆ ਬਾਂਗਰ ਵਿੱਚ ਇੱਕ ਪਾਕਿਸਤਾਨੀ ਡਰੋਨ ਗੋਲਾਬਾਰੀ ਕਰ ਕੇ ਮਾਰ ਸੁੱਟਿਆ ਹੈ। ਜਿਸ ਥਾਂ ਡਰੋਨ ਡਿੱਗਿਆ, ਉਸ ਦੇ ਆਲੇ-ਦੁਆਲੇ ਬੀਐਸਐਫ ਦੇ ਜਵਾਨਾਂ ਵੱਲੋਂ ‌ਸਰਚ ਅਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਡੀਆਈਜੀ ਬੀਐਸਐਫ ਪਰਭਾਕਰ ਜੋਸ਼ੀ ਨੇ ਦੱਸਿਆ ਕਿ ਵੱਡੀ ਖੇਪ ਮਿਲਣ ਦੀ ਸੰਭਾਵਨਾ ਹੈ।

Post a Comment

0 Comments