ਹਿਊਮਨ ਕੰਪਿਉਟਰ ਐਜ਼ੂਕੇਸ਼ਨ ਮਿਸ਼ਨ ਵਲੋਂ ਸਲਾਨਾ ਸਮਾਗਮ 11 ਮਾਰਚ ਨੂੰ


ਆਦਮਪੁਰ/ਜਲੰਧਰ 10 ਮਾਰਚ (ਜਲਪ੍ਰੀਤ ਸਿੰਘ)-
ਹਿਊਮਨ ਕੰਪਿਉਟਰ ਐਜ਼ੂਕੇਸ਼ਨ ਮਿਸ਼ਨ ਪਿੰਡ ਜੰਡੂ ਸਿੰਘਾ ਵਲੋਂ ਸਲਾਨਾ ਸਮਾਗਮ ਐਜ਼ੂਕੇਸ਼ਨ ਮਿਸ਼ਨ ਦੇ ਮੁੱਖੀ ਸੁਖਦੇਵ ਸਿੰਘ ਸੰਘਾ ਦੀ ਵਿਸ਼ੇਸ਼ ਅਗਵਾਹੀ ਵਿੱਚ ਸਮੂਹ ਮੈਂਬਰਾਂ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਹਾਲ (ਨੇੜੇ ਗੁ. ਦੁੱਖ ਭੰਜਨ ਸਾਹਿਬ ਜੰਡੂ ਸਿੰਘਾ) ਵਿਖੇ 11 ਮਾਰਚ ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਐਜ਼ੂਕੇਸ਼ਨ ਮਿਸ਼ਨ ਦੇ ਮੁੱਖੀ ਸੁਖਦੇਵ ਸਿੰਘ ਸੰਘਾ ਨੇ ਦਸਿਆ ਕਿ 10 ਵਜੇ ਵਿਦਿਆਰਥੀਆਂ ਦਾ ਸਵਾਗਤ, ਦੁਪਿਹਰ 1 ਵਜੇ ਮਹਿਮਾਨਾਂ ਦਾ ਸਵਾਗਤ ਅਤੇ 2 ਵਜੇ ਸਨਮਾਨ ਸਮਾਰੋਗ ਹੋਵੇਗਾ। ਜਿਸ ਵਿੱਚ ਪੁੱਜੇ ਮਹਿਮਾਨਾਂ ਅਤੇ ਹੋਨਹਾਰ ਵਿਦਿਆਰਥੀਆਂ ਨੂੰ ਉਚੇਚੇ ਤੋਰ ਤੇ ਸਨਮਾਨ ਕੀਤਾ ਜਾਵੇਗਾ ਅਤੇ ਐਜ਼ੂਕੇਸ਼ਨ ਮਿਸ਼ਨ ਦੀਆਂ ਪ੍ਰਾਪਤੀਆਂ ਸਬੰਧੀ ਵੱਖ-ਵੱਖ ਬੁਲਾਰਿਆਂ ਵਲੋਂ ਚਾਨਣਾਂ ਪਾਇਆ ਜਾਵੇਗਾ। 


Post a Comment

0 Comments